ਨਾਕਾ ਤੋੜ ਕੇ ਫ਼ਰਾਰ ਹੋਏ ਸ਼ੱਕੀ ਕਾਬੂ
ਨਾਕਾ ਤੋੜ ਕੇ ਫਰਾਰ ਹੋਏ ਸ਼ੱਕੀ ਨੌਜਵਾਨਾਂ ਨੂੰ ਪੁਲਿਸ ਨੇ ਪਿੱਛਾ ਕਰਕੇ ਕਾਬੂ ਕੀਤਾ
Publish Date: Tue, 27 Jan 2026 06:31 PM (IST)
Updated Date: Tue, 27 Jan 2026 06:34 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਪਿੰਡ ਰਾਏਪੁਰ ਨੇੜੇ ਪੁਲਿਸ ਅਧਿਕਾਰੀਆਂ ਨੇ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੂੰ ਮੋਬਾਈਲ ਫੋਨ 'ਤੇ ਰੀਲ ਬਣਾਉਂਦੇ ਹੋਏ ਰੁਕਣ ਦਾ ਇਸ਼ਾਰਾ ਕੀਤਾ ਪਰ ਉਨ੍ਹਾਂ ਵੱਲੋਂ ਨਾਕਾ ਤੋੜ ਕੇ ਪਠਾਨਕੋਟ ਬਾਈਪਾਸ ਵੱਲ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਅਧਿਕਾਰੀਆਂ ਨੇ ਆਪਣੇ ਰੈਪਿਡ ਪੁਲਿਸ ਸਹਾਇਤਾ ਵਾਹਨ ਤੇ ਸਵਾਰ ਹੋ ਕੇ ਉਨ੍ਹਾਂ ਦਾ ਪਿੱਛਾ ਕੀਤਾ ਤੇ ਪਿੰਡ ਨੂਰਪੁਰ ਨੇੜੇ ਉਨ੍ਹਾਂ ਨੂੰ ਟੱਕਰ ਮਾਰ ਕੇ ਕਾਬੂ ਕੀਤਾ। ਪੁਲਿਸ ਵੱਲੋਂ ਮੋਟਰਸਾਈਕਲ ਨੰਬਰ ਦੀ ਆਨਲਾਈਨ ਜਾਂਚ ਕੀਤੀ ਤਾਂ ਉਹ ਨੰਬਰ ਉਨ੍ਹਾਂ ਨੂੰ ਸ਼ੱਕੀ ਲੱਗਾ। ਇਸ ਉਪਰੰਤ ਪੁਲਿਸ ਨੇ ਉਨ੍ਹਾਂ ਨੂੰ ਸ਼ੱਕੀ ਹਾਲਤ ’ਚ ਕਾਬੂ ਕਰਕੇ ਥਾਣੇ ਲਿਜਾਇਆ ਗਿਆ। ਮੋਟਰਸਾਈਕਲ ਨੰਬਰ ਗਲਤ ਪਾਇਆ ਗਿਆ। ਪੁਲਿਸ ਇਸ ਸਮੇਂ ਨੰਬਰ ਦੀ ਪੁਸ਼ਟੀ ਕਰ ਰਹੀ ਹੈ ਤੇ ਇਹ ਦੱਸਿਆ ਜਾ ਰਿਹਾ ਹੈ ਕਿ ਮੋਟਰਸਾਈਕਲ ਨੰਬਰ ਕਿਸੇ ਹੋਰ ਵਾਹਨ ਦਾ ਨੰਬਰ ਹੈ। ਇਹ ਪਤਾ ਲੱਗਾ ਹੈ ਕਿ ਮੋਟਰਸਾਈਕਲ 'ਤੇ ਸਵਾਰ ਨੌਜਵਾਨ ਹਾਈਵੇ 'ਤੇ ਸੋਸ਼ਲ ਮੀਡੀਆ ਲਈ ਰੀਲ ਬਣਾ ਰਹੇ ਸਨ। ਇਸ ਕਾਰਨ ਪੁਲਿਸ ਨੇ ਉਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਸੀ। ਥਾਣਾ ਮਕਸੂਦਾਂ ਦੀ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਕੀਤੀ ਜਾ ਰਹੀ ਹੈ।