ਐੱਲਕੇਸੀ ਟੀਸੀ ਦੇ ਵਿਦਿਆਰਥੀਆਂ ਦੀ ਪਲੇਸਮੈਂਟ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ,
Publish Date: Fri, 13 Feb 2026 07:29 PM (IST)
Updated Date: Fri, 13 Feb 2026 07:33 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਐੱਲਕੇਸੀ ਟੀਸੀ ਦੇ ਵਿਦਿਆਰਥੀਆਂ ਗੌਰਵ, ਆਕਾਸ਼ ਤੇ ਯੁਵਰਾਜ ਦੀ ਐੱਨਐੱਚਐੱਸ ਹਸਪਤਾਲ ’ਚ ਕੈਂਪਸ ਪਲੇਸਮੈਂਟ ਹੋਈ ਹੈ। ਉਨ੍ਹਾਂ ਨੂੰ ਹਸਪਤਾਲ ਦੇ ਡਿਜੀਟਲ ਮਾਰਕੀਟਿੰਗ ਤੇ ਬ੍ਰਾਂਡ ਮਾਰਕੀਟਿੰਗ ਵਿਭਾਗ ਵਿਚ 2.64 ਲੱਖ ਰੁਪਏ ਪ੍ਰਤੀ ਸਾਲ ਦੇ ਸੈਲਰੀ ਪੈਕੇਜ ’ਤੇ ਨਿਯੁਕਤ ਕੀਤਾ ਗਿਆ ਹੈ। ਇਸ ਪ੍ਰਕਿਰਿਆ ’ਚ ਐਪਟੀਟਿਊਡ ਟੈਸਟ, ਗਰੁੱਪ ਡਿਸਕੱਸ਼ਨ ਤੇ ਹਸਪਤਾਲ ਦੇ ਮਾਲਕ ਤੇ ਮਨੁੱਖੀ ਸਰੋਤ ਟੀਮ ਵੱਲੋਂ ਨਿੱਜੀ ਇੰਟਰਵਿਊ ਸ਼ਾਮਲ ਸਨ।
ਇਸ ਦੌਰਾਨ, ਐੱਮਬੀਏ ਦੀ ਵਿਦਿਆਰਥਣ ਆਸ਼ਿਮਾ ਸ਼ਰਮਾ ਦੀ ਚੋਣ ਅੰਤਰਰਾਸ਼ਟਰੀ ਫੂਡ ਕੋਸਟ ਕੰਪਨੀ ’ਚ ਆਪ੍ਰੇਸ਼ਨਜ਼ ਐਗਜ਼ਿਕਿਊਟਿਵ ਦੇ ਅਹੁਦੇ ’ਤੇ 2.70 ਲੱਖ ਰੁਪਏ ਪ੍ਰਤੀ ਸਾਲ ਦੇ ਸੈਲਰੀ ਪੈਕੇਜ 'ਤੇ ਹੋਈ ਹੈ।
ਡਾਇਰੈਕਟਰ ਸੁਖਬੀਰ ਸਿੰਘ ਚੱਠਾ ਤੇ ਡਾ. ਆਰਐੱਸ ਦਿਓਲ ਨੇ ਵਿਦਿਆਰਥੀਆਂ ਦੀ ਮਿਹਨਤ ਦੀ ਸ਼ਲਾਘਾ ਕੀਤੀ ਤੇ ਉਨ੍ਹਾਂ ਦੇ ਪੇਸ਼ੇਵਰ ਯਤਨਾਂ ’ਚ ਲਗਾਤਾਰ ਸਫਲਤਾ ਦੀ ਕਾਮਨਾ ਕੀਤੀ। ਸਿੱਖਿਆ ਤੇ ਪ੍ਰਚਾਰ ਦੇ ਸਹਾਇਕ ਡਾਇਰੈਕਟਰ ਕੁਨਾਲ ਵਰਮਾ, ਪ੍ਰੀਖਿਆ ਤੇ ਖੋਜ ਦੇ ਡੀਨ ਡਾ. ਇੰਦਰਪਾਲ ਸਿੰਘ ਨੇ ਵੀ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ।