ਫੋਟੋ ਕੈਪਸ਼ਨ
ਫੋਟੋ ਕੈਪਸ਼ਨ ਫੋਟੋ ਕੈਪਸ਼ਨ
Publish Date: Mon, 16 Feb 2026 06:05 PM (IST)
Updated Date: Mon, 16 Feb 2026 06:09 PM (IST)
ਸਥਾਨਕ ਪੁਰਾਣਾ ਬੱਸ ਅੱਡਾ ਅੱਪਰਾ ਵਿਖੇ ਸਥਿਤ ਦੁਰਗਾ ਮਾਤਾ ਮੰਦਿਰ ਦੇ ਬਾਹਰ ਸਮਾਜ ਸੇਵੀ ਨਰੇਸ਼ ਬਜਾਜ ਦੀ ਅਗਵਾਈ ਹੇਠ ਸਮੂਹ ਸੰਗਤਾਂ ਤੇ ਸੇਵਾਦਾਰਾਂ ਦੇ ਸਹਿਯੋਗ ਨਾਲ ਟਿੱਕੀਆਂ, ਪਕੌੜੇ ਤੇ ਕੇਸਰ ਦੁੱਧ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਸਭ ਤੋਂ ਪਹਿਲਾਂ ਸ਼ਿਵ ਪੂਜਾ ਕੀਤੀ ਗਈ, ਉਪਰੰਤ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ ਤੇ ਟਿੱਕੀਆਂ, ਪਕੌੜੇ ਤੇ ਕੇਸਰ ਦੁੱਧ ਦਾ ਲੰਗਰ ਵਰਤਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ’ਚ ਸੰਗਤਾਂ ਤੇ ਸੇਵਾਦਾਰ ਹਾਜ਼ਰ ਸਨ। ਵੇਰਵਾ - ਹਰਜਿੰਦਰ ਸਿੰਘ ਖਾਨਪੁਰ, ਪੰਜਾਬੀ ਜਾਗਰਣ, ਅੱਪਰਾ