ਪੀਐੱਨਬੀ ਆਫਿਸਰ ਐਸੋਸੀਏਸ਼ਨ ਦੀ ਜਨਰਲ ਅਸੈਂਬਲੀ ਸਮਾਪਤ
ਪੀਐੱਨਬੀ ਆਫਿਸਰ ਐਸੋਸੀਏਸ਼ਨ ਪੰਜਾਬ ਦੀ ਜਨਰਲ ਅਸੈਂਬਲੀ ਜਲੰਧਰ ’ਚ ਸੰਪੰਨ
Publish Date: Wed, 25 Feb 2026 09:20 PM (IST)
Updated Date: Wed, 25 Feb 2026 09:22 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਨੈਸ਼ਨਲ ਬੈਂਕ ਆਫੀਸਰਜ਼ ਐਸੋਸੀਏਸ਼ਨ ਪੰਜਾਬ ਦੀ ਜਨਰਲ ਅਸੈਂਬਲੀ ’ਚ ਸਮਾਪਤ ਹੋਈ, ਜਿਸਦੀ ਪ੍ਰਧਾਨਗੀ ਪੰਜਾਬ ਸਟੇਟ ਚੇਅਰਮੈਨ ਰੋਸ਼ਨ ਲਾਲ ਆਰੀਆ ਨੇ ਕੀਤੀ। ਆਲ ਇੰਡੀਆ ਪੰਜਾਬ ਨੈਸ਼ਨਲ ਬੈਂਕ ਆਫੀਸਰਜ਼ ਫੈੱਡਰੇਸ਼ਨ ਦੇ ਰਾਸ਼ਟਰੀ ਜਨਰਲ ਸਕੱਤਰ ਕ੍ਰਿਸ਼ਨ ਕੁਮਾਰ ਨੇ ਸ਼ਮ੍ਹਾਂ ਰੋਸ਼ਨ ਕੇ ਸਮਾਗਮ ਦਾ ਉਦਘਾਟਨ ਕੀਤਾ। ਇਸ ਸਮਾਗਮ ’ਚ ਪੰਜਾਬ ਭਰ ਤੋਂ ਆਏ ਡੈਲੀਗੇਟਾਂ ਨੇ ਸ਼ਿਰਕਤ ਕੀਤੀ। ਐਸੋਸੀਏਸ਼ਨ ਦੇ ਅਧਿਕਾਰੀਆਂ ਨੇ ਮੁੱਖ ਮਹਿਮਾਨ ਅੰਮ੍ਰਿਤਾਭ ਆਨੰਦ, ਜ਼ੋਨਲ ਮੈਨੇਜਰ, ਪੰਜਾਬ ਨੈਸ਼ਨਲ ਬੈਂਕ, ਅੰਮ੍ਰਿਤਸਰ ਜ਼ੋਨ ਤੇ ਮਹਿਮਾਨਾਂ ਵਜੋਂ ਸੁਸ਼ੀਲ ਕਟਾਰੀਆ, ਰਾਸ਼ਟਰੀ ਪ੍ਰਧਾਨ, ਕ੍ਰਿਸ਼ਨ ਕੁਮਾਰ ਸਰਕਲ ਹੈੱਡ, ਅੰਮ੍ਰਿਤਸਰ ਅਮਿਤ ਦੱਤਾ ਸਰਕਲ ਹੈੱਡ, ਜਲੰਧਰ, ਪ੍ਰਦੀਪ ਕੌਂਡਲ ਉਪ ਪ੍ਰਧਾਨ ਆਲ ਇੰਡੀਆ ਬੈਂਕ ਆਫੀਸਰਜ਼ ਐਸੋਸੀਏਸ਼ਨ, ਸੰਦੀਪ ਕਸ਼ਯਪ ਜਨਰਲ ਸਕੱਤਰ, ਪੰਜਾਬ ਨੈਸ਼ਨਲ ਬੈਂਕ ਆਫੀਸਰਜ਼ ਯੂਨੀਅਨ, ਹਿਮਾਚਲ ਪ੍ਰਦੇਸ਼ ਤੇ ਹੋਰ ਮਹਿਮਾਨਾਂ ਦਾ ਸਵਾਗਤ ਕੀਤਾ। ਆਪਣੇ ਸੰਬੋਧਨ ’ਚ ਮੁੱਖ ਮਹਿਮਾਨ ਅੰਮ੍ਰਿਤਾਭ ਆਨੰਦ ਨੇ ਸਾਰੇ ਅਧਿਕਾਰੀਆਂ ਨੂੰ ਸ਼ਾਨਦਾਰ ਗਾਹਕ ਸੇਵਾ ਪ੍ਰਦਾਨ ਕਰਨ ਤੇ ਬੈਂਕ ਦੇ ਕੰਮਕਾਜ ਨੂੰ ਅੱਗੇ ਵਧਾਉਣ ਲਈ ਕੰਮ ਕਰਨ ਦੀ ਅਪੀਲ ਕੀਤੀ। ਫੈਡਰੇਸ਼ਨ ਦੀਆਂ ਪ੍ਰਾਪਤੀਆਂ ਦਾ ਵਰਣਨ ਕਰਦਿਆਂ ਕ੍ਰਿਸ਼ਨ ਕੁਮਾਰ ਨੇ ਸਾਰਿਆਂ ਨੂੰ ਇੱਕਜੁੱਟ ਹੋਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਉਹ ਕਿਸੇ ਵੀ ਸਹਿਯੋਗੀ ਨਾਲ ਹੋਣ ਵਾਲੀ ਬੇਇਨਸਾਫੀ ਵਿਰੁੱਧ ਲੜਨਗੇ। ਅਗਲੇ ਤਿੰਨ ਸਾਲਾਂ ਲਈ ਨਵੀਂ ਟੀਮ ਦੀ ਚੋਣ ਕੀਤੀ ਗਈ ਜਿਸ ’ਚ ਸਰਪ੍ਰਸਤ ਇਕਬਾਲ ਸਿੰਘ ਬੱਤਰਾ (ਅੰਮ੍ਰਿਤਸਰ), ਚੇਅਰਮੈਨ ਰੋਸ਼ਨ ਲਾਲ ਆਰੀਆ (ਲੁਧਿਆਣਾ), ਪ੍ਰਧਾਨ ਹਰਪ੍ਰੀਤ ਸਿੰਘ ਗੁਗਨਾਨੀ (ਅੰਮ੍ਰਿਤਸਰ), ਜਨਰਲ ਸਕੱਤਰ ਜਤਿੰਦਰ ਮਲਹੋਤਰਾ (ਸੰਗਰੂਰ), ਉਪ ਪ੍ਰਧਾਨ ਸੰਜੀਵ ਮਹਿਤਾ (ਜਲੰਧਰ), ਹੇਮੰਤ ਗਰਗ (ਹੁਸ਼ਿਆਰਪੁਰ), ਵਿਸ਼ਾਲ ਮੇਘ (ਕਪੂਰਥਲਾ), ਭਾਰਤ ਭੂਸ਼ਣ ਲੁਧਿਆਣਾ, ਕ੍ਰਿਸ਼ਨਾ ਯਾਦਵ (ਬਠਿੰਡਾ), ਡਿਪਟੀ ਜਨਰਲ ਸਕੱਤਰ ਮਹੇਸ਼ ਕੁਮਾਰ (ਪਟਿਆਲਾ), ਗੌਰਵ ਚੌਧਰੀ (ਜਲੰਧਰ), ਖਜ਼ਾਨਚੀ ਗਗਨ ਹਾਂਡਾ (ਅੰਮ੍ਰਿਤਸਰ), ਡਿਪਟੀ ਖਜ਼ਾਨਚੀ ਜਸਨਵੀਰ ਸਿੰਘ, ਸੰਗਠਨ ਸਕੱਤਰ ਰਾਹੁਲ ਪਰਾਸ਼ਰ (ਹੁਸ਼ਿਆਰਪੁਰ), ਅਮਰਜੀਤ ਸਿੰਘ (ਕਪੂਰਥਲਾ), ਪ੍ਰਭਾਤ ਰੰਜਨ (ਪਠਾਨਕੋਟ), ਦਿਲੀਪ ਕੁਮਾਰ (ਮੋਹਾਲੀ) ਸ਼ਾਮਲ ਸਨ। ਸਮਾਗਮ ’ਚ ਸਰਬਸੰਮਤੀ ਨਾਲ ਪਾਸ ਕੀਤੇ ਗਏ ਮਤੇ ’ਚ ਪੰਜ ਦਿਨਾਂ ਦੀ ਬੈਂਕਿੰਗ, ਡਾਕਟਰੀ ਸਹਾਇਤਾ ਦੇ ਬਕਾਏ ਦੀ ਅਦਾਇਗੀ, ਬੇਲੋੜੇ ਡੇ-ਐਂਡ ਚੈੱਕਾਂ ਨੂੰ ਹਟਾਉਣ, ਐੱਮਆਰਐੱਮ ਨੂੰ ਅਧਿਕਾਰ ਦੇਣ, ਤਬਾਦਲਾ ਨੀਤੀ ’ਚ ਸੁਧਾਰ ਕਰਨ ਤੇ ਕੇਂਦਰ ਸਰਕਾਰ ਤੋਂ ਮਜ਼ਦੂਰ ਵਿਰੋਧੀ ਨੀਤੀਆਂ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ।