ਸਫਾਈ ਸੇਵਕਾਂ ਨੂੰ ਬੂਟ ਤਕਸੀਮ ਕੀਤੇ
ਐੱਨਆਰਆਈ ਦੇ ਸਹਿਯੋਗ ਨਾਲ ਸਫਾਈ ਸੇਵਕਾਂ ਨੂੰ ਬੂਟ ਤਕਸੀਮ ਕੀਤੇ
Publish Date: Fri, 30 Jan 2026 07:29 PM (IST)
Updated Date: Fri, 30 Jan 2026 07:31 PM (IST)
ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਦਸ਼ਮੇਸ਼ ਪਾਰਕ ਵਿਖੇ ਨਗਰ ਦੇ 40 ਸਫਾਈ ਸੇਵਕਾਂ ਨੂੰ ਬੂਟ ਤਕਸੀਮ ਕੀਤੇ ਗਏ। ਜਾਣਕਾਰੀ ਦਿੰਦਿਆਂ ਜਸਵੀਰ ਸਿੰਘ ਜਲਾਲਪੁਰੀ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਵੱਲੋਂ ਦੱਸਿਆ ਗਿਆ ਕਿ ਅਮਰੀਕਾ ਰਹਿੰਦੇ ਮਾਸਟਰ ਸੰਤੋਖ ਸਿੰਘ ਗਿੱਲ ਵੱਲੋਂ ਨਗਰ ਦੇ ਸਫਾਈ ਸੇਵਕਾਂ ਲਈ ਬੂਟ ਖਰੀਦ ਕੇ ਉਨ੍ਹਾਂ ਨੂੰ ਵੰਡਣ ਦੀ ਡਿਊਟੀ ਲਗਾਈ ਗਈ ਸੀ। ਇਸ ਮੌਕੇ ਸੋਮ ਨਾਥ ਭੱਟੀ ਬਲਾਕ ਪ੍ਰਧਾਨ ਲੋਹੀਆਂ ਖ਼ਾਸ, ਅੰਕਾਰ ਸਿੰਘ, ਦਇਆ ਚੰਦ ਕੱਲੂ, ਸੁਭਾਸ਼ ਚੰਦਰ ਸੱਦੀ ਤੇ ਜਰਨੈਲ ਸਿੰਘ ਵੀ ਮੌਜੂਦ ਸਨ।