ਗਾਂਧੀ ਨੂੰ ਦੁਬਾਰਾ ਕਾਂਗਰਸ ਪ੍ਰਧਾਨ ਥਾਪਿਆ
ਪਵਨ ਕੁਮਾਰ ਗਾਂਧੀ ਨੂੰ ਦੁਬਾਰਾ ਕਾਂਗਰਸ ਪ੍ਰਧਾਨ ਥਾਪਿਆ
Publish Date: Thu, 16 Apr 2026 07:36 PM (IST)
Updated Date: Thu, 16 Apr 2026 07:39 PM (IST)
ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਕਾਂਗਰਸ ਪਾਰਟੀ ਵੱਲੋਂ ਪਿਛਲੀ ਟਰਮ ਦੀ ਤਰ੍ਹਾਂ ਇਸ ਵਾਰ ਵੀ ਪਵਨ ਕੁਮਾਰ ਗਾਂਧੀ ਨੂੰ ਸ਼ਹਿਰੀ ਪ੍ਰਧਾਨ ਥਾਪਿਆ ਗਿਆ ਹੈ। ਕੈਪਟਨ ਸੰਦੀਪ ਸਿੰਘ ਸੰਧੂ ਜਨਰਲ ਸਕੱਤਰ (ਸੰਗਠਨ) ਇੰਨਚਾਰਜ ਪੰਜਾਬ ਪ੍ਰਦੇਸ਼ ਕਾਂਗਰਸ ਦੇ ਦਸਤਖਤਾਂ ਨਾਲ ਜਾਰੀ ਹੋਈ ਚਿੱਠੀ ਮਿਲਣ ’ਤੇ ਸਥਾਨਕ ਕਾਂਗਰਸੀ ਹਲਕਿਆਂ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ ਤੇ ਉਹ ਪਵਨ ਕੁਮਾਰ ਗਾਂਧੀ ਨੂੰ ਵਧਾਈਆਂ ਦੇਣ ਲਈ ਇਕ ਦੂਜੇ ਤੋਂ ਪਹਿਲਾਂ ਪਹੁੰਚਣ ਲਈ ਜਗਜੀਤ ਸਿੰਘ ਸੈਂਹਬੀ ਪ੍ਰਧਾਨ ਨਗਰ ਪੰਚਾਇਤ ਲੋਹੀਆਂ ਦੀ ਫੈਕਟਰੀ ’ਚ ਪੁੱਜਣ ਲੱਗੇ, ਜਿੱਥੇ ਮੁਬਾਰਕਾਂ ਦੇ ਨਾਲ-ਨਾਲ ਲੱਡੂਆਂ ਨਾਲ ਮੂੰਹ ਮਿੱਠਾ ਵੀ ਕਰਵਾਇਆ ਗਿਆ। ਕਾਬਿਲੇਗ਼ੌਰ ਹੈ ਕਿ ਪਿਛਲੀ ਟਰਮ ਦੌਰਾਨ ਵੀ ਪਵਨ ਕੁਮਾਰ ਗਾਂਧੀ ਹੀ ਕਾਂਗਰਸ ਪਾਰਟੀ ਦੇ ਸ਼ਹਿਰੀ ਪ੍ਰਧਾਨ ਸਨ ਜਦਕਿ ਹੁਣ ਦੂਸਰੀ ਵਾਰ ਵੀ ਪ੍ਰਧਾਨਗੀ ਦਾ ਤਾਜ ਗਾਂਧੀ ਦੇ ਸਿਰ ਹੀ ਸਜਾਇਆ ਗਿਆ ਹੈ। ਇਸ ਮੌਕੇ ਰਸ਼ਪਾਲ ਸਿੰਘ ਰਿੰਕੂ, ਗੁਰਜੀਤ ਸਿੰਘ ਕੰਗ, ਬਲਦੇਵ ਸਿੰਘ, ਪ੍ਰਦੀਪ ਕੁਮਾਰ ਟੀਟਾ, ਰਕੇਸ਼ ਰੌਸ਼ਨ, ਅਮਨ ਜੱਸਲ, ਵਿਜੇ ਕੁਮਾਰ ਡਾਬਰ, ਸੁਖਵੰਤ ਸਿੰਘ ਸਾਰੇ ਕੌਂਸਲਰ, ਬਲਕਾਰ ਸਿੰਘ ਗ਼ਾਜ਼ੀਪੁਰ, ਅਮਨ ਪਨੇਸਰ, ਖ਼ਜ਼ਾਨਚੀ ਦਾਸ, ਕੁਲਭੂਸ਼ਨ ਕੁਮਾਰ ਸੱਦੀ ਸਾਬਕਾ ਪ੍ਰਧਾਨ ਵੀ ਮੌਜੂਦ ਸਨ।