ਪੁਲਿਸ ਡੀਏਵੀ ਪਬਲਿਕ ਸਕੂਲ ’ਚ ਡਾਂਸ ਰਾਹੀਂ ਕੀਤਾ ਮੰਤਰ ਮੁਗਧ
ਪੁਲਿਸ ਡੀਏਵੀ ਪਬਲਿਕ ਸਕੂਲ ’ਚ ਪਹਿਲੀ ਜਮਾਤ ਦੇ ਵਿਦਿਆਰਥੀਆਂ ਲਈ ਕਨਵੋਕੇਸ਼ਨ ਸਮਾਰੋਹ ਕਰਵਾਇਆ
Publish Date: Sat, 14 Mar 2026 07:48 PM (IST)
Updated Date: Sat, 14 Mar 2026 07:51 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪੁਲਿਸ ਡੀਏਵੀ ਪਬਲਿਕ ਸਕੂਲ, ਪੀਏਪੀ ਕੈਂਪਸ ਵਿਖੇ ਪਹਿਲੀ ਜਮਾਤ ਦੇ ਵਿਦਿਆਰਥੀਆਂ ਲਈ ਕਨਵੋਕੇਸ਼ਨ ਸਮਾਗਮ ਮਨਾਇਆ ਗਿਆ। ਇਹ ਸਮਾਗਮ ਪ੍ਰੀ-ਪ੍ਰਾਇਮਰੀ ਵਿੰਗ ਦੀ ਸੁਪਰਵਾਈਜ਼ਰ ਸਵਿਤਾ ਸ਼ਰਮਾ ਦੀ ਅਗਵਾਈ ਹੇਠ ਕਰਵਾਇਆ ਗਿਆ। ਰੰਗ-ਬਿਰੰਗੇ ਤੇ ਸੁੰਦਰ ਪਹਿਰਾਵਿਆਂ ’ਚ ਸਜੇ ਨੰਨੇ ਗ੍ਰੈਜੂਏਟ ਆਤਮਵਿਸ਼ਵਾਸ ਨਾਲ ਸਟੇਜ ’ਤੇ ਨਜ਼ਰ ਆਏ। ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਦੀ ਪ੍ਰਿੰਸੀਪਲ ਡਾ. ਰਸ਼ਮੀ ਵਿਜ ਦੀ ਮੌਜੂਦਗੀ ’ਚ ਇਕ ਦਿਲਚਸਪ ਮਾਡਲਿੰਗ ਰਾਊਂਡ ਨਾਲ ਹੋਈ, ਜਿਸ ’ਚ ਬੱਚਿਆਂ ਨੇ ਤਿੰਨ ਵੱਖ-ਵੱਖ ਪੜਾਵਾਂ ’ਚ ਆਪਣੀ ਪ੍ਰਤਿਭਾ ਤੇ ਸ਼ਖਸੀਅਤ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਵਿਦਿਆਰਥੀਆਂ ਤੇ ਅਧਿਆਪਕਾਂ ਵੱਲੋਂ ਪੇਸ਼ ਕੀਤੇ ਗਏ ਮਨਮੋਹਕ ਡਾਂਸ ਪ੍ਰਦਰਸ਼ਨਾਂ ਨੇ ਦਰਸ਼ਕਾਂ ਨੂੰ ਮੰਤਰ-ਮੁਗਧ ਕਰ ਦਿੱਤਾ, ਜਦਕਿ ਜੋਸ਼ੀਲੇ ਭੰਗੜੇ ਨੇ ਸਮਾਗਮ ਦਾ ਮਾਹੌਲ ਹੋਰ ਵੀ ਰੰਗੀਨ ਬਣਾ ਦਿੱਤਾ। ਪ੍ਰਿੰਸੀਪਲ ਡਾ. ਰਸ਼ਮੀ ਵਿਜ ਨੇ ਬੱਚਿਆਂ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦਿਆਂ ਉਨ੍ਹਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਤੇ ਵੱਖ-ਵੱਖ ਖਿਤਾਬਾਂ ਨਾਲ ਸਨਮਾਨਿਤ ਕੀਤਾ। ਇਸ ਦੌਰਾਨ ਮਿਸ ਪੀਡੀਏਵੀ ਦਾ ਖਿਤਾਬ ਆਰਾਧਿਆ ਤੇ ਮਾਸਟਰ ਪੀਡੀਏਵੀ ਦਾ ਖਿਤਾਬ ਦੇਵਾਂਸ਼ ਨੂੰ ਮਿਲਿਆ, ਜਦਕਿ ਪਹਿਲੀ ਰਨਰ-ਅੱਪ ਨਾਇਰਾ ਤੇ ਫਤਿਹ, ਦੂਜੀ ਰਨਰ-ਅੱਪ ਮਾਇਰਾ ਤੇ ਸਮੀਰ ਤੇ ਤੀਜੀ ਰਨਰ-ਅੱਪ ਸਮਾਇਰਾ ਸ਼ਰਮਾ ਤੇ ਅਰਿਨ ਰਹੇ। ਇਸ ਤੋਂ ਇਲਾਵਾ ਗੁਣਿਕਾ ਤੇ ਅਯਾਨ ਨੂੰ ‘ਚੰਗੀ ਤਰ੍ਹਾਂ ਸਜੇ’, ਰਿਸ਼ਿਕਾ ਤੇ ਗੁਹਾਨ ਨੂੰ ‘ਸਟਾਈਲਿਸ਼’, ਚਾਣਵਯ ਤੇ ਅਜੀਤੇਸ਼ ਨੂੰ ‘ਮਨਮੋਹਕ’, ਗੁਰਨਾਜ਼ ਤੇ ਰੇਯਾਂਸ਼ ਨੂੰ ‘ਸ਼ਾਨਦਾਰ’, ਲਵਲੀਨ ਕੌਰ ਤੇ ਗੌਰਾਂਸ਼ ਸ਼ਰਮਾ ਨੂੰ ‘ਸੇਲਿਬ੍ਰਿਟੀ ਲੁੱਕ’ ਤੇ ਗੁਰਨੀਤ ਤੇ ਲਕਸ਼ ਨੂੰ ‘ਆਤਮਵਿਸ਼ਵਾਸ’ ਦੇ ਖਿਤਾਬਾਂ ਨਾਲ ਨਿਵਾਜਿਆ ਗਿਆ। ਪ੍ਰੋਗਰਾਮ ਦਾ ਸਮਾਪਨ ‘ਥੈਂਕਸਗਿਵਿੰਗ’ ਨਾਲ ਹੋਇਆ, ਜਿੱਥੇ ਬੱਚਿਆਂ ਨੇ ਆਪਣੇ ਅਧਿਆਪਕਾਂ, ਸੁਪਰਵਾਈਜ਼ਰਾਂ ਤੇ ਪ੍ਰਿੰਸੀਪਲ ਦਾ ਧੰਨਵਾਦ ਕੀਤਾ।