ਡਰਾਈਵਿੰਗ ਟੈਸਟ ਦੇਣ ਆਏ ਲੋਕਾਂ ਨੂੰ ਪਈਆਂ ਭਾਜੜਾਂ; ਆਰ.ਟੀ.ਓ. ਟ੍ਰੈਕ ਬੰਦ ਹੋਣ 'ਤੇ ਭੜਕਿਆ ਜਨਤਾ ਦਾ ਗੁੱਸਾ
ਜਲੰਧਰ ਦੇ ਆਰ.ਟੀ.ਓ. ਡਰਾਈਵਿੰਗ ਟੈਸਟ ਟ੍ਰੈਕ 'ਤੇ ਸ਼ੁੱਕਰਵਾਰ ਨੂੰ ਉਸ ਵੇਲੇ ਹੰਗਾਮਾ ਹੋ ਗਿਆ, ਜਦੋਂ ਲਾਇਸੰਸ ਬਣਵਾਉਣ ਪਹੁੰਚੇ ਲੋਕਾਂ ਨੂੰ ਦਫ਼ਤਰ ਬੰਦ ਮਿਲਿਆ। ਗੇਟ ਨੂੰ ਤਾਲੇ ਲੱਗੇ ਦੇਖ ਕੇ ਬਿਨੈਕਾਰਾਂ ਵਿੱਚ ਭਾਰੀ ਰੋਸ ਦੇਖਣ ਨੂੰ ਮਿਲਿਆ ਅਤੇ ਟੈਸਟ ਦੇਣ ਪਹੁੰਚੇ 40 ਤੋਂ ਵੱਧ ਲੋਕ ਪਰੇਸ਼ਾਨ ਨਜ਼ਰ ਆਏ
Publish Date: Sat, 03 Jan 2026 04:52 PM (IST)
Updated Date: Sat, 03 Jan 2026 04:58 PM (IST)
ਸੰਵਾਦਦਾਤਾ, ਜਲੰਧਰ: ਜਲੰਧਰ ਦੇ ਆਰ.ਟੀ.ਓ. ਡਰਾਈਵਿੰਗ ਟੈਸਟ ਟ੍ਰੈਕ 'ਤੇ ਸ਼ੁੱਕਰਵਾਰ ਨੂੰ ਉਸ ਵੇਲੇ ਹੰਗਾਮਾ ਹੋ ਗਿਆ, ਜਦੋਂ ਲਾਇਸੰਸ ਬਣਵਾਉਣ ਪਹੁੰਚੇ ਲੋਕਾਂ ਨੂੰ ਦਫ਼ਤਰ ਬੰਦ ਮਿਲਿਆ। ਗੇਟ ਨੂੰ ਤਾਲੇ ਲੱਗੇ ਦੇਖ ਕੇ ਬਿਨੈਕਾਰਾਂ ਵਿੱਚ ਭਾਰੀ ਰੋਸ ਦੇਖਣ ਨੂੰ ਮਿਲਿਆ ਅਤੇ ਟੈਸਟ ਦੇਣ ਪਹੁੰਚੇ 40 ਤੋਂ ਵੱਧ ਲੋਕ ਪਰੇਸ਼ਾਨ ਨਜ਼ਰ ਆਏ।
ਪੀੜਤ ਨਰੇਸ਼ ਕੁਮਾਰ ਨੇ ਦੱਸਿਆ ਕਿ ਉਸ ਨੇ ਇੱਕ ਮਹੀਨਾ ਪਹਿਲਾਂ ਲਾਇਸੰਸ ਲਈ ਅਪੁਆਇੰਟਮੈਂਟ ਲਈ ਸੀ ਅਤੇ ਉਸ ਨੂੰ 3 ਜਨਵਰੀ ਦੁਪਹਿਰ 3 ਵਜੇ ਦਾ ਸਮਾਂ ਦਿੱਤਾ ਗਿਆ ਸੀ। ਜਦੋਂ ਉਹ ਮਿੱਥੇ ਸਮੇਂ 'ਤੇ ਪਹੁੰਚਿਆ ਤਾਂ ਦਫ਼ਤਰ ਨੂੰ ਜਿੰਦਰੇ ਲੱਗੇ ਹੋਏ ਸਨ।
ਲੋਕਾਂ ਦਾ ਦੋਸ਼ ਹੈ ਕਿ ਕਰਮਚਾਰੀਆਂ ਵੱਲੋਂ ਹੁਣ ਦੁਬਾਰਾ ਅਪੁਆਇੰਟਮੈਂਟ ਲੈਣ ਲਈ ਕਿਹਾ ਜਾ ਰਿਹਾ ਹੈ।
ਬਿਨੈਕਾਰਾਂ ਦਾ ਕਹਿਣਾ ਹੈ ਕਿ ਉਹ ਵਾਰ-ਵਾਰ ਫੀਸ ਨਹੀਂ ਭਰ ਸਕਦੇ। ਲੋਕਾਂ ਵਿੱਚ ਇਸ ਗੱਲ ਦਾ ਗੁੱਸਾ ਸੀ ਕਿ ਬਿਨਾਂ ਕਿਸੇ ਅਗਾਊਂ ਸੂਚਨਾ ਦੇ ਦਫ਼ਤਰ ਬੰਦ ਕਰ ਦਿੱਤਾ ਗਿਆ। ਜਿਸ ਕਾਰਨ ਦੂਰ-ਦੂਰ ਤੋਂ ਆਏ ਲੋਕਾਂ ਨੂੰ ਆਰਥਿਕ ਅਤੇ ਮਾਨਸਿਕ ਪਰੇਸ਼ਾਨੀ ਝੱਲਣੀ ਪਈ। ਪੀੜਤਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਸਮੱਸਿਆ ਦਾ ਜਲਦ ਤੋਂ ਜਲਦ ਹੱਲ ਕੀਤਾ ਜਾਵੇ ਅਤੇ ਜਿਨ੍ਹਾਂ ਲੋਕਾਂ ਦੀ ਅਪੁਆਇੰਟਮੈਂਟ ਅੱਜ ਦੀ ਸੀ, ਉਨ੍ਹਾਂ ਨੂੰ ਬਿਨਾਂ ਵਾਧੂ ਖਰਚੇ ਦੇ ਨਵੀਂ ਤਰੀਕ ਦਿੱਤੀ ਜਾਵੇ