ਰਹੀਮਪੁਰ ਦੇ ਛਿੰਝ ਮੇਲੇ ’ਚ ਪਟਕੇ ਦੀ ਕੁਸ਼ਤੀ ਰਹੀ ਬਰਾਬਰ
ਰਹੀਮਪੁਰ ਦੇ ਛਿੰਝ ਮੇਲੇ ’ਚ ਪਟਕੇ ਦੀ ਕੁਸ਼ਤੀ ਰਹੀ ਬਰਾਬਰ
Publish Date: Mon, 23 Mar 2026 07:08 PM (IST)
Updated Date: Mon, 23 Mar 2026 07:10 PM (IST)

-ਛੋਟੀ ਝੰਡੀ ਦੇ ਮੱਲਾਂ ਨੇ ਦਿਖਾਏ ਜੌਹਰ ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲ੍ਹੀਆਂ ਕਲਾਂ : ਲੱਖ ਦਾਤਾ ਲਾਲਾ ਵਾਲੇ ਪੀਰ ਦੀ ਯਾਦ ਨੂੰ ਸਮਰਪਿਤ ਪਿੰਡ ਰਹੀਮਪੁਰ ਦਾ 75ਵਾਂ ਸਾਲਾਨਾ ਛਿੰਝ ਮੇਲਾ ਪ੍ਰਬੰਧਕ ਕਮੇਟੀ ਵੱਲੋਂ ਐੱਨਆਰਆਈ ਵੀਰਾਂ ਤੇ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਪ੍ਰਬੰਧਕ ਹਰਨੇਕ ਸਿੰਘ ਨੇਕਾ ਤੇ ਹੋਰ ਸਹਿਯੋਗੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਸਿੰਝ ਮੇਲੇ ਦਾ ਆਗਾਜ਼ ਰੀਬਨ ਕੱਟਣ ਉਪਰੰਤ ਕੀਤਾ ਗਿਆ। ਪ੍ਰਸਿੱਧ ਪਹਿਲਵਾਨ ਲੈਂਬਰ ਸ਼ਾਹਕੋਟੀ ਦੀ ਰਹਿਨੁਮਾਈ ਹੇਠ ਕਰਵਾਈਆਂ ਗਈਆਂ ਕੁਸ਼ਤੀਆਂ ’ਚ ਗੌਰਵ ਮਾਛੀਵਾੜਾ ਤੇ ਪ੍ਰਿੰਸ ਕਹਾਲੀ ਵਿਚਕਾਰ ਹੋਈ ਪਟਕੇ ਦੀ ਕੁਸ਼ਤੀ ਬੜੀ ਜੱਦੋ-ਜਹਿਦ ਦੇ ਬਾਅਦ ਬਰਾਬਰੀ ’ਤੇ ਛੁਡਾ ਦਿੱਤੀ ਗਈ ਕਿਉਂਕਿ ਕੋਈ ਵੀ ਮੱਲ ਦੂਜੇ ਦੀ ਪਿੱਠ ਨਹੀਂ ਲਵਾ ਸਕਿਆ। ਇਸੇ ਤਰ੍ਹਾਂ ਦੋ ਨੰਬਰ ਦੀ ਕੁਸ਼ਤੀ ’ਚ ਪਰਮਿੰਦਰ ਨੇ ਦੀਪਕ ਨੂੰ ਚਿੱਤ ਕੀਤਾ। ਤਿੰਨ ਨੰਬਰ ’ਚ ਜੱਸਾ ਬਾੜੋਵਾਲ ਨੇ ਸ਼ਰੀਫ ਨੂੰ ਹਰਾਇਆ ਤੇ ਚਾਰ ਨੰਬਰ ’ਚ ਲਿਆਕਤ ਨੇ ਘੋੜਾ ਬਾਬਾ ਫਲਾਈ ਨੂੰ ਹਰਾ ਕੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਇਸ ਤੋਂ ਇਲਾਵਾ ਹੋਰ ਵੀ ਪੁੱਜੇ ਹੋਏ ਨਾਮੀ ਭਲਵਾਨਾਂ ਨੇ ਆਪਣੀਆਂ ਕੁਸ਼ਤੀਆਂ ਦੇ ਜੌਹਰ ਦਿਖਾਏ। ਛਿੰਝ ਮੇਲੇ ’ਚ ਜਿੱਥੇ ਲੈਂਬਰ ਸ਼ਾਹਕੋਟੀ ਨੇ ਸੁਚੱਜੇ ਢੰਗ ਨਾਲ ਕੁਸ਼ਤੀਆਂ ਕਰਵਾਈਆਂ ਉੱਥੇ ਹੀ ਕੁਮੈਂਟਰੀ ਦੀ ਸੇਵਾ ਮੰਗਾ ਧਲੇਤਾ ਵੱਲੋਂ ਬਾਖੂਬੀ ਨਿਭਾਈ ਗਈ। ਆਪਣੇ ਸਮੇਂ ’ਚ ਪਹਿਲਵਾਨੀ ’ਚ ਨਾਮ ਕਮਾਉਣ ਵਾਲੇ ਤੇ ਇਸੇ ਪਿੰਡ ਦੇ ਜੰਮਪਲ ਪਾਲਾ ਸੱਬਰਵਾਲ ਯੂਐੱਸਏ ਤੇ ਹਰਜਿੰਦਰ ਸਿੰਘ ਸੱਬਰਵਾਲ ਯੂਐੱਸਏ ਵੱਲੋਂ ਪੁੱਜੇ ਹੋਏ ਪੁਰਾਣੇ ਪਹਿਲਵਾਨਾਂ ਤੇ ਪ੍ਰੈੱਸ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਐੱਨਆਰਆਈ ਰਣਧੀਰ ਸਿੰਘ ਯੂਕੇ, ਅਜੈਬ ਸਿੰਘ ਸ਼ਾਹ, ਸਵਰਨ ਸਿੰਘ ਸਾਬਕਾ ਪੰਚ, ਬਲਵੰਤ ਸਿੰਘ, ਬੂਟਾ ਸਿੰਘ ਡਰਾਈਵਰ, ਜਰਨੈਲ ਸਿੰਘ ਵਲੈਤੀਆ, ਤੇਜਾ ਸਿੰਘ ਸ਼ਾਹ, ਹਰਦੇਵ ਸਿੰਘ ਸ਼ਾਹ, ਹਰਨੇਕ ਸਿੰਘ ਨੇਕਾ, ਮੋਹਣ ਸਿੰਘ ,ਸੋਹਣ ਸਿੰਘ, ਸੁੱਖਾ ਠੇਕੇਦਾਰ, ਜੋਗਾ ਸਿੰਘ ਕਨੇਡਾ, ਫਕੀਰ ਸਿੰਘ, ਜਵਾਹਰ ਸਿੰਘ, ਯਸ਼ਪਾਲ ਜੋਸ਼ੀ, ਰਵੀ ਸ਼ਾਹ, ਸੁਖਜੀਤ ਸਿੰਘ, ਸੁਖਦੇਵ ਸਿੰਘ, ਸਰਬਦਿਆਲ ਸਿੰਘ, ਪਿੰਦਰ ਸਿੰਘ, ਜਥੇਦਾਰ ਲਸ਼ਕਰ ਸਿੰਘ, ਮਿਸਤਰੀ ਜਸਵਿੰਦਰ ਸਿੰਘ, ਮਨਦੀਪ ਕੈਂਠਾ, ਲਖਵਿੰਦਰ ਸੰਘਾ, ਸਤਨਾਮ ਸਿੰਘ ਯੂਐੱਸਏ, ਬੂਟਾਂ ਸਿੰਘ, ਹਰਪ੍ਰੀਤ ਪਾਲ ਸਿੰਘ ਡਿੰਪਲ, ਪ੍ਰਭਜੋਤ ਸਿੰਘ ਸੰਘਾ, ਸਤਨਾਮ ਸਿੰਘ ਸ਼ਾਮਾ, ਚੜਤ ਸਿੰਘ ਵੱਲੋਂ ਵੀ ਛਿੰਝ ਮੇਲੇ ਲਈ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਹਰਨੇਕ ਸਿੰਘ ਨੇਕਾ ਨੇ ਛਿੰਝ ਮੇਲੇ ਲਈ ਸਮੂਹ ਸਹਿਯੋਗੀਆਂ ਅਤੇ ਪੁੱਜੇ ਹੋਏ ਪਹਿਲਵਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਗੁਰੂ ਦੇ ਲੰਗਰ ਅਤੁੱਟ ਵਰਤਾਏ ਗਏ।