ਡਾ. ਦਲੀਪ ਸਿੰਘ ਨਹੀਂ ਰਹੇ, ਅੰਤਿਮ ਸਸਕਾਰ 16 ਨੂੰ
ਪੰਥਕ ਸਖਸ਼ੀਅਤ ਡਾ. ਦਲੀਪ ਸਿੰਘ ਨਹੀਂ ਰਹੇ, ਅੰਤਿਮ ਸਸਕਾਰ 16 ਨੂੰ
Publish Date: Fri, 13 Feb 2026 08:57 PM (IST)
Updated Date: Sat, 14 Feb 2026 04:15 AM (IST)
ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ: ਸੇਵਕ ਪਬਿਲਕ ਹਾਈ ਸਕੂਲ ਨਕੋਦਰ ਦੇ ਬਾਨੀ ਅਤੇ ਨਾਮ ਬਾਣੀ ਦੇ ਰਸੀਏ ਭਾਈ ਸਾਹਿਬ ਡਾ. ਦਲੀਪ ਸਿੰਘ 12 ਫਰਵਰੀ ਨੂੰ ਕੁਝ ਦਿਨ ਬਿਮਾਰ ਰਹਿਣ ਉਪਰੰਤ ਅਕਾਲ ਚਲਾਣਾ ਕਰ ਗਏ। ਪਰਿਵਾਰਕ ਮੈਂਬਰਾਂ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਡਾ. ਦਲੀਪ ਸਿੰਘ ਦਾ ਅੰਤਿਮ ਸਸਕਾਰ ਮਾਲੜੀ ਸਾਹਿਬ (ਨਕੋਦਰ) ਵਿਖੇ 16 ਫਰਵਰੀ ਦਿਨ ਸੋਮਵਾਰ ਨੂੰ ਦੁਪਹਿਰ 2 ਵਜੇ ਹੋਵੇਗਾ। ਇਸ ਦੇ ਨਾਲ ਹੀ ਉਨ੍ਹਾਂ ਦੀ ਯਾਦ ਵਿਚ ਕੀਰਤਨ ਸਮਾਗਮ 14 ਫਰਵਰੀ ਤੋਂ ਰੋਜ਼ਾਨਾ ਸ਼ਾਮ 5 ਵਜੇ ਤੋਂ 7:30 ਵਜੇ ਤੱਕ ਸੇਵਕ ਪਬਲਿਕ ਸਕੂਲ ਨਕੋਦਰ ਵਿਖੇ ਹੋਣਗੇ। 16 ਫਰਵਰੀ ਨੂੰ ਸਵੇਰੇ 9 ਵਜੇ ਕੀਰਤਨ ਆਰੰਭ ਹੋਣਗੇ, ਉਪਰੰਤ ਦੁਪਹਿਰ 2 ਵਜੇ ਅੰਤਿਮ ਸਸਕਾਰ ਪਿੰਡ ਮਾਲੜੀ ਵਿਖੇ ਹੋਵੇਗਾ।