ਹਰਬੰਸ ਕੌਰ ਦੇ ਦੇਹਾਂਤ ’ਤੇ ਪ੍ਰਗਟਾਇਆ ਦੁੱਖ
ਪਰਮਜੀਤ ਸਿੰਘ ਦੀ ਪਤਨੀ ਦੇ ਦੇਹਾਂਤ ’ਤੇ ਪਾਰਟੀ ਆਗੂਆ ਨੇ ਦੁੱਖ ਪ੍ਰਗਟਾਇਆ
Publish Date: Fri, 16 Jan 2026 06:36 PM (IST)
Updated Date: Fri, 16 Jan 2026 06:39 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ-ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐੱਮ.ਪੀ.ਆਈ.) ਦੀ ਪੰਜਾਬ ਰਾਜ ਕਮੇਟੀ ਦੇ ਮੈਂਬਰ, ਰੇਲ ਮੁਲਾਜ਼ਮਾਂ ਦੇ ਆਗੂ ਸਾਥੀ ਪਰਮਜੀਤ ਸਿੰਘ ਲੁਧਿਆਣਾ ਦੀ ਸੁਪਤਨੀ ਹਰਬੰਸ ਕੌਰ ਦਾ ਦੇਹਾਂਤ ਹੋ ਗਿਆ। ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ, ਪੰਜਾਬ ਰਾਜ ਕਮੇਟੀ ਦੇ ਪ੍ਰਧਾਨ, ਸਕੱਤਰ ਤੇ ਖਜ਼ਾਨਚੀ ਸਾਥੀ ਰਤਨ ਸਿੰਘ ਰੰਧਾਵਾ, ਪਰਗਟ ਸਿੰਘ ਜਾਮਾਰਾਏ ਤੇ ਪ੍ਰੋ. ਜੈਪਾਲ ਸਿੰਘ, ਨਾਰਦਰਨ ਰੇਲਵੇ ਮੈਨਜ ਯੂਨੀਅਨ (ਐੱਨਆਰਐੱਮਯੂ) ਮੰਡਲ ਫਿਰੋਜ਼ਪੁਰ ਦੇ ਸਕੱਤਰ ਸ਼ਿਵ ਦੱਤ ਸ਼ਰਮਾ, ਆਲ ਇੰਡੀਆ ਲੋਕ ਰਨਿੰਗ ਸਟਾਫ ਐਸੋਸੀਏਸ਼ਨ ਦੇ ਸੰਸਥਾਪਕ ਆਗੂ ਸਾਥੀ ਹਰਚਰਨ ਸਿੰਘ, ਸੀਟੀਯੂ ਪੰਜਾਬ ਦੇ ਮੀਤ ਪ੍ਰਧਾਨ ਜਗਦੀਸ਼ ਚੰਦਰ ਨੇ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਪਰਿਵਾਰ ਦਾ ਦੁੱਖ ਵੰਡਾਇਆ ਹੈ।