ਵਿਦੇਸ਼ੀ ਕਰੰਸੀ ਲੁੱਟਣ ਵਾਲੇ ਲੁਟੇਰੇ ਦੀ ਤਸਵੀਰ ਜਾਰੀ
ਪੈਰੀ ਹੱਥ ਲਾ ਕੇ ਮਨੀ ਗ੍ਰਾਮ ਐਕਸਚੇਂਜਰ ਤੇ ਪਿਸਤੌਲ ਤਾਣ ਕੇ ਵਿਦੇਸ਼ੀ ਕਰੰਸੀ ਲੁੱਟਣ ਵਾਲੇ ਲੁਟੇਰੇ ਦੀ ਤਸਵੀਰ ਜਾਰੀ
Publish Date: Sat, 28 Feb 2026 10:05 PM (IST)
Updated Date: Sat, 28 Feb 2026 10:07 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਬੀਤੇ ਦਿਨੀਂ ਜਲੰਧਰ ਦੇ ਥਾਣਾ ਡਵੀਜ਼ਨ ਇਕ ਅਧੀਨ ਆਉਂਦੇ ਨੰਦਨਪੁਰ ਰੋਡ ਮਕਸੂਦਾਂ ਵਿਖੇ ਸਥਿਤ ਕੇਪੀ ਪ੍ਰਾਪਰਟੀ ਐਡਵਾਈਜ਼ਰ ਤੇ ਮਨੀ ਗ੍ਰਾਮ ਐਕਸਚੇਂਜਰ ਦੇ ਮਾਲਕ ਤੇਜਿੰਦਰ ਸਿੰਘ ਦੇ ਪੈਰੀਂ ਹੱਥ ਲਾ ਕੇ ਆਸ਼ੀਰਵਾਦ ਲੈਣ ਉਪਰੰਤ ਪਿਸਤੌਲ ਤਾਣ ਕੇ ਫਰਾਰ ਹੋਏ ਦੋ ਮੋਟਰਸਾਈਕਲ ਸਵਾਰ ਲੁਟੇਰਿਆ ’ਚੋਂ ਦੁਕਾਨ ਦੇ ਅੰਦਰ ਆ ਕੇ ਵਿਦੇਸ਼ ਕਰੰਸੀ ਲੁੱਟਣ ਵਾਲੇ ਨੌਜਵਾਨ ਲੁਟੇਰੇ ਦੀ ਤਸਵੀਰ ਸਾਹਮਣੇ ਆਈ ਹੈ। ਲੁੱਟ ਦਾ ਸ਼ਿਕਾਰ ਹੋਏ ਫੌਜ ’ਚੋਂ ਸੇਵਾਮੁਕਤ ਹੋਏ ਤੇਜਿੰਦਰ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਪੁਲਿਸ ਨੂੰ ਲੁਟੇਰੇ ਦਾ ਚਿਹਰਾ ਪਛਾਣਨ ਵਾਲੀ ਤਸਵੀਰ ਸੌਂਪਣ ਦੇ ਬਾਵਜੂਦ ਪੁਲਿਸ ਲੁਟੇਰਿਆਂ ਨੂੰ ਕਾਬੂ ਕਰਨ ਲਈ ਦੂਜੇ ਦਿਨ ਵੀ ਅਸਫ਼ਲ ਸਾਬਤ ਹੋਈ ਹੈ। ਥਾਣਾ ਇਕ ਦੇ ਮੁਖੀ ਐੱਸਆਈ ਰਕੇਸ਼ ਕੁਮਾਰ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਬੀਤੇ ਦਿਨੀਂ ਹੀ ਪੁਲਿਸ ਦੀਆਂ ਟੀਮਾਂ ਬਣਾ ਕੇ ਲੁਟੇਰਿਆਂ ਦੀ ਭਾਲ ਆਰੰਭ ਕਰ ਦਿੱਤੀ ਗਈ ਸੀ। ਉਨ੍ਹਾਂ ਨੂੰ ਕਈ ਥਾਵਾਂ ’ਤੇ ਲੱਗੇ ਸੀਸੀਟੀਵੀ ਕੈਮਰਿਆਂ ’ਚ ਲੁਟੇਰੇ ਨਜ਼ਰ ਆਏ ਹਨ, ਜਲਦ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ।