ਸੜਕ ਹਾਦਸੇ ’ਚ ਪਿਕਅਪ ਡਰਾਈਵਰ ਗੰਭੀਰ ਜ਼ਖ਼ਮੀ
ਸੜਕ ਹਾਦਸੇ ਦੌਰਾਨ ਪਿਕਅਪ ਡਰਾਈਵਰ ਗੰਭੀਰ ਜਖਮੀ
Publish Date: Sun, 19 Apr 2026 07:07 PM (IST)
Updated Date: Mon, 20 Apr 2026 04:10 AM (IST)
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਨੈਸ਼ਨਲ ਹਾਈਵੇ ’ਤੇ ਸੋਹਣ ਸਿੰਘ ਪਰਦੇਸੀ ਢਾਬੇ ਦੇ ਸਾਹਮਣੇ ਇਕ ਸੜਕ ਹਾਦਸੇ ’ਚ ਪਿਕਅਪ ਵਾਹਨ ਦਾ ਡਰਾਈਵਰ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ। ਘਟਨਾ ਬਾਰੇ ਇਕ ਰਾਹਗੀਰ ਵੱਲੋਂ ਮਿਲੀ ਸੂਚਨਾ ’ਤੇ ਐੱਸਐੱਸਐੱਫ ਫਿਲੌਰ ਦੀ ਟੀਮ ਤੁਰੰਤ ਮੌਕੇ ’ਤੇ ਪਹੁੰਚੀ। ਟੀਮ ਦੇ ਇੰਚਾਰਜ ਥਾਣੇਦਾਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਮੌਕੇ ’ਤੇ ਇਕ ਬੋਲੈਰੋ ਪਿਕਅਪ ਹਾਦਸੇ ਦਾ ਸ਼ਿਕਾਰ ਹੋਈ ਮਿਲੀ। ਪਿਕਅਪ ਦਾ ਡਰਾਈਵਰ ਤਰਸੇਮ ਲਾਲ, ਪੁੱਤਰ ਸੂਰਜ ਭਾਨ, ਵਾਸੀ ਕਾਮੀ ਖੁਰਦ (ਜੰਡ ਮੰਗੋਲੀ, ਰਾਜਪੁਰਾ ਰੋਡ, ਪਟਿਆਲਾ) ਗੰਭੀਰ ਜਖਮੀ ਹਾਲਤ ’ਚ ਮਿਲਿਆ। ਪ੍ਰਾਰੰਭਿਕ ਜਾਣਕਾਰੀ ਅਨੁਸਾਰ ਪਿਕਅਪ ਕਿਸੇ ਅਣਪਛਾਤੇ ਵਾਹਨ ਨਾਲ ਟਕਰਾ ਗਈ ਸੀ, ਜਿਸ ਕਾਰਨ ਵਾਹਨ ਨੂੰ ਨੁਕਸਾਨ ਪਹੁੰਚਿਆ ਤੇ ਡਰਾਈਵਰ ਜਖਮੀ ਹੋ ਗਿਆ। ਐੱਸਐੱਸਐੱਫ ਟੀਮ ਵੱਲੋਂ ਜਖਮੀ ਨੂੰ ਤੁਰੰਤ ਪਹਿਲੀ ਸਹਾਇਤਾ ਦੇ ਕੇ ਸਰਕਾਰੀ ਗੱਡੀ ਰਾਹੀਂ ਸਿਵਲ ਹਸਪਤਾਲ ਫਿਲੌਰ ’ਚ ਦਾਖਲ ਕਰਵਾਇਆ ਗਿਆ। ਇਸ ਤੋਂ ਇਲਾਵਾ ਨੁਕਸਾਨੀ ਵਾਹਨ ਨੂੰ ਸੜਕ ਤੋਂ ਹਟਾ ਕੇ ਸਾਈਡ ‘ਤੇ ਕਰਵਾਇਆ ਗਿਆ ਤੇ ਸੁਰੱਖਿਆ ਲਈ ਸੇਫਟੀ ਕੋਨ ਲਗਾ ਕੇ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਇਆ ਗਿਆ। ਪਿਕਅਪ ਦੇ ਮਾਲਕ ਨੂੰ ਘਟਨਾ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ ਤੇ ਮਾਮਲੇ ਸਬੰਧੀ ਥਾਣਾ ਫਿਲੌਰ ਦੇ ਡਿਊਟੀ ਅਫਸਰ ਏਐੱਸਆਈ ਵਿਜੇ ਕੁਮਾਰ ਨੂੰ ਵੀ ਜਾਣਕਾਰੀ ਦੇ ਦਿੱਤੀ ਗਈ ਹੈ।