ਪਰਜ਼ੀਆ ਮੰਡੀ ’ਚ ਪੰਡੋਰੀ ਨੇ ਖ਼ਰੀਦ ਸ਼ੁਰੂ ਕਰਵਾਈ
ਪਰਜ਼ੀਆ ਮੰਡੀ ‘ਚ ਪਿੰਦਰ ਪੰਡੋਰੀ ਨੇ ਖਰੀਦ ਸ਼ੁਰੂ ਕਰਵਾਈ
Publish Date: Wed, 15 Apr 2026 07:21 PM (IST)
Updated Date: Wed, 15 Apr 2026 07:24 PM (IST)
ਗਿਆਨ ਸੈਦਪੁਰੀ, ਪੰਜਾਬੀ ਜਾਗਰਣ, ਸ਼ਾਹਕੋਟ : ਮਾਰਕੀਟ ਕਮੇਟੀ ਸ਼ਾਹਕੋਟ ਅਧੀਨ ਆਉਂਦੀ ਦਾਣਾ ਮੰਡੀ ਪਰਜ਼ੀਆ ਕਲਾਂ ’ਚ ਬੁੱਧਵਾਰ ਨੂੰ ਕਣਕ ਦੀ ਖ਼ਰੀਦ ਸ਼ੁਰੂ ਕਰਵਾਈ ਗਈ। ਕਣਕ ਦੀ ਖਰੀਦ ਹਲਕਾ ਇੰਚਾਰਜ ਪਰਮਿੰਦਰ ਸਿੰਘ ਪਿੰਦਰ ਪੰਡੋਰੀ, ਚੇਅਰਮੈਨ ਮਾਰਕੀਟ ਕਮੇਟੀ ਸ਼ਾਹਕੋਟ ਬਲਬੀਰ ਸਿੰਘ ਢੰਡੋਵਾਲ ਤੇ ਡਿਪਟੀ ਡੀਐੱਮਓ ਤਜਿੰਦਰ ਕੁਮਾਰ ਨੇ ਸ਼ੁਰੂ ਕਰਵਾਈ। ਪਹਿਲੀ ਕਣਕ ਦੀ ਢੇਰੀ ਸਿੱਧੂ ਟਰੇਡਿੰਗ ਕੰਪਨੀ ਦੀ ਆੜ੍ਹਤ ’ਤੇ ਵਿਕੀ। ਇਹ ਢੇਰੀ ਪਨਸਪ ਨੇ ਖਰੀਦੀ। ਇਸ ਮੌਕੇ ਅਮਨਦੀਪ ਸਿੰਘ ਟੁਰਨਾ ਮੰਡੀ ਸੁਪਰਵਾਈਜ਼ਰ, ਅਮਨਦੀਪ ਕੁਮਾਰ ਇੰਸਪੈਕਟਰ ਪਨਸਪ, ਜਰਨੈਲ ਸਿੰਘ ਮੰਡੀ ਪ੍ਰਧਾਨ, ਹਰਵਿੰਦਰ ਸਿੰਘ ਸਿੱਧੂ ਆੜ੍ਹਤੀਆ, ਗੁਰਮੀਤ ਸਿੰਘ ਰਾਣਾ ਕਰਿਆਨਾ ਸਟੋਰ ਕਿਸਾਨ, ਹਰਪਿੰਦਰ ਸਿੰਘ ਸਿੱਧੂ, ਰਣਜੀਤ ਸਿੰਘ ਰਾਣਾ ਕਰਿਆਨਾ ਸਟੋਰ, ਸੁਖਵਿੰਦਰ ਸਿੰਘ ਟੋਨੀ ਸਾਬਕਾ ਸਰਪੰਚ, ਗੁਰਮੀਤ ਥਿੰਦ, ਜਸਪਾਲ ਸਿੰਘ ਦੀਪਾ, ਗੁਰਮੇਜ ਸਿੰਘ ਆੜ੍ਹਤੀਆ, ਮਦਨ ਲਾਲ ਆੜ੍ਹਤੀਆ, ਪਰਮਜੀਤ ਸਿੰਘ ਥਿੰਦ, ਸੁਖਰਾਜ ਸਿੰਘ ਨਰੰਗਪੁਰ, ਪਰਮਪਾਲ ਸਿੰਘ ਇਸ਼ਨਾਨ, ਨਰਿੰਦਰ ਸਿੰਘ ਗੋਗਾ, ਹਰਪ੍ਰੀਤ ਸਿੰਘ ਸਿੱਧੂ, ਸੁਰਿੰਦਰ ਸਿੰਘ ਲਾਲਕਾ, ਕੇਵਲ ਕ੍ਰਿਸ਼ਨ ਮੱਟੂ, ਗੁਰਮੇਜ ਲਾਲ, ਕੁਲਵਿੰਦਰ ਸਿੰਘ ਜੌੜਾ, ਮਹਿੰਦਰ ਸਿੰਘ ਆੜ੍ਹਤੀਆ, ਗੁਰਿੰਦਰਜੀਤ ਸਿੰਘ ਆੜ੍ਹਤੀਆ, ਸੇਵਾ ਸਿੰਘ ਆੜ੍ਹਤੀਆ, ਸੋਰਵ ਮਹਾ ਲਕਸ਼ਮੀ ਚੌਲ ਆਦਿ ਮੌਜੂਦ ਸਨ।