ਸਗਲੇ ’ਚ ਡਿੱਗਣ ਕਾਰਨ ਹਲਵਾਈ ਜ਼ਖ਼ਮੀ
ਹਰਜਿੰਦਰ ਸਿੰਘ, ਪੰਜਾਬੀ ਜਾਗਰਣ,
Publish Date: Mon, 23 Feb 2026 06:45 PM (IST)
Updated Date: Mon, 23 Feb 2026 06:49 PM (IST)
ਹਰਜਿੰਦਰ ਸਿੰਘ, ਪੰਜਾਬੀ ਜਾਗਰਣ, ਖਾਨਪੁਰ/ਅੱਪਰਾ : ਬੀਤੇ ਦਿਨ ਕਰੀਬੀ ਪਿੰਡ ਮੰਡੀ ਵਿਖੇ ਇਕ ਸਮਾਗਮ ਦੌਰਾਨ ਚੌਲ ਬਣਾਉਂਦੇ ਸਮੇਂ ਸਗਲੇ ’ਚ ਡਿੱਗਣ ਕਾਰਨ ਇਕ ਹਲਵਾਈ ਜ਼ਖ਼ਮੀ ਹੋ ਗਿਆ। ਪ੍ਰਾਪਤ ਵੇਰਵਿਆਂ ਅਨੁਸਾਰ ਹਲਵਾਈ ਮੇਸ਼ੀ ਚੌਲ ਬਣਾ ਰਿਹਾ ਸੀ। ਇਸ ਮੌਕੇ ਪਾਣੀ ਦਾ ਸਗਲਾ ਚੁੱਕਣ ਸਮੇਂ ਉਸ ਦਾ ਪੈਰ ਤਿਲਕ ਗਿਆ ਤੇ ਉਹ ਗਰਮ ਪਾਣੀ ਦੇ ਸਗਲੇ ’ਚ ਡਿੱਗਣ ਕਾਰਨ ਜ਼ਖ਼ਮੀ ਹੋ ਗਿਆ। ਉਸ ਨੂੰ ਇਲਾਜ ਲਈ ਇਕ ਸਥਾਨਕ ਹਸਪਤਾਲ ਦਾਖਲ ਕਰਵਾਇਆ ਗਿਆ ਤੇ ਇਲਾਜ ਉਪਰੰਤ ਘਰ ਭੇਜ ਦਿੱਤਾ ਗਿਆ।