ਪੀਸੀਐੱਮ ਦਾ ਛੇਤੀ ਕੀਤਾ ਜਾਵੇਗਾ ਵਿਸਥਾਰ : ਹਮੀਦ
ਪੀਸੀਐਮ ਦੀ ਸਮੁੱਚੀ ਟੀਮ ਭੰਗ, ਪੁਨਰ ਵਿਸਥਾਰ ਜਲਦ ਕੀਤਾ ਜਾਵੇਗਾ : ਹਮੀਦ
Publish Date: Fri, 30 Jan 2026 07:32 PM (IST)
Updated Date: Fri, 30 Jan 2026 07:34 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਕ੍ਰਿਸ਼ਚੀਅਨ ਮੁਵਮੈਂਟ (ਪੀਸੀਐੱਮ) ਦੇ ਪ੍ਰਧਾਨ ਹਮੀਦ ਮਸੀਹ ਨੇ ਆਪਣੀਆਂ ਸੰਵਿਧਾਨਿਕ ਸ਼ਕਤੀਆਂ ਦੀ ਵਰਤੋਂ ਕਰਦਿਆਂ ਪੰਜਾਬ ਕ੍ਰਿਸ਼ਚੀਅਨ ਮੂਵਮੈਂਟ ਦੇ ਤਮਾਮ ਵਿੰਗ, ਜਰਨਲ ਵਿੰਗ, ਮਹਿਲਾ ਵਿੰਗ, ਧਾਰਮਿਕ ਵਿੰਗ, ਯੂਥ ਵਿੰਗ, ਮੈਡੀਕਲ ਵਿੰਗ, ਬੁੱਧੀਜੀਵੀ ਵਿੰਗ, ਸਮੇਤ ਸਾਰੀਆਂ ਅਹੁਦੇਦਾਰੀਆਂ ਤੇ ਮੁੱਢਲੀ ਮੈਂਬਰਸ਼ਿਪ ਨੂੰ ਅਗਲੇ ਹੁਕਮਾਂ ਤੱਕ ਭੰਗ ਕਰ ਦਿੱਤਾ ਹੈ l ਉਨ੍ਹਾਂ ਦੱਸਿਆ ਕਿ ਕੋਈ ਵੀ ਵਿਅਕਤੀ ਪ੍ਰੈੱਸ ਨੋਟ ਜਾਰੀ ਹੋਣ ਤੋਂ ਬਾਅਦ ਨਾ ਤਾਂ ਸੋਸ਼ਲ ਮੀਡੀਆ, ਪ੍ਰਿੰਟ ਮੀਡੀਆ, ਇਲੈਕਟ੍ਰਾਨਿਕ ਮੀਡੀਆ ਤੇ ਪੰਜਾਬ ਕ੍ਰਿਸ਼ਚੀਅਨ ਮੂਵਮੈਂਟ ਵੱਲੋਂ ਕੋਈ ਵੀ ਬਿਆਨਬਾਜ਼ੀ ਨਹੀਂ ਦੇ ਸਕਦਾ। ਜੇ ਕੋਈ ਵੀ ਜਾਣਬੁੱਝ ਕੇ ਫੇਰ ਵੀ ਬਿਆਨਬਾਜੀ ਕਰਦਾ ਹੈ ਤਾਂ ਉਸ ਖ਼ਿਲਾਫ਼ ਕ਼ਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੇ ਸਮੁੱਚੀ ਟੀਮ ਦਾ ਪੁਨਰ ਵਿਸਥਾਰ ਜਲਦੀ ਕੀਤਾ ਜਾਵੇਗਾ।