ਰੇਲ ਗੱਡੀਆਂ ਕਾਰਨ ਵਿਗੜ ਰਿਹੈ ਮੁਸਾਫਰਾਂ ਦਾ ਯਾਤਰਾ ਸ਼ਡਿਊਲ
ਜਾਗਰਣ ਸੰਵਾਦਦਾਤਾ, ਜਲੰਧਰ :
Publish Date: Mon, 06 Apr 2026 11:10 PM (IST)
Updated Date: Mon, 06 Apr 2026 11:14 PM (IST)
ਜਾਗਰਣ ਸੰਵਾਦਦਾਤਾ, ਜਲੰਧਰ : ਦੇਸ਼ ਦੇ ਵੱਖ-ਵੱਖ ਮੰਡਲਾਂ ’ਚ ਚੱਲ ਰਹੇ ਨਿਰਮਾਣ ਕਾਰਜਾਂ ਕਾਰਨ ਰੇਲ ਗੱਡੀਆਂ ਦਾ ਸ਼ਡਿਊਲ ਵਿਗੜ ਗਿਆ ਹੈ। ਇਸ ਦਾ ਸਿੱਧਾ ਅਸਰ ਮੁਸਾਫਰਾਂ ਦੇ ਯਾਤਰਾ ਸ਼ਡਿਊਲ 'ਤੇ ਪੈ ਰਿਹਾ ਹੈ। ਯਾਤਰੀਆਂ ਨੂੰ ਨਾ ਤਾਂ ਰੇਲ ਗੱਡੀਆਂ ’ਚ ਸੀਟਾਂ ਮਿਲ ਰਹੀਆਂ ਹਨ ਤੇ ਨਾ ਹੀ ਸਮੇਂ 'ਤੇ ਉਨ੍ਹਾਂ ਦੀ ਯਾਤਰਾ ਸ਼ੁਰੂ ਹੋ ਰਹੀ ਹੈ। ਇਸ ਸਥਿਤੀ ਵਿਚ ਉਨ੍ਹਾਂ ਨੂੰ ਦੇਰੀ ਨਾਲ ਆਉਣ ਵਾਲੀਆਂ ਰੇਲ ਗੱਡੀਆਂ 'ਤੇ ਨਿਰਭਰ ਹੋਣਾ ਪੈ ਰਿਹਾ ਹੈ।
ਕਦੇ-ਕਦੇ ਤਾਂ ਦੇਰੀ ਨਾਲ ਚੱਲ ਰਹੀਆਂ ਰੇਲ ਗੱਡੀਆਂ ਕਾਰਨ ਸਟੇਸ਼ਨ 'ਤੇ ਭੀੜ ਬਹੁਤ ਵੱਧ ਜਾਂਦੀ ਹੈ ਤੇ ਉਨ੍ਹਾਂ ਦੇ ਬੈਠਣ ਲਈ ਵੀ ਕੁਰਸੀਆਂ ਨਹੀਂ ਮਿਲਦੀਆਂ। ਇਸ ਕਾਰਨ, ਬਹੁਤ ਸਾਰੇ ਮੁਸਾਫਰਾਂ ਨੂੰ ਸਿਰਫ਼ ਸਰਕੂਲੇਟਿੰਗ ਏਰੀਆ ਜਾਂ ਫਿਰ ਪਲੇਟਫਾਰਮ ’ਚ ਬੈਠਣਾ ਪੈਂਦਾ ਹੈ, ਕਿਉਂਕਿ ਉਨ੍ਹਾਂ ਦਾ ਇਹ ਇੰਤਜ਼ਾਰ ਅੱਧੇ ਘੰਟੇ ਤੋਂ ਲੈ ਕੇ ਸਾਢੇ ਚਾਰ ਘੰਟੇ ਤੱਕ ਪੁੱਜਾ ਜਾਂਦਾ ਹੈ।
ਜੇ ਦੇਰੀ ਨਾਲ ਆਉਣ ਵਾਲੀਆਂ ਰੇਲ ਗੱਡੀਆਂ ਦੀ ਗੱਲ ਕਰੀਏ, ਤਾਂ ਆਮ੍ਰਪਾਲੀ ਐਕਸਪ੍ਰੈੱਸ ਸਾਢੇ ਚਾਰ ਘੰਟੇ, ਜਨਸੇਵਾ ਐਕਸਪ੍ਰੈੱਸ ਚਾਰ ਘੰਟੇ, ਮਾਲਵਾ ਸੁਪਰਫਾਸਟ ਐਕਸਪ੍ਰੈੱਸ ਸਾਢੇ ਤਿੰਨ ਘੰਟੇ, ਪੂਜਾ ਐਕਸਪ੍ਰੈੱਸ ਸਵਾ ਤਿੰਨ ਘੰਟੇ, ਅੰਮ੍ਰਿਤਸਰ ਕਲੋਨ ਸਪੈਸ਼ਲ ਪੌਣੇ ਤਿੰਨ ਘੰਟੇ, ਹਾਵੜਾ ਅੰਮ੍ਰਿਤਸਰ ਮੇਲ ਦੋ ਘੰਟੇ, ਹੇਮਕੁੰਟ ਐਕਸਪ੍ਰੈੱਸ ਪੌਣੇ ਦੋ ਘੰਟੇ, ਗਰੀਬਰਥ ਐਕਸਪ੍ਰੈੱਸ, ਅੰਮ੍ਰਿਤਸਰ ਇੰਟਰਸਿਟੀ ਐਕਸਪ੍ਰੈੱਸ ਡੇਢ ਘੰਟਾ, ਦੇਹਰਾਦੂਨ ਐਕਸਪ੍ਰੈੱਸ ਸਵਾ ਇਕ ਘੰਟਾ, ਜਨਨਾਇਕ ਐਕਸਪ੍ਰੈੱਸ, ਛੱਤੀਸਗੜ੍ਹ ਐਕਸਪ੍ਰੈੱਸ, ਸ਼ਾਲੀਮਾਰ ਐਕਸਪ੍ਰੈਸ ਪੌਣਾ ਘੰਟਾ, ਸਵਰਨ ਜੈਅੰਤੀ ਸ਼ਤਾਬਦੀ ਐਕਸਪ੍ਰੈੱਸ, ਲੁਧਿਆਣਾ ਛੇਹਰਟਾ ਐੱਮਈਐੱਮਯੂ, ਨੰਗਲ ਡੈਮ, ਤੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਅੱਧਾ ਘੰਟਾ ਦੇਰੀ ਨਾਲ ਪੁੱਜੀਆਂ ਹਨ।