ਪੈਟਰੋਲੀਅਮ ਸਪੋਰਟਸ ਕੰਟਰੋਲ ਬੋਰਡ ਮੁੰਬਈ ਮਰਦਾਂ ਦੇ ਵਰਗ ’ਚ ਫਾਇਨਲ ’ਚ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪੈਟ੍ਰੋਲੀਅਮ ਸਪੋਰਟਸ ਕੰਟਰੋਲ ਬੋਰਡ ਮੁੰਬਈ ਨੇ ਭਾਰਤੀ ਨੇਵੀ ਮੁੰਬਈ ਨੂੰ 2-1 ਦੇ ਫਰਕ ਨਾਲ ਹਰਾ ਕੇ ਭੁਲੱਥ ਹਾਕੀ ਕੱਪ 2026 ਦੇ ਫਾਈਨਲ ’ਚ ਪ੍ਰਵੇਸ਼ ਕਰ ਲਿਆ। ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਜਲੰਧਰ ’ਚ ਮੋਹਨ ਬੀਰ ਬੱਲ (ਬੱਲ ਇਨਕਾਰਪੋਰੇਸ਼ਨ ਆਸਟਰੇਲੀਆ) ਗੁਰਜੀਤ ਸਿੰਘ ਪੱਟੀ ਆਸਟਰੇਲੀਆ ਤੇ ਪਰਮਿੰਦਰ ਸੰਧੂ ਆਸਟਰੇਲੀਆ ਦੀ ਟੀਮ ਵੱਲੋਂ ਕਰਵਾਏ ਜਾ ਰਹੇ ਇਸ ਟੂਰਨਾਮੈਂਟ ਦੇ ਔਰਤਾਂ ਦੇ ਵਰਗ ’ਚ ਖਿਤਾਬ ਲਈ ਰਾਊਂਡ ਗਲਾਸ ਹਾਕੀ ਅਕੈਡਮੀ ਮੋਹਾਲੀ ਤੇ ਗੁਰੁ ਨਾਨਕ ਦੇਵ ਯੂਨੀਵਰਸਟੀ ਅੰਮ੍ਰਿਤਸਰ ਦੀਆਂ ਟੀਮਾਂ ਆਹਮਣੇ-ਸਾਹਮਣੇ ਹੋਣਗੀਆਂ। ਮਰਦਾਂ ਦੇ ਵਰਗ ’ਚ ਪੈਟ੍ਰੋਲੀਅਮ ਸਪੋਰਟਸ ਕੰਟਰੋਲ ਬੋਰਡ ਮੁੰਬਈ ਨੇ ਭਾਰਤੀ ਨੇਵੀ ਮੁੰਬਈ ਨੂੰ 2-1 ਦੇ ਫਰਕ ਨਾਲ ਹਰਾ ਕੇ ਫਾਈਨਲ ’ਚ ਪ੍ਰਵੇਸ਼ ਕੀਤਾ। ਪੈਟ੍ਰੋਲੀਅਮ ਬੋਰਡ ਵੱਲੋਂ ਖੇਡ ਦੇ 10ਵੇਂ ਮਿੰਟ ’ਚ ਰਵਨੀਤ ਸਿੰਘ ਨੇ ਗੋਲ ਕਰਕੇ ਸਕੋਰ 1-0 ਕੀਤਾ। ਖੇਡ ਦੇ 28ਵੇਂ ਮਿੰਟ ’ਚ ਭਾਰਤੀ ਨੇਵੀ ਦੇ ਯੋਗੇਸ਼ ਸਿੰਘ ਨੇ ਗੋਲ ਕਰਕੇ ਸਕੋਰ 1-1 ਕੀਤਾ। ਖੇਡ ਦੇ 57ਵੇਂ ਮਿੰਟ ’ਚ ਪੈਟ੍ਰੋਲੀਅਮ ਬੋਰਡ ਦੇ ਗੁਰਜਿੰਦਰ ਸਿੰਘ ਨੇ ਗੋਲ ਸਕੋਰ 2-1 ਕਰਕੇ ਮੈਚ ਜਿੱਤ ਲਿਆ। ਔਰਤਾਂ ਦੇ ਵਰਗ ’ਚ ਪਹਿਲੇ ਮੈਚ ’ਚ ਗੁਰੁ ਨਾਨਕ ਦੇਵ ਯੂਨੀਵਰਸਟੀ ਅੰਮ੍ਰਿਤਸਰ ਨੇ ਸੀਆਰਪੀਐੱਫ ਜਲੰਧਰ ਨੂੰ ਸਡਨ ਡੈਥ ਰਾਹੀਂ 6-5 ਦੇ ਫਰਕ ਨਾਲ ਹਰਾ ਕੇ ਮਹਿਲਾ ਵਰਗ ਦੇ ਫਾਈਨਲ ’ਚ ਪ੍ਰਵੇਸ਼ ਕੀਤਾ। ਖੇਡ ਦੇ 39ਵੇਂ ਮਿੰਟ ’ਚ ਸੀਆਰਪੀਐੱਫ ਜਲੰਧਰ ਵੱਲੋਂ ਪ੍ਰੀਸਿਲਾ ਟਿਰਕੀ ਨੇ ਗੋਲ ਕੀਤਾ ਜਦਕਿ ਖੇਡ ਦੇ 50ਵੇਂ ਮਿੰਟ ’ਚ ਜੀਐੱਨਡੀਯੂ ਦੀ ਸਾਵੀ ਨੇ ਗੋਲ ਕਰਕੇ ਬਰਾਬਰੀ ਕੀਤੀ। ਪੈਨਲਟੀ ਸ਼ੂਟ ਆਊਟ ’ਚ ਵੀ 4-4 ਦੀ ਬਰਾਬਰੀ ਰਹੀ ਤੇ ਸਡਨ ਡੈਥ ’ਚ ਮੈਚ ਜੀਐਨਡੀਯੂ ਨੇ ਜਿੱਤ ਲਿਆ। ਔਰਤਾਂ ਦੇ ਵਰਗ ’ਚ ਦੂਜੇ ਮੈਚ ’ਚ ਰਾਊਂਡ ਗਲਾਸ ਹਾਕੀ ਅਕੈਡਮੀ ਮੋਹਾਲੀ ਨੇ ਬੀਐੱਸਐੱਫ ਜਲੰਧਰ ਨੂੰ 3-1 ਨਾਲ ਹਰਾਇਆ। ਰਾਊਂਡ ਗਲਾਸ ਵੱਲੋਂ ਖੇਡ ਦੇ 10ਵੇਂ ਮਿੰਟ ’ਚ ਉਲੰਪੀਅਨ ਉਦਿਤਾ ਨੇ ਗੋਲ ਕਰਕੇ ਸਕੋਰ 1-0 ਕੀਤਾ। ਖੇਡ ਦੇ 15ਵੇਂ ਮਿੰਟ ’ਚ ਰਾਊਂਡ ਗਲਾਸ ਦੀ ਆਰਤੀ ਨੇ ਗੋਲ ਕਰਕੇ ਸਕੋਰ 2-0 ਕੀਤਾ। ਖੇਡ ਦੇ 48ਵੇਂ ਮਿੰਟ ’ਚ ਬੀਐੱਸਐੱਫ ਵੱਲੋਂ ਨੰਦਨੀ ਨੇ ਗੋਲ ਕਰਕੇ ਸਕੋਰ 2-1 ਕੀਤਾ। ਖੇਡ ਦੇ 50ਵੇਂ ਮਿੰਟ ’ਚ ਰਾਊਂਡ ਗਲਾਸ ਦੀ ਬਲਜੀਤ ਕੌਰ ਨੇ ਗੋਲ ਕਰਕੇ ਸਕੋਰ 3-1 ਕਰਕੇ ਮੈਚ ਜਿੱਤ ਲਿਆ। ਅੱਜ ਦੇ ਮੈਚਾਂ ਦੇ ਮੁੱਖ ਮਹਿਮਾਨ ਉਲੰਪੀਅਨ ਪਰਗਟ ਸਿੰਘ ਵਿਧਾਇਕ ਜਲੰਧਰ ਕੈਂਟ, ਉਲੰਪੀਅਨ ਸੁਰਿੰਦਰ ਸਿੰਘ ਸੋਢੀ, ਉਲੰਪੀਅਨ ਗੁਰਮੇਲ ਸਿੰਘ, ਰਾਜਬੀਰ ਕੌਰ, ਜੁਗਰਾਜ ਸਿੰਘ ਐੱਸਪੀ ਤੇ ਹਰਮਨਪ੍ਰੀਤ ਸਿੰਘ ਕਪਤਾਨ ਭਾਰਤੀ ਹਾਕੀ ਟੀਮ, ਰਾਜਪਾਲ ਸਿੰਘ ਸਾਬਕਾ ਕਪਤਾਨ ਭਾਰਤੀ ਹਾਕੀ ਟੀਮ ਨੇ ਟੀਮਾਂ ਨਾਲ ਜਾਣ ਪਛਾਣ ਕੀਤੀ। ਇਸ ਮੌਕੇ ਉਲੰਪੀਅਨ ਰਜਿੰਦਰ ਸਿੰਘ ਸੀਨੀਅਰ, ਉਲੰਪੀਅਨ ਬਲਵਿੰਦਰ ਸਿੰਘ ਸ਼ੰਮੀ, ਮੋਹਨਬੀਰ ਸਿੰਘ ਬੱਲ, ਗੁਰਜੀਤ ਸਿੰਘ ਪੱਟੀ, ਪਰਮਿੰਦਰ ਸੰਧੂ, ਉਲੰਪੀਅਨ ਸੰਜੀਵ ਕੁਮਾਰ, ਉਲੰਪੀਅਨ ਗੁਰਜੀਤ ਕੌਰ, ਏਸ਼ੀਆਈ ਖੇਡਾਂ ਦੀ ਮੈਡਲਿਸਟ ਅਮਨਦੀਪ ਕੌਰ, ਯੋਗਿਤਾ ਬਾਲੀ, ਉਲੰਪੀਅਨ ਨਵਜੋਤ ਕੌਰ, ਉਲੰਪੀਅਨ ਦੀਪਿਕਾ ਠਾਕੁਰ, ਮੋਨਿਕਾ ਮਲਿਕ ਉਲੰਪੀਅਨ, ਤੇਜਬੀਰ ਸਿੰਘ ਹੁੰਦਲ, ਰਾਜ ਪਾਲ ਸਿੰਘ, ਪ੍ਰਭਜੋਤ ਸਿੰਘ ਉਲੰਪੀਅਨ, ਹਰਜੀਤ ਸਿੰਘ ਸੰਧੂ, ਡਾਕਟਰ ਬਲਜੀਤ ਕੌਰ, ਰਾਮ ਸਰਨ, ਹਰਭਜਨ ਸਿੰਘ, ਸਰਬਜੀਤ ਕੁਮਾਰ, ਬਿਕਰਮਜੀਤ ਸਿੰਘ ਕਾਕਾ, ਹਰਿੰਦਰ ਸੰਘਾ, ਗੁਰਿੰਦਰ ਸੰੰਘਾ, ਜਗਰੂਪ ਸਿੰਘ, ਕੁਲਬੀਰ ਸਿੰਘ ਸੈਣੀ, ਉਲੰਪਅਿਨ ਦੀਪਕ ਠਾਕੁਰ, ਕਮਲ ਮੁਲਤਾਨੀ, ਗੁਰਨੀਤ ਸਿੰਘ, ਬੱਬੂ ਮਲੀ, ਜੱਸਾ ਮੁੱਧੜ, ਅਖਿਲ ਸ਼ਰਮਾ, ਰਾਜਾ ਸੰਘਾ, ਦਿਲਬਾਗ ਸਿੰਘ ਬਾਜਵਾ, ਕ੍ਰਿਪਾਲ ਸਿੰਘ ਔਲਖ, ਚਰਨਜੀਤ ਸਿੰਘ, ਜੇ ਐਸ ਗਿੱਲ, ਸੂਰਜ ਸ਼ਰਮਾ, ਸੰਨੀ ਗੋਰਾਆ, ਨਗਿੰਦਰਜੀਤ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।