ਰੇਲ ਗੱਡੀਆਂ ਦੀ ਲੇਟ-ਲਤੀਫ਼ੀ ਕਾਰਨ ਮੁਸਾਫਰ ਪਰੇਸ਼ਾਨ
ਜਾਸ, ਜਲੰਧਰ : ਰੇਲ
Publish Date: Wed, 11 Mar 2026 10:25 PM (IST)
Updated Date: Wed, 11 Mar 2026 10:27 PM (IST)
ਜਾਸ, ਜਲੰਧਰ : ਰੇਲ ਗੱਡੀਆਂ ਦੇ ਸਮੇਂ ’ਚ ਕੁਝ ਹੱਦ ਤੱਕ ਸੁਧਾਰ ਦੇਖਣ ਨੂੰ ਮਿਲ ਰਿਹਾ ਹੈ ਪਰ ਇਸ ਦੇ ਬਾਵਜੂਦ ਹਾਲੇ ਵੀ ਕਈ ਗੱਡੀਆਂ ਆਪਣੇ ਨਿਰਧਾਰਿਤ ਸਮੇਂ ਤੋਂ ਘੰਟਿਆਬੱਧੀਂ ਦੀ ਦੇਰੀ ਨਾਲ ਪੁੱਜ ਰਹੀਆਂ ਹਨ। ਇਸ ਕਾਰਨ ਮੁਸਾਫਰਾਂ ਨੂੰ ਮਜਬੂਰ ਹੋ ਕੇ ਸਟੇਸ਼ਨਾਂ ’ਤੇ ਬੈਠ ਕੇ ਸਮਾਂ ਬਿਤਾਉਣਾ ਪੈ ਰਿਹਾ ਹੈ। ਜਿਵੇਂ-ਜਿਵੇਂ ਤਾਪਮਾਨ ਵਧ ਰਿਹਾ ਹੈ, ਉਵੇਂ ਹੀ ਗਰਮੀ ਦੇ ਮੌਸਮ ’ਚ ਸਟੇਸ਼ਨਾਂ ’ਤੇ ਬੈਠਣਾ ਹੋਰ ਵੀ ਮੁਸ਼ਕਲ ਹੋ ਰਿਹਾ ਹੈ।
ਕਾਫੀ ਯਾਤਰੀ ਰੇਲ ਗੱਡੀਆਂ ਦੀ ਦੇਰੀ ਬਾਰੇ ਜਾਣਕਾਰੀ ਲੈਣ ਮਗਰੋਂ ਸਟੇਸ਼ਨ ਦੇ ਸਰਕੂਲੇਟਿੰਗ ਏਰੀਆ ’ਚ ਲੱਗੇ ਦਰੱਖਤਾਂ ਦੀ ਛਾਂ ਹੇਠ ਬੈਠ ਕੇ ਆਰਾਮ ਕਰਨ ਲਈ ਨਿਕਲ ਪੈਂਦੇ ਹਨ। ਇਸ ਕਾਰਨ ਸਟੇਸ਼ਨ ਅੰਦਰੋਂ ਘੱਟ ਤੇ ਬਾਹਰੋਂ ਵੱਧ ਭੀੜ ਦਿਖਾਈ ਦੇ ਰਹੀ ਹੈ। ਜੇ ਅਸੀਂ ਦੇਰੀ ਨਾਲ ਆਉਣ ਵਾਲੀਆਂ ਗੱਡੀਆਂ ਦੀ ਗੱਲ ਕਰੀਏ ਤਾਂ ਸਭ ਤੋਂ ਵੱਧ ਦੇਰੀ ਨਾਲ ਅੰਮ੍ਰਿਤਸਰ ਕਲੋਨ ਸਪੈਸ਼ਲ ਅੱਠ ਘੰਟੇ ਦੇਰੀ ਨਾਲ ਪੁੱਜੀ। ਇਸ ਤੋਂ ਇਲਾਵਾ, ਸਰਬਤ ਦਾ ਭਲਾ ਐਕਸਪ੍ਰੈੱਸ ਪੌਣੇ ਤਿੰਨ ਘੰਟੇ, ਆਮਰਪਾਲੀ ਐਕਸਪ੍ਰੈੱਸ, ਲੋਹਿਤ ਐਕਸਪ੍ਰੈੱਸ, ਜਨਨਾਇਕ ਐਕਸਪ੍ਰੈੱਸ, ਸਰਯੂ ਯਮੁਨਾ ਐਕਸਪ੍ਰੈੱਸ ਦੋ ਘੰਟੇ, ਛੱਤੀਸਗੜ੍ਹ ਐਕਸਪ੍ਰੈੱਸ ਡੇਢ ਘੰਟਾ, ਜਲੰਧਰ ਇੰਟਰਸਿਟੀ ਐਕਸਪ੍ਰੈੱਸ, ਹੀਰਾਕੁੰਡ ਐਕਸਪ੍ਰੈੱਸ, ਲੁਧਿਆਣਾ ਛੇਹਰਟਾ ਐੱਮਈਐੱਮਯੂ, ਸੰਭਲਪੁਰ ਐਕਸਪ੍ਰੈੱਸ ਸਵਾ ਘੰਟਾ, ਊਧਮਪੁਰ ਸੁਪਰਫਾਸਟ ਐਕਸਪ੍ਰੈੱਸ ਘੰਟਾ, ਦੁਰਗਿਆਨਾ ਐਕਸਪ੍ਰੈੱਸ, ਅੰਮ੍ਰਿਤਸਰ ਜਨਸੇਵਾ ਐਕਸਪ੍ਰੈੱਸ ਪੌਣਾ ਘੰਟਾ, ਅੰਮ੍ਰਿਤਸਰ ਸ਼ਤਾਬਦੀ ਐਕਸਪ੍ਰੈੱਸ, ਬੇਗਮਪੁਰਾ ਐਕਸਪ੍ਰੈੱਸ, ਹਾਵੜਾ ਅੰਮ੍ਰਿਤਸਰ ਮੇਲ, ਹੁਸ਼ਿਆਰਪੁਰ ਐਕਸਪ੍ਰੈਸ ਅੱਧਾ ਘੰਟਾ ਦੇਰੀ ਨਾਲ ਪੁੱਜੀਆਂ।