‘ਮਾਂ ਬੋਲੀ ਪੰਜਾਬੀ ਦੇ ਅਲੰਬਰਦਾਰ’ ਨਾਲ ਸ਼ਖ਼ਸੀਅਤਾਂ ਸਨਮਾਨੀਆਂ
“ਮਾਂ ਬੋਲੀ ਪੰਜਾਬੀ ਦੇ ਅਲੰਬਰਦਾਰ” ਐਵਾਰਡ ਨਾਲ ਉਘੀਆਂ ਸ਼ਖਸੀਅਤਾਂ ਦਾ ਸਨਮਾਨ
Publish Date: Wed, 08 Apr 2026 08:04 PM (IST)
Updated Date: Wed, 08 Apr 2026 08:08 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਬੀਤੇ ਦਿਨ “ਜ਼ਿੰਦਗੀ ਏ ਆਸ” ਸੰਸਥਾ ਵੱਲੋਂ ਪੰਜਾਬੀ ਮਾਂ ਬੋਲੀ ਦੀ ਸੇਵਾ ਲਈ ਸ਼ਲਾਘਾਯੋਗ ਯੋਗਦਾਨ ਪਾਉਣ ਵਾਲੀਆਂ ਨਾਮਵਰ ਤੇ ਉੱਘੀਆਂ ਸ਼ਖਸੀਅਤਾਂ ਨੂੰ ਸਮਾਗਮ ਦੌਰਾਨ “ਮਾਂ ਬੋਲੀ ਪੰਜਾਬੀ ਦੇ ਅਲੰਬਰਦਾਰ” ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਇੰਜੀਨੀਅਰ ਅਵਤਾਰ ਸਿੰਘ ਬੈਂਸ (ਚੇਅਰਮੈਨ, ਸਾਹਿਤਕ ਸਭਾ) ਨੂੰ ਕਵੀ, ਲਿਖਾਰੀ ਤੇ ਪ੍ਰਸਿੱਧ ਗੀਤਕਾਰ ਵਜੋਂ ਸਨਮਾਨ ਦਿੱਤਾ ਗਿਆ। ਉਨ੍ਹਾਂ ਦੀਆਂ ਚਾਰ ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਤੇ ਉਨ੍ਹਾਂ ਦੇ ਗੀਤ ਯੂਟਿਊਬ ਚੈਨਲਾਂ ’ਤੇ ਵੀ ਪ੍ਰਸਾਰਿਤ ਹੋ ਰਹੇ ਹਨ। ਇਸ ਤੋਂ ਇਲਾਵਾ ਸੁਖਦੇਵ ਸਿੰਘ ਆਸੀ ਨੂੰ ਵੀ ਕਵੀ, ਲਿਖਾਰੀ ਤੇ ਗੀਤਕਾਰ ਵਜੋਂ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਸੰਸਥਾ ਦੇ ਚੇਅਰਮੈਨ ਕਰਨਲ ਸਰਬਜੀਤ ਸਿੰਘ ਸੋਖੀ, ਇੰਜ. ਜਸਵੰਤ ਰਾਏ, ਇੰਜ. ਗੁਰਸ਼ਰਨ ਸਿੰਘ, ਮਾਸਟਰ ਜਗਦੀਸ਼ ਸਿੰਘ, ਸੂਬੇਦਾਰ ਬਲਜੀਤ ਸਿੰਘ, ਜਥੇਦਾਰ ਸੂਰਤ ਸਿੰਘ, ਸਰਵੇਸ਼ ਪਾਂਡੇ ਸਮੇਤ ਵੱਡੀ ਗਿਣਤੀ ’ਚ ਕਲਾ ਪ੍ਰੇਮੀ ਹਾਜ਼ਰ ਸਨ। ਸਮਾਗਮ ਦੌਰਾਨ ਪੰਜਾਬੀ ਮਾਂ ਬੋਲੀ ਦੀ ਤਰੱਕੀ ਲਈ ਹੋਰ ਯਤਨ ਕਰਨ ਦਾ ਸੰਕਲਪ ਵੀ ਲਿਆ ਗਿਆ।