ਫਿਲੌਰ-ਨੂਰਮਹਿਲ ਰੋਡ ਗੰਦੇ ਪਾਣੀ ਕਾਰਨ ਸੜਕ ਨੇ ਧਾਰਿਆ ਛੱਪੜ ਦਾ ਰੂਪ, ਲੋਕ ਔਖੇ
ਫਿਲੌਰ-ਨੂਰਮਹਿਲ ਰੋਡ ਗੰਦੇ ਪਾਣੀ ਕਾਰਨ ਸੜਕ ਨੇ ਧਾਰਿਆ ਛੱਪੜ ਦਾ ਰੂਪ, ਲੋਕਾਂ ਨੇ ਤਿੱਖਾ ਸੰਘਰਸ਼ ਦਾ ਇਸ਼ਾਰਾ
Publish Date: Sun, 11 Jan 2026 07:53 PM (IST)
Updated Date: Mon, 12 Jan 2026 04:16 AM (IST)
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਫਿਲੌਰ ਤੋਂ ਤਲਵਣ ਰੋਡ ਨੂੰ ਜਾਣ ਵਾਲੀ ਸੜਕ ’ਤੇ ਗੰਦਾ ਪਾਣੀ ਲੰਬੇ ਸਮੇਂ ਤੋਂ ਭਰਨ ਕਾਰਨ ਹਾਲਤ ਤਰਸਯੋਗ ਬਣ ਗਈ ਹੈ। ਸੜਕ ’ਤੇ ਡੂੰਘੇ ਟੋਏ ਪੈਣ ਕਾਰਨ ਛੱਪੜ ਵਰਗੀ ਹੋ ਚੁਕੀ ਹੈ, ਜਿਸ ਨਾਲ ਰਾਹਗੀਰ ਤੇ ਵਾਹਨ ਚਾਲਕ ਡਿੱਗ ਕੇ ਸੱਟਾਂ ਲਗਵਾ ਚੁੱਕੇ ਹਨ। ਇਸ ਸਮੱਸਿਆ ਬਾਰੇ ਲੋਕ ਇਨਸਾਫ ਮੰਚ ਦੇ ਪ੍ਰਧਾਨ ਜਰਨੈਲ ਫਿਲੌਰ, ਲਖਵਿੰਦਰ ਸਿੰਘ, ਸਾਬਕਾ ਸਰਪੰਚ ਮਨਜੀਤ ਕੌਰ ਤੇ ਰਾਹਗੀਰਾਂ ਨੇ ਦੱਸਿਆ ਕਿ ਐੱਸਡੀਐੱਮ ਦਫਤਰ ਤੇ ਸਬੰਧਤ ਵਿਭਾਗ ਅੱਜ ਤੱਕ ਕੋਈ ਕਾਰਵਾਈ ਨਹੀਂ ਕਰੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਪਾਣੀ ਦਾ ਨਿਕਾਸ ਜਲਦੀ ਨਹੀਂ ਹੋਇਆ ਤਾਂ 23 ਜਨਵਰੀ ਨੂੰ ਸਬੰਧਤ ਵਿਭਾਗ ਦੇ ਦਫਤਰਾਂ ਅੱਗੇ ਧਰਨਾ ਦਿੱਤਾ ਜਾਵੇਗਾ। ਇਸ ਮੌਕੇ ਮਾਸਟਰ ਹੰਸ ਰਾਜ, ਰਾਮਜੀ ਦਾਸ (ਗੰਨਾ ਪਿੰਡ), ਪਰਸ਼ੋਤਮ ਕਤਪਾਲ ਆਦਿ ਮੌਜੂਦ ਸਨ।