ਸਿੱਖਿਆ ਸੰਸਕਾਰ ਤੇ ਸਮਾਜ ਸੇਵਾ ਦਾ ਰਾਹ : ਪ੍ਰਿੰ. ਭੰਡਾਰੀ
ਸਿੱਖਿਆ ਸੰਸਕਾਰ, ਅਨੁਸ਼ਾਸਨ ਅਤੇ ਸਮਾਜ ਸੇਵਾ ਦਾ ਰਸਤਾ-ਪ੍ਰਿੰਸੀਪਲ ਭੰਡਾਰੀ
Publish Date: Fri, 16 Jan 2026 06:29 PM (IST)
Updated Date: Fri, 16 Jan 2026 06:30 PM (IST)
-ਦੋਆਬਾ ਕਾਲਜ ’ਚ ਨਵਾਂ ਸਮੈਸਟਰ ਹਵਨ ਯੱਗ ਨਾਲ ਆਰੰਭ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ-ਦੋਆਬਾ ਕਾਲਜ ਦੇ ਜਨਵਰੀ 2026-27 ਦੇ ਨਵੇਂ ਸਮੈਸਟਰ ਦਾ ਸ਼ੁਭ ਆਰੰਭ ਕਾਲਜ ਦੇ ਸਟੂਡੈਂਟ ਕੌਂਸਲਰ ਵੱਲੋਂ ਹਵਨ ਯੱਗ ਕਰਕੇ ਕੀਤਾ ਗਿਆ। ਪ੍ਰਿੰਸੀਪਲ ਡਾ. ਪ੍ਰਦੀਪ ਭੰਡਾਰੀ, ਪੰਡਿਤ ਹੰਸ ਰਾਜ, ਵਿਦਿਆਰਥੀਆਂ, ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਨੇ ਪਵਿੱਤਰ ਹਵਨ ਕੁੰਡ ਵਿੱਚ ਅਹੂਤੀਆ ਪਾ ਕੇ ਸਾਰੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਪ੍ਰਿੰਸੀਪਲ ਡਾ. ਪ੍ਰਦੀਪ ਭੰਡਾਰੀ ਨੇ ਵਿਦਿਆਰਥੀਆਂ ਨੂੰ ਮਕਰ ਸੰਕ੍ਰਾਂਤੀ ਦੇ ਪਾਵਨ ਤਿਉਹਾਰ ਅਤੇ ਭਾਰਤੀ ਨਵੇਂ ਸਾਲ ਦੀ ਪਰੰਪਰਾ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ।
ਉਨ੍ਹਾਂ ਨੇ ਕਿਹਾ ਕਿ ਅੱਜ ਇਸ ਪਾਵਨ ਹਵਨ ਯੱਗ ਦੇ ਉਪਰਾਂਤ ਅਸੀਂ ਨਵੇਂ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ਪਵਿੱਤਰਤਾ, ਸਾਕਾਰਾਤਮਕਤਾ ਅਤੇ ਨਵੇਂ ਉਤਸ਼ਾਹ ਨਾਲ ਕਰ ਰਹੇ ਹਾਂ । ਇਸ ਤਰ੍ਹਾਂ ਦੇ ਅਧਿਆਤਮਿਕ ਪ੍ਰੋਗਰਾਮ ਸਾਨੂੰ ਇਹ ਯਾਦ ਦਿਵਾਉਂਦੇ ਹਨ ਕਿ ਸਿੱਖਿਆ ਕੇਵਲ ਡਿਗਰੀਆਂ ਪ੍ਰਾਪਤ ਕਰਨ ਦਾ ਜ਼ਰੀਆ ਨਹੀਂ, ਬਲਕਿ ਸੰਸਕਾਰ, ਅਨੁਸ਼ਾਸਨ ਅਤੇ ਸਮਾਜ ਸੇਵਾ ਦਾ ਰਸਤਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਨ੍ਹਾਂ ਨੂੰ ਉਤਸੁਕ ਅਨੁਸ਼ਾਸਿਤ ਅਤੇ ਆਪਣੇ ਉਦੇਸ਼ ਦੇ ਪ੍ਰਤੀ ਵਚਨਬੱਧ ਹੋਣਾ ਚਾਹੀਦਾ ਹੈ । ਅਧਿਆਪਕ ਅਤੇ ਸਟਾਫ ਨੂੰ ਸੰਬੋਧਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਦਾ ਸਮਰਪਣ ਹੀ ਇਸ ਸੰਸਥ ਦੀ ਨੀਂਹ ਪੱਥਰ ਹੈ। ਜ਼ਿੰਮੇਵਾਰ ਨਾਗਰਿਕ ਦੇ ਨਿਰਮਾਣ ਵਿੱਚ ਤੁਹਾਡੀ ਭੂਮਿਕਾ ਬਹੁਤ ਹੀ ਮਹਤਵਪੂਰਣ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਐਨਰਜ਼ੀ ਇੰਟੇਲੀਜੈਂਸ ਦੇ ਪ੍ਰਯੋਗ ਕਰਨ ’ਤੇ ਜ਼ੋਰ ਦਿੱਤਾ।
ਪ੍ਰਿੰਸੀਪਲ ਡਾ. ਪ੍ਰਦੀਪ ਭੰਡਾਰੀ ਨੇ ਕਾਲਜ ਵਿੱਚ 7-ਦਿਨਾਂ ਦਾ ਵਿਸ਼ੇਸ਼ ਐੱਨਐੱਸਐੱਸ ਕੈਂਪ ਵਿੱਚ ਹਿੱਸਾ ਲੈਣ ਵਾਲੇ ਐੱਨਐੱਸਐੱਸ ਦੇ ਵਲੰਟੀਅਰਜ਼ ਅਤੇ ਪ੍ਰੋਗ੍ਰਾਮ ਅਫਸਰਾਂ ਨੂੰ ਕਾਲਜ ਕੈਂਪਸ ਵਿੱਚ ਵਧੀਆ ਕਾਰਗੁਜ਼ਾਰੀ ਦੇ ਲਈ ਸਨਮਾਨਿਤ ਕੀਤਾ । ਪ੍ਰੋ. ਕੇ. ਕੇ. ਯਾਦਵ ਨੇ ਮਕਰ ਸੰਕ੍ਰਾਂਤੀ ਦੇ ਮਹੱਤਵ ’ਤੇ ਚਾਨਣਾ ਪਾਇਆ । ਇਸ ਮੌਕੇ ’ਤੇ ਵਿਦਿਆਰਥੀ ਤੇਜਸ ਨੇ ਭਜਨ ਪੇਸ਼ ਕੀਤਾ ਅਤੇ ਵਿਦਿਆਰਥੀ ਨਮਰਤਾ ਨੇ ਹਾਜ਼ਰ ਦਾ ਧੰਨਵਾਦ ਕੀਤਾ । ਇਸ ਤੋਂ ਬਾਅਦ ਪਵਿੱਤਰ ਹਵਨ ਦੇ ਸ਼ੁਭ ਮੌਕੇ ’ਤੇ ਮੌਜੂਦ ਸਾਰੇ ਵਿਦਿਆਰਥੀ ਅਤੇ ਸਟਾਫ ਨੂੰ ਪ੍ਰਸਾਦ ਵੰਡਿਆ ਗਿਆ। ਡਾ. ਪ੍ਰਿਯਾ ਚੋਪੜਾ ਨੇ ਮੰਚ ਸੰਚਾਲਨ ਬਖੂਬੀ ਕੀਤਾ।