ਖ਼ਾਲਸਾ ਕਾਲਜ ’ਚ 'ਆਈਟੀ ਸਪਾਰਕ' ਸਮਾਪਤ
ਲਾਇਲਪੁਰ ਖਾਲਸਾ ਕਾਲਜ ’ਚ ਪੀਜੀ ਕੰਪਿਊਟਰ ਸਾਇੰਸ ਤੇ ਆਈਟੀ ਵਿਭਾਗ ਨੇ 'ਆਈਟੀ ਸਪਾਰਕ' ਦਾ ਕੀਤਾ ਸਮਾਪਨ
Publish Date: Wed, 18 Feb 2026 06:45 PM (IST)
Updated Date: Wed, 18 Feb 2026 06:48 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਲਾਇਲਪੁਰ ਖਾਲਸਾ ਕਾਲਜ ਦੇ ਪੀਜੀ ਕੰਪਿਊਟਰ ਸਾਇੰਸ ਤੇ ਆਈਟੀ ਵਿਭਾਗ ਨੇ 'ਆਈਟੀ-ਸਪਾਰਕ' ਕਰਵਾਇਆ। ਇਸ ਦੋ-ਰੋਜ਼ਾ ਸਮਾਗਮ ਨੇ ਵਿਦਿਆਰਥੀਆਂ ’ਚ ਗਿਆਨ ਤੇ ਰਚਨਾਤਮਕਤਾ ਦੀ ਲੋਅ ਜਗਾਈ। ਉਦਘਾਟਨ ਸਮਾਗਮ ਦੀ ਪ੍ਰਧਾਨਗੀ ਡਾ. ਰਸ਼ਪਾਲ ਸਿੰਘ ਸੰਧੂ, ਕਾਲਜ ਪ੍ਰਿੰਸੀਪਲ ਨੇ ਕੀਤੀ। ਵਿਭਾਗ ਮੁਖੀ ਪ੍ਰੋ. ਸੰਜੀਵ ਕੁਮਾਰ ਆਨੰਦ ਨੇ ਵਿਦਿਆਰਥੀਆਂ ਨੂੰ ਭਵਿੱਖ ਦੀਆਂ ਚੁਣੌਤੀਆਂ ਲਈ ਤਿਆਰ ਕਰਨ ਲਈ ਤਕਨੀਕੀ ਤੇ ਹੁਨਰ ਦੋਵਾਂ ਨੂੰ ਵਧਾਉਣ ’ਚ ਉਨ੍ਹਾਂ ਦੀ ਭੂਮਿਕਾ 'ਤੇ ਜ਼ੋਰ ਦਿੱਤਾ। ਇਸ ਸਮਾਗਮ ’ਚ ਥਿੰਕ ਇਨ ਸਲਾਈਡਜ਼, ਬ੍ਰੇਨ ਵਾਰਜ਼, ਟੂਨਜ਼ ਮੇਨੀਆ, ਫੋਟੋ 2ਫ੍ਰੇਜ਼, ਟੈਕ ਟ੍ਰੀਵੀਆ ਵਰਗੇ 17 ਮੁਕਾਬਲੇ ਕਰਵਾਏ ਗਏ। ਵੱਖ-ਵੱਖ ਮੁਕਾਬਲਿਆਂ ਲਈ ਕੁੱਲ 206 ਟੀਮਾਂ ਰਜਿਸਟਰ ਕੀਤੀਆਂ ਗਈਆਂ ਤੇ ਇਸ ਪ੍ਰੋਗਰਾਮ ’ਚ ਕੁੱਲ 381 ਭਾਗੀਦਾਰਾਂ ਦਾ ਨਾਮ ਦਰਜ ਹੋਇਆ। ਜੇਤੂਆਂ ਤੇ ਉਪ ਜੇਤੂਆਂ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨਾਂ ਲਈ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਤੇ ਵਿਭਾਗ ਦੇ ਮੁਖੀ ਨੇ ਜੇਤੂਆਂ ਨੂੰ ਵਧਾਈ ਦਿੱਤੀ ਤੇ ਆਈਟੀ-ਸਪਾਰਕ ਨੂੰ ਇਕ ਯਾਦਗਾਰੀ ਤੇ ਸਫ਼ਲ ਪ੍ਰੋਗਰਾਮ ਬਣਾਉਣ ਲਈ ਸਾਰੇ ਭਾਗੀਦਾਰਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਇਸ ਸਮਾਗਮ ’ਚ ਡਾ. ਹਰਜੀਤ ਸਿੰਘ, ਮੁਖੀ ਗਣਿਤ ਵਿਭਾਗ ਤੇ ਡਾ. ਜਸਵੰਤ ਕੌਰ ਵੀ ਮੌਜੂਦ ਸਨ। ਇਸ ਸਮਾਗਮ ਦੇ ਕੋਆਰਡੀਨੇਟਰ ਪ੍ਰੋ. ਮਨਦੀਪ ਸਿੰਘ ਭਾਟੀਆ ਸਨ। ਇਸ ਮੌਕੇ ਪ੍ਰੋ. ਸੰਦੀਪ ਬੱਸੀ, ਡਾ. ਸੰਦੀਪ ਸਿੰਘ, ਡਾ. ਮਨਪ੍ਰੀਤ ਸਿੰਘ ਲਹਿਲ, ਪ੍ਰੋ. ਰਤਨਾਕਰ ਮਾਨ, ਪ੍ਰੋ. ਦਲਜੀਤ ਕੌਰ, ਪ੍ਰੋ. ਨਵਨੀਤ ਕੌਰ ਤੇ ਵਿਭਾਗ ਦੇ ਹੋਰ ਸਟਾਫ਼ ਮੈਂਬਰ ਵੀ ਹਾਜ਼ਰ ਸਨ। ਮੰਚ ਦਾ ਪ੍ਰਬੰਧਨ ਡਾ. ਦਲਜੀਤ ਕੌਰ ਨੇ ਸੰਭਾਲਿਆ।