ਪਟਵਾਰਖ਼ਾਨਾ ਐਸੋਸੀਏਸ਼ਨ ਦੋਸ਼ਾਂ ਦਾ ਕੀਤਾ ਖੰਡਨ
ਪਟਵਾਰਖ਼ਾਨਾ ਐਸੋਸੀਏਸ਼ਨ ਵੱਲੋਂ ਪ੍ਰੈੱਸ ਨੋਟ ਜਾਰੀ, ਝੂਠੇ ਦੋਸ਼ਾਂ ਦਾ ਕੀਤਾ ਖੰਡਨ
Publish Date: Thu, 12 Feb 2026 09:13 PM (IST)
Updated Date: Thu, 12 Feb 2026 09:14 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪਟਵਾਰਖ਼ਾਨਾ ਐਸੋਸੀਏਸ਼ਨ ਪਟਾਰਾ ਨੇ 2025 ਦੀਆਂ ਚੋਣਾਂ ਸਬੰਧੀ ਲੱਗੇ ਦੋਸ਼ਾਂ ਨੂੰ ਸਖ਼ਤੀ ਨਾਲ ਰੱਦ ਕਰਦਿਆਂ ਉਨ੍ਹਾਂ ਨੂੰ ਬੇਬੁਨਿਆਦ ਤੇ ਤੱਥਹੀਨ ਕਰਾਰ ਦਿੱਤਾ ਹੈ। ਐਸੋਸੀਏਸ਼ਨ ਨੇ ਪ੍ਰੈੱਸ ਨੋਟ ਜਾਰੀ ਕਰਕੇ ਕਿਹਾ ਹੈ ਕਿ ਚੋਣ ਪ੍ਰਕਿਰਿਆ ਪੂਰੀ ਤਰ੍ਹਾਂ ਪਾਰਦਰਸ਼ੀ ਤੇ ਨਿਯਮਾਂ ਅਨੁਸਾਰ ਹੋਈ ਸੀ ਤੇ ਸੰਸਥਾ ਦਾ ਅਕਸ ਖ਼ਰਾਬ ਕਰਨ ਲਈ ਜਾਣਬੁੱਝ ਕੇ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ। ਪਟਵਾਰਖ਼ਾਨਾ ਐਸੋਸੀਏਸ਼ਨ ਪਟਾਰਾ ਨੇ ਕਿਹਾ ਹੈ ਕਿ 12 ਫ਼ਰਵਰੀ 2026 ਨੂੰ ਜਾਰੀ ਬਿਆਨ ’ਚ 2025 ਦੀਆਂ ਚੋਣਾਂ ਸਬੰਧੀ ਲਗਾਏ ਗਏ ਦੋਸ਼ ਬੇਬੁਨਿਆਦ ਤੇ ਤੱਥਹੀਨ ਹਨ। ਐਸੋਸੀਏਸ਼ਨ ਨੇ ਦੱਸਿਆ ਕਿ ਇਨ੍ਹਾਂ ਦੋਸ਼ਾਂ ਨਾਲ ਸੰਸਥਾ ਦਾ ਅਕਸ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪ੍ਰੈੱਸ ਨੋਟ ’ਚ ਕਿਹਾ ਗਿਆ ਹੈ ਕਿ 2025 ਦੀਆਂ ਚੋਣਾਂ ਦੌਰਾਨ ਸਾਰੇ ਪ੍ਰਕਿਰਿਆਤਮਕ ਨਿਯਮਾਂ ਦੀ ਪਾਲਣਾ ਕੀਤੀ ਗਈ ਸੀ ਤੇ ਚੋਣ ਪ੍ਰਕਿਰਿਆ ਪੂਰੀ ਤਰ੍ਹਾਂ ਪਾਰਦਰਸ਼ੀ ਢੰਗ ਨਾਲ ਸੰਪੰਨ ਹੋਈ। ਐਸੋਸੀਏਸ਼ਨ ਨੇ ਸਪੱਸ਼ਟ ਕੀਤਾ ਕਿ ਚੋਣਾਂ ’ਚ ਕਿਸੇ ਵੀ ਤਰ੍ਹਾਂ ਦੀ ਗੜਬੜੀ ਜਾਂ ਧਾਂਦਲੀ ਦੇ ਦੋਸ਼ ਨਿਰਾਧਾਰ ਹਨ। ਐਸੋਸੀਏਸ਼ਨ ਦੇ ਪ੍ਰਧਾਨ ਬਲਵਿੰਦਰ ਸਿੰਘ ਰਾਣਾ ਨੇ ਕਿਹਾ ਕਿ ਕੁਝ ਤੱਤ ਨਿੱਜੀ ਰੰਜਿਸ਼ਾਂ ਕਾਰਨ ਸੰਸਥਾ ਦੀ ਸਾਖ ਨੂੰ ਢੀਲਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜੋ ਕਿ ਨਿੰਦਨਯੋਗ ਹੈ। ਜੇ ਕਿਸੇ ਨੂੰ ਚੋਣ ਪ੍ਰਕਿਰਿਆ ਬਾਰੇ ਕੋਈ ਸੰਦੇਹ ਹੈ ਤਾਂ ਉਹ ਸੰਸਥਾ ਦੇ ਮੰਚ ’ਤੇ ਆ ਕੇ ਗੱਲਬਾਤ ਕਰ ਸਕਦਾ ਹੈ। ਪ੍ਰੈੱਸ ਸਕੱਤਰ/ਇਲੈਕਸ਼ਨ ਫੈਡਰੇਸ਼ਨ ਸਟੇਟ ਕਮੇਟੀ (ਪਟਵਾਰਖ਼ਾਨਾ) ਪੰਜਾਬ ਵੱਲੋਂ ਜਾਰੀ ਇਸ ਬਿਆਨ ’ਚ ਸੰਸਥਾ ਦੇ ਮੈਂਬਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਅਫ਼ਵਾਹਾਂ ਤੋਂ ਦੂਰ ਰਹਿਣ ਤੇ ਇਕਜੁੱਟਤਾ ਬਣਾਈ ਰੱਖਣ।