ਪਾਸਪੋਰਟ ਅਦਾਲਤ 25 ਨੂੰ
ਜਲੰਧਰ ’ਚ ਪਾਸਪੋਰਟ ਅਦਾਲਤ 25 ਫਰਵਰੀ ਨੂੰ
Publish Date: Fri, 20 Feb 2026 08:24 PM (IST)
Updated Date: Fri, 20 Feb 2026 08:27 PM (IST)
-ਰੀਜ਼ਨਲ ਪਾਸਪੋਰਟ ਅਫਸ਼ਰ ਵੱਲੋਂ ਬਿਨੈਕਾਰਾਂ ਨੂੰ ਲੋੜੀਂਦੇ ਦਸਤਾਵੇਜ਼ਾਂ ਨਾਲ ਲੈਕੇ ਪਹੁੰਚਣ ਦੀ ਅਪੀਲ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਰੀਜ਼ਨਲ ਪਾਸਪੋਰਟ ਅਫ਼ਸਰ ਯਸ਼ਪਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 25 ਫਰਵਰੀ 2026 ਨੂੰ ਰੀਜਨਲ ਪਾਸਪੋਰਟ ਦਫ਼ਤਰ, ਐੱਸਸੀਓ ਨੰਬਰ 42-51, ਪਾਕੈਟ-1, ਨੇੜੇ ਬੱਸ ਸਟੈਂਡ ਜਲੰਧਰ ਵਿਖੇ ਪਾਸਪੋਰਟ ਅਦਾਲਤ ਲਗਾਈ ਜਾ ਰਹੀ ਹੈ। ਇਸ ਅਦਾਲਤ ਦਾ ਮੰਤਵ 31 ਜਨਵਰੀ 2026 ਤੱਕ ਜਮ੍ਹਾਂ ਹੋਏ ਸਾਰੀਆਂ ਸ੍ਰੇਣੀਆਂ ਦੇ ਬਿਨੈਕਾਰਾਂ ਨੂੰ ਰਾਹਤ ਪਹੁੰਚਾਉਣ ਦਾ ਹੈ, ਜਿਨ੍ਹਾਂ ਦੇ ਬਿਨੈਪੱਤਰ ਕਿਸੇ ਕਾਰਨ ਕਰਕੇ ਬਕਾਇਆ ਰਹਿ ਗਏ ਹਨ। ਯੋਗ ਬਿਨੈਕਾਰ ਨਿਸ਼ਚਿਤ ਮਿਤੀ ਨੂੰ ਲੋੜੀਂਦੇ ਦਸਤਾਵੇਜ਼ ਨਾਲ ਲੈ ਕੇ ਸਵੇਰੇ 9:30 ਵਜੇ ਤੋਂ ਦੁਪਹਿਰ 12:30 ਵਜੇ ਤੱਕ ਆ ਸਕਦੇ ਹਨ ਤਾਂ ਜੋ ਬਕਾਇਆ ਬਿਨੈਪੱਤਰਾਂ ਦੇ ਨਿਪਟਾਰੇ ਦੀ ਪ੍ਰਕਿਰਿਆ ਨੂੰ ਤੇਜ਼ ਕੀਤਾ ਜਾ ਸਕੇ।
ਉਨ੍ਹਾਂ ਸਪੱਸ਼ਟ ਕੀਤਾ ਕਿ ਵਿਦੇਸ਼ ਮਾਮਲੇ ਮੰਤਰਾਲੇ ਵੱਲੋਂ ਪਾਸਪੋਰਟ ਅਰਜ਼ੀਆਂ ਦੀ ਪ੍ਰਕਿਰਿਆ ਲਈ ਕਿਸੇ ਵੀ ਸੰਸਥਾ ਜਾਂ ਵਿਚੋਲੇ ਨੂੰ ਅਧਿਕਾਰਤ ਨਹੀਂ ਕੀਤਾ ਗਿਆ। ਉਨ੍ਹਾਂ ਬਿਨੈਕਾਰਾਂ ਨੂੰ ਸਲਾਹ ਦਿੱਤੀ ਕਿ ਵਿਦੇਸ਼ ਮਾਮਲੇ ਵਿਭਾਗ ਦੀ ਅਧਿਕਾਰਤ ਵੈਬਸਾਈਟ www.passportindia.gov.in ਰਾਹੀਂ ਅਪਲਾਈ ਕੀਤਾ ਜਾਵੇ ਤੇ ਕਿਸੇ ਵੀ ਏਜੰਟ ਜਾਂ ਵਿਚੋਲੇ ਦੇ ਝਾਂਸੇ ’ਚ ਨਾ ਆਉਣ। ਉਨ੍ਹਾਂ ਕਿਹਾ ਕਿ ਬਿਨੈਕਾਰ ਪਾਸਪੋਰਟ ਸਬੰਧੀ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਲਈ ਦਫ਼ਤਰ ਆ ਸਕਦੇ ਹਨ। ਰੀਜਨਲ ਪਾਸਪੋਰਟ ਅਫ਼ਸਰ ਯਸ਼ਪਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 25 ਫਰਵਰੀ 2026 ਨੂੰ ਰੀਜ਼ਨਲ ਪਾਸਪੋਰਟ ਦਫ਼ਤਰ, ਐੱਸਸੀਓ ਨੰਬਰ 42-51, ਪਾਕੈਟ-1, ਨੇੜੇ ਬੱਸ ਸਟੈਂਡ ਜਲੰਧਰ ਵਿਖੇ ਪਾਸਪੋਰਟ ਅਦਾਲਤ ਲਗਾਈ ਜਾ ਰਹੀ ਹੈ।