ਰੇਲ ਗੱਡੀਆਂ ਦੇ ਲੇਟ ਹੋਣ ਨਾਲ ਯਾਤਰੀ ਸਟੇਸ਼ਨਾਂ ’ਤੇ ਕਰਦੇ ਰਹੇ ਇੰਤਜ਼ਾਰ
ਰੇਲ ਗੱਡੀਆਂ ਦੇ ਲੇਟ ਹੋਣ ਨਾਲ ਯਾਤਰੀ ਸਟੇਸ਼ਨਾਂ ’ਤੇ ਕਰਦੇ ਰਹੇ ਇੰਤਜ਼ਾਰ
Publish Date: Sun, 22 Mar 2026 12:38 AM (IST)
Updated Date: Sun, 22 Mar 2026 12:40 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਰੇਲ ਗੱਡੀਆਂ ਦੇ ਦੇਰੀ ਨਾਲ ਆਉਣ ਕਾਰਨ ਯਾਤਰੀਆਂ ਦੀਆਂ ਮੁਸ਼ਕਲਾਂ ਇਕ ਵਾਰ ਫਿਰ ਵਧਣ ਲੱਗੀਆਂ ਹਨ। ਸਟੇਸ਼ਨਾਂ ਦੇ ਨਿਰਮਾਣ ਤੇ ਰੇਲ ਲਾਈਨਾਂ ਦੇ ਇੰਟਰਲਾਕਿੰਗ ਕੰਮ ਕਾਰਨ ਬਲਾਕ ਤੇ ਡਾਇਵਰਸ਼ਨ ਲਿਆ ਗਿਆ ਹੈ। ਇਸ ਕਾਰਨ ਕਈ ਰੇਲ ਗੱਡੀਆਂ ਦੇਰੀ ਨਾਲ ਤੇ ਬਦਲੇ ਹੋਏ ਰੂਟ ਰਾਹੀਂ ਚੱਲ ਰਹੀਆਂ ਹਨ। ਇਸ ਸਥਿਤੀ ’ਚ ਯਾਤਰੀਆਂ ਨੂੰ ਘੰਟਿਆਂ ਤੱਕ ਸਟੇਸ਼ਨਾਂ ’ਤੇ ਬੈਠ ਕੇ ਇੰਤਜ਼ਾਰ ਕਰਨਾ ਪੈ ਰਿਹਾ ਹੈ, ਜਿਸ ਨਾਲ ਸਟੇਸ਼ਨਾਂ ’ਤੇ ਭੀੜ ਵੀ ਵਧ ਰਹੀ ਹੈ। ਸ਼ਨਿਚਰਵਾਰ ਨੂੰ ਸਭ ਤੋਂ ਵੱਧ ਦੇਰੀ ਨਾਲ ਮਾਲਵਾ ਸੁਪਰਫਾਸਟ ਪੌਣੇ ਸੱਤ ਘੰਟੇ ਲੇਟ ਪਹੁੰਚੀ। ਇਸ ਤੋਂ ਇਲਾਵਾ ਆਮ੍ਰਪਾਲੀ ਐਕਸਪ੍ਰੈਸ ਛੇ ਘੰਟੇ, ਜਲਿਆਵਾਲਾ ਬਾਗ ਐਕਸਪ੍ਰੈਸ ਸਵਾ ਪੰਜ ਘੰਟੇ ਅਤੇ ਹਮਸਫਰ ਐਕਸਪ੍ਰੈਸ ਸਾਢੇ ਚਾਰ ਘੰਟੇ ਦੇਰੀ ਨਾਲ ਆਈ। ਇਸ ਦੇ ਨਾਲ ਹੀ ਅੰਮ੍ਰਿਤਸਰ ਕਲੋਨ ਸਪੈਸ਼ਲ ਸਾਢੇ ਤਿੰਨ ਘੰਟੇ, ਹਾਵੜਾ ਮੇਲ ਪੌਣੇ ਤਿੰਨ ਘੰਟੇ, ਜਨਸਾਧਾਰਣ ਐਕਸਪ੍ਰੈਸ ਅਤੇ ਸ਼ਾਲੀਮਾਰ ਐਕਸਪ੍ਰੈਸ ਢਾਈ ਘੰਟੇ, ਸ਼੍ਰੀ ਮਾਤਾ ਵੈਸ਼ਣੋ ਦੇਵੀ ਕਟੜਾ ਸਪੈਸ਼ਲ ਸਵਾ ਦੋ ਘੰਟੇ, ਧੌਲਾਧਾਰ ਐਕਸਪ੍ਰੈਸ ਅਤੇ ਛੱਤੀਸਗੜ੍ਹ ਐਕਸਪ੍ਰੈਸ ਦੋ ਘੰਟੇ, ਸ਼ਾਨ-ਏ-ਪੰਜਾਬ ਐਕਸਪ੍ਰੈਸ ਪੌਣੇ ਦੋ ਘੰਟੇ ਲੇਟ ਰਹੀ। ਦਾਦਰ ਐਕਸਪ੍ਰੈਸ, ਸਚਖੰਡ ਐਕਸਪ੍ਰੈਸ, ਅੰਮ੍ਰਿਤਸਰ ਇੰਟਰਸਿਟੀ ਐਕਸਪ੍ਰੈਸ ਅਤੇ ਅੰਡਮਾਨ ਐਕਸਪ੍ਰੈਸ ਸਵਾ ਇੱਕ ਘੰਟਾ ਦੇਰੀ ਨਾਲ ਆਈਆਂ। ਇਸ ਤੋਂ ਇਲਾਵਾ ਪਠਾਨਕੋਟ ਸੁਪਰਫਾਸਟ ਐਕਸਪ੍ਰੈਸ, ਅਮਰਨਾਥ ਐਕਸਪ੍ਰੈਸ ਅਤੇ ਸਵਰਾਜ ਐਕਸਪ੍ਰੈਸ ਇੱਕ ਘੰਟਾ, ਹੀਰਾਕੁੰਡ ਐਕਸਪ੍ਰੈਸ, ਸੰਭਲਪੁਰ ਐਕਸਪ੍ਰੈਸ ਅਤੇ ਲੁਧਿਆਣਾ–ਛੇਹਰਟਾ ਮੈਮੂ ਪੌਣਾ ਘੰਟਾ, ਜਦਕਿ ਸਰਬੱਤ ਦਾ ਭਲਾ ਐਕਸਪ੍ਰੈਸ, ਜਨਸੇਵਾ ਐਕਸਪ੍ਰੈਸ ਅਤੇ ਸਰਯੂ ਯਮੁਨਾ ਐਕਸਪ੍ਰੈਸ ਅੱਧਾ ਘੰਟਾ ਲੇਟ ਪਹੁੰਚੀਆਂ।