ਬੇਅਦਬੀ ਮਾਮਲੇ 'ਚ ਫਿਲੌਰ ਪੁਲਿਸ ਦੀ ਵੱਡੀ ਕਾਰਵਾਈ: ਮਾਹਲ ਪਿੰਡ ਤੋਂ ਦੋਸ਼ੀ ਕਾਬੂ; DSP ਭਾਰਤ ਮਸੀਹ ਨੇ ਗ੍ਰਿਫ਼ਤਾਰੀ ਦੀ ਕੀਤੀ ਪੁਸ਼ਟੀ
ਸ੍ਰੀ ਹਰਵਿੰਦਰ ਸਿੰਘ ਵਿਰਕ, ਪੀਪੀਐਸ, ਮਾਨਯੋਗ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਪਿੰਡ ਮਾਹਲ ਗੁਰਦੁਆਰਾ ਸਾਹਿਬ ਵਿਖੇ ਹੋਈ ਬੇਅਦਬੀ ਸਬੰਧੀ ਮੁਕੱਦਮਾ ਨੰਬਰ 21 ਮਿਤੀ 20-01-26 ਜੁਰਮ 299 ਬੀਐਨਐਸ ਥਾਣਾ ਗੁਰਾਇਆ ਜ਼ਿਲ੍ਹਾ ਜਲੰਧਰ ਦਿਹਾਤੀ ਦਰਜ ਰਜਿਸਟਰ ਕੀਤਾ ਗਿਆ ਹੈ।
Publish Date: Wed, 21 Jan 2026 02:53 PM (IST)
Updated Date: Wed, 21 Jan 2026 02:55 PM (IST)

ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਸ੍ਰੀ ਹਰਵਿੰਦਰ ਸਿੰਘ ਵਿਰਕ, ਪੀਪੀਐਸ, ਮਾਨਯੋਗ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਪਿੰਡ ਮਾਹਲ ਗੁਰਦੁਆਰਾ ਸਾਹਿਬ ਵਿਖੇ ਹੋਈ ਬੇਅਦਬੀ ਸਬੰਧੀ ਮੁਕੱਦਮਾ ਨੰਬਰ 21 ਮਿਤੀ 20-01-26 ਜੁਰਮ 299 ਬੀਐਨਐਸ ਥਾਣਾ ਗੁਰਾਇਆ ਜ਼ਿਲ੍ਹਾ ਜਲੰਧਰ ਦਿਹਾਤੀ ਦਰਜ ਰਜਿਸਟਰ ਕੀਤਾ ਗਿਆ ਹੈ।
ਇਹ ਮੁਕੱਦਮਾ ਬਰਬਿਆਨ ਜਸਪ੍ਰੀਤ ਕੌਰ ਪੁੱਤਰੀ ਲਖਵਿੰਦਰ ਸਿੰਘ ਵਾਸੀ ਪਿੰਡ ਮਾਹਲਾ ਥਾਣਾ ਗੁਰਾਇਆ ਦੇ ਦਰਜ ਰਜਿਸਟਰ ਹੋਇਆ ਹੈ। ਜਿਸਨੇ ਆਪਣੇ ਬਿਆਨ ਵਿੱਚ ਦੱਸਿਆ ਕਿ ਮਿਤੀ 20 ਜਨਵਰੀ ਨੂੰ ਮੈਂ 05 ਵਜੇ ਗੁਰੂਦੁਆਰਾ ਸਾਹਿਬ ਦੇ ਗੇਟ ਖੋਲ ਕੇ ਮੈਂ ਆਪਣੇ ਘਰ ਚਲੀ ਗਈ ਤਾਂ ਮੇਰੇ ਭਰਾ ਸੁਖਵੀਰ ਸਿੰਘ ਨੂੰ ਉਸ ਦੇ ਮੋਬਾਇਲ ਤੇ ਸਾਜਨ ਪੁੱਤਰ ਰਵੀ ਕੁਮਾਰ ਵਾਸੀ ਮਾਹਲ ਦੇ ਮੋਬਾਇਲ ਫੋਨ ਤੋਂ ਵਕਤ ਕਰੀਬ 6 ਵਜੇ ਫੋਨ ਆਇਆ। ਜਿਸ ਨੇ ਮੇਰੇ ਭਰਾ ਨੂੰ ਦੱਸਿਆ ਕਿ ਗੁਰੂਦੁਆਰਾ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਗੁਰੂਦੁਆਰਾ ਸਾਹਿਬ ਵਿੱਚ ਖਿਲਰੇ ਹੋਏ ਸਨ ਤਾਂ ਉਹ ਉਸੇ ਵਕਤ ਗੁਰੂਦੁਆਰਾ ਸਾਹਿਬ ਵਿੱਚ ਪੁੱਜੀ ਤਾਂ ਦੇਖਿਆ ਕਿ ਗੁਰੂਦੁਆਰਾ ਸਾਹਿਬ ਦੇ ਨਿਸ਼ਾਨ ਸਾਹਿਬ ਦੇ ਨੇੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਖਿਲਰੇ ਹੋਏ ਸਨ। ਜੋ ਗੁਰੂਦੁਆਰਾ ਸਾਹਿਬ ਦੇ ਆਸ ਪਾਸ ਆਮ ਲੋਕਾ ਦੇ ਘਰਾ ਵਿੱਚ ਲੱਗੇ CCTV ਕੈਮਰੇ ਚੈਕ ਕਰਨ ਤੋਂ ਪਤਾ ਲੱਗਾ ਹੈ ਕਿ ਇਸ ਵਾਰਦਾਤ ਨੂੰ ਹਰਮਨ ਪੁੱਤਰ ਤਰਲੋਕ ਵਾਸੀ ਪਿੰਡ ਮਾਹਲਾ ਥਾਣਾ ਗੁਰਾਇਆ ਜ਼ਿਲ੍ਹਾ ਜਲੰਧਰ ਨੇ ਅੰਜਾਮ ਦਿੱਤਾ ਹੈ, ਕਿਉਂਕਿ ਹਰਮਨ ਉਕਤ ਗੁਰੂਦੁਆਰਾ ਸਾਹਿਬ ਦੇ ਅੰਦਰ ਗਿਆ ਅਤੇ ਕਾਫੀ ਦੇਰ ਬਾਅਦ ਬਾਹਰ ਨਿਕਲਿਆ ਸੀ। ਜਿਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜ ਕੇ ਬੇਅਦਬੀ ਕੀਤੀ ਹੈ ਅਤੇ ਪਿੰਡ ਦਾ ਸ਼ਾਤਮਈ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਿਸ 'ਤੇ ਮੁਕੱਦਮਾ ਰਜਿਸਟਰ ਕਰਕੇ ਹਰਮਨ ਪੁੱਤਰ ਤਰਲੋਕ ਵਾਸੀ ਮਾਹਲਾ ਥਾਣਾ ਗੁਰਾਇਆ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਦੋਸ਼ੀ ਖ਼ਿਲਾਫ਼ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।