ਲਾਇਲਪੁਰ ਖਾਲਸਾ ਕਾਲਜ ’ਚ ‘ਪਲਾਜ਼ਮਾ-2026’ ਕਰਵਾਇਆ
ਲਾਇਲਪੁਰ ਖਾਲਸਾ ਕਾਲਜ ’ਚ ‘ਪਲਾਜ਼ਮਾ-2026’ ਕਰਵਾਇਆ
Publish Date: Wed, 11 Mar 2026 06:56 PM (IST)
Updated Date: Wed, 11 Mar 2026 07:00 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਲਾਇਲਪੁਰ ਖਾਲਸਾ ਕਾਲਜ ਦੇ ਪੀਜੀ ਕੰਪਿਊਟਰ ਸਾਇੰਸ ਤੇ ਆਈਟੀ ਵਿਭਾਗ ਵੱਲੋਂ ‘ਪਲਾਜ਼ਮਾ-2026’ ਕਰਵਾਇਆ। ਇਸ ਸਮਾਗਮ ’ਚ ਵੱਖ-ਵੱਖ ਕਾਲਜਾਂ ਦੇ ਲਗਪਗ 250 ਵਿਦਿਆਰਥੀਆਂ ਨੇ ਹਿੱਸਾ ਲਿਆ ਤੇ 11 ਟੈਕਨੀਕਲ ਮੁਕਾਬਲਿਆਂ ’ਚ ਆਪਣੀ ਪ੍ਰਤਿਭਾ ਦਿਖਾਈ। ਇਨ੍ਹਾਂ ਮੁਕਾਬਲਿਆਂ ’ਚ ਏਆਈ ਮੈਟ੍ਰਿਕਸ, ਵੈੱਬ ਕਰਾਫਟ, ਬ੍ਰੇਨ ਵਾਰਜ਼, ਟੈਕ ਟ੍ਰੀਵੀਆ, ਥਿੰਕ ਇਨ ਸਲਾਈਡਜ਼, ਬ੍ਰੇਨ ਬਿਟਸ, ਟੂਨਸ ਮੇਨੀਆ, ਸ਼ਟਰ ਸਪਾਰਕ, ਡਿਜੀ ਡਰਾਮਾ, ਸਕੈਚ ਓ ਵਿਜ਼ਨ ਤੇ ਬੀਟ ਬਲਾਸਟ ਸ਼ਾਮਲ ਸਨ। ਉਦਘਾਟਨੀ ਸਮਾਗਮ ’ਚ ਮੁੱਖ ਮਹਿਮਾਨ ਵਜੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਕੰਪਿਊਟਰ ਸਾਇੰਸ ਵਿਭਾਗ ਦੀ ਮੁਖੀ ਡਾ. ਕੁਲਜੀਤ ਕੌਰ ਚਾਹਲ ਨੇ ਸ਼ਿਰਕਤ ਕੀਤੀ। ਇਸ ਮੌਕੇ ਪ੍ਰਿੰਸੀਪਲ ਡਾ. ਰਛਪਾਲ ਸਿੰਘ ਸੰਧੂ, ਵਿਭਾਗ ਦੇ ਮੁਖੀ ਪ੍ਰੋ. ਸੰਜੀਵ ਕੁਮਾਰ ਆਨੰਦ ਤੇ ਸਟਾਫ਼ ਮੈਂਬਰਾਂ ਨੇ ਸ਼ਮ੍ਹਾਂ ਰੌਸ਼ਨ ਕਰਕੇ ਸਮਾਗਮ ਦੀ ਸ਼ੁਰੂਆਤ ਕੀਤੀ। ਡਾ. ਕੁਲਜੀਤ ਕੌਰ ਨੇ ਤਕਨੀਕੀ ਸਿੱਖਿਆ ਦੀ ਮਹੱਤਤਾ ’ਤੇ ਜ਼ੋਰ ਦਿੱਤਾ, ਜਦਕਿ ਪ੍ਰਿੰਸੀਪਲ ਡਾ. ਰਛਪਾਲ ਸਿੰਘ ਸੰਧੂ ਨੇ ਕਿਹਾ ਕਿ ਪਲਾਜ਼ਮਾ ਵਰਗੇ ਸਮਾਗਮ ਵਿਦਿਆਰਥੀਆਂ ਨੂੰ ਆਪਣੇ ਹੁਨਰ ਤੇ ਪ੍ਰਤਿਭਾ ਦਿਖਾਉਣ ਲਈ ਵਧੀਆ ਮੰਚ ਪ੍ਰਦਾਨ ਕਰਦੇ ਹਨ। ਵਿਭਾਗ ਮੁਖੀ ਪ੍ਰੋ. ਸੰਜੀਵ ਕੁਮਾਰ ਆਨੰਦ ਨੇ ਸਾਰੇ ਮਹਿਮਾਨਾਂ ਤੇ ਵਿਦਿਆਰਥੀਆਂ ਦਾ ਸਵਾਗਤ ਕੀਤਾ। ਸਮਾਪਤੀ ਮੌਕੇ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ। ਪਲਾਜ਼ਮਾ-2026 ਦੀ ਓਵਰਆਲ ਟਰਾਫੀ ਲਾਇਲਪੁਰ ਖਾਲਸਾ ਕਾਲਜ, ਜਲੰਧਰ ਨੇ ਜਿੱਤੀ, ਜਦਕਿ ਕੇਐੱਮਵੀ ਕਾਲਜ ਪਹਿਲਾ ਰਨਰ-ਅੱਪ ਤੇ ਟ੍ਰਿਨਿਟੀ ਕਾਲਜ ਦੂਜਾ ਰਨਰ-ਅੱਪ ਰਿਹਾ। ਪ੍ਰੋਗਰਾਮ ਦੇ ਕੋਆਰਡੀਨੇਟਰ ਪ੍ਰੋ. ਮਨਦੀਪ ਸਿੰਘ ਭਾਟੀਆ ਸਨ, ਜਦਕਿ ਮੰਚ ਦਾ ਸੰਚਾਲਨ ਡਾ. ਦਲਜੀਤ ਕੌਰ ਨੇ ਕੀਤਾ।