ਪਿਮਸ ਹਸਪਤਾਲ ਨੇ ਵਿਸ਼ਵ ਪਾਰਕਿੰਸਨ ਦਿਵਸ ਮਨਾਇਆ
ਪਿਮਸ ਹਸਪਤਾਲ ਨੇ ਵਿਸ਼ਵ ਪਾਰਕਿੰਸਨ ਦਿਵਸ ਮਨਾਇਆ
Publish Date: Sun, 12 Apr 2026 08:41 PM (IST)
Updated Date: Mon, 13 Apr 2026 04:16 AM (IST)
ਮਨਜੀਤ ਸ਼ੇਮਾਰੂ, ਪੰਜਾਬੀ ਜਾਗਰਣ, ਜਲੰਧਰ : ਵਿਸ਼ਵ ਪਾਰਕਿੰਸਨ ਦਿਵਸ ਮੌਕੇ ਪੰਜਾਬ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਪਿਮਸ) ਨੇ ਪਾਰਕਿੰਸਨ ਰੋਗ ਪ੍ਰਤੀ ਜਾਗਰੂਕਤਾ ਵਧਾਉਣ ਦੇ ਆਪਣੇ ਸੰਕਲਪ ਨੂੰ ਦੁਹਰਾਇਆ। ਇਹ ਇਕ ਪ੍ਰਗਤੀਸ਼ੀਲ ਨਿਊਰੋਲੋਜੀਕਲ ਬਿਮਾਰੀ ਹੈ, ਜੋ ਦੁਨੀਆ ਭਰ ’ਚ ਲੱਖਾਂ ਲੋਕਾਂ ਦੀ ਮੂਵਮੈਂਟ ਤੇ ਤਾਲਮੇਲ ਨੂੰ ਪ੍ਰਭਾਵਿਤ ਕਰਦੀ ਹੈ। ਇਸ ਮੌਕੇ ਹਸਪਤਾਲ ਵੱਲੋਂ ਜਾਗਰੂਕਤਾ ਪ੍ਰੋਗਰਾਮ ਕਰਵਾਏ ਗਏ, ਜਿਨ੍ਹਾਂ ਦਾ ਉਦੇਸ਼ ਲੋਕਾਂ ਨੂੰ ਸਮੇਂ ਸਿਰ ਨਿਦਾਨ, ਉਪਲਬਧ ਇਲਾਜ ਦੇ ਵਿਕਲਪਾਂ ਤੇ ਇਸ ਬਿਮਾਰੀ ਨਾਲ ਜੁੜੇ ਸਮਾਜਿਕ ਕਲੰਕ ਨੂੰ ਦੂਰ ਕਰਨ ਦੀ ਮਹੱਤਤਾ ਬਾਰੇ ਜਾਗਰੂਕ ਕਰਨਾ ਸੀ। ਇਸ ਮੌਕੇ ’ਤੇ ਗੱਲ ਕਰਦਿਆਂ ਪਿਮਸ ਦੀ ਕਨਸਲਟੈਂਟ ਨਿਊਰੋਲੋਜਿਸਟ ਡਾ. ਸੁਰਭੀ ਮਹਾਜਨ ਨੇ ਦੱਸਿਆ ਕਿ ਪਾਰਕਿੰਸਨ ਰੋਗ ਦਿਮਾਗ ’ਚ ਡੋਪਾਮਿਨ ਬਣਾਉਣ ਵਾਲੀਆਂ ਕੋਸ਼ਿਕਾਵਾਂ ਦੇ ਹੌਲੀ-ਹੌਲੀ ਨਸ਼ਟ ਹੋਣ ਕਾਰਨ ਹੁੰਦਾ ਹੈ। ਇਸ ਦੇ ਨਤੀਜੇ ਵਜੋਂ ਮਰੀਜ਼ਾਂ ’ਚ ਕੰਬਣਾ (ਟ੍ਰੇਮਰਜ਼), ਜਕੜਨ, ਹਿਲਚਲ ’ਚ ਕਮੀ ਤੇ ਸੰਤੁਲਨ ਬਣਾਈ ਰੱਖਣ ’ਚ ਦਿੱਕਤ ਵਰਗੇ ਲੱਛਣ ਦਿਖਾਈ ਦਿੰਦੇ ਹਨ। ਇਸ ਵਿਸ਼ਵ ਪਾਰਕਿੰਸਨ ਦਿਵਸ ’ਤੇ ਪਿਮਸ ਨੇ ਸਮਾਜ ਨੂੰ ਅਪੀਲ ਕੀਤੀ ਹੈ ਕਿ ਉਹ ਇਕੱਠੇ ਹੋ ਕੇ ਭਰਮਾਂ ਨੂੰ ਤੋੜਣ, ਮਰੀਜ਼ਾਂ ਦਾ ਸਮਰਥਨ ਕਰਨ ਤੇ ਇਕ ਹੋਰ ਸਮਾਵੇਸ਼ੀ ਤੇ ਜਾਗਰੂਕ ਸਮਾਜ ਦੇ ਨਿਰਮਾਣ ’ਚ ਯੋਗਦਾਨ ਪਾਉਣ।