- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਾਗਰਣ ਸੰਵਾਦਦਾਤਾ, ਜਲੰਧਰ :

ਜਾਗਰਣ ਸੰਵਾਦਦਾਤਾ, ਜਲੰਧਰ : ਸਰਕਾਰ ਦਾ ਦਾਅਵਾ ਹੈ ਕਿ ਆਰਟੀਓ (ਰੀਜਨਲ ਟ੍ਰਾਂਸਪੋਰਟ ਦਫਤਰ) ਨਾਲ ਸਬੰਧਤ ਸੇਵਾਵਾਂ ਲਈ ਦਫਤਰਾਂ ’ਚ ਘੇਰੇ ਮਾਰਨ ਦੀ ਲੋੜ ਨਹੀਂ। ਸਾਰੀਆਂ ਕਿਸਮ ਦੀਆਂ ਸੇਵਾਵਾਂ ਆਨਲਾਈਨ ਉਪਲੱਬਧ ਹਨ ਤਾਂ ਜੋ ਲੋਕ ਘਰ ਬੈਠੇ ਹੀ ਸੁਵਿਧਾਵਾਂ ਦਾ ਲਾਭ ਉਠਾ ਸਕਣ ਪਰ ਸਰਕਾਰ ਦੇ ਟ੍ਰਾਂਸਪੋਰਟ ਪੋਰਟਲ ਦੇ ਅੰਕੜੇ ਕੁਝ ਹੋਰ ਹੀ ਹਕੀਕਤ ਦਰਸਾਉਂਦੇ ਹਨ।
ਟ੍ਰਾਂਸਪੋਰਟ ਪੋਰਟਲ ’ਤੇ ਆਰਟੀਓ ਦਫਤਰ ਪੱਧਰ ’ਤੇ ਵੱਖ-ਵੱਖ ਕਿਸਮ ਦੇ ਲਗਪਗ 20,000 ਬਿਨੈ ਪੈਂਡਿੰਗ ਹਨ। ਇਸ ਕਾਰਨ ਬਿਨੈਕਾਰਾਂ ਨੂੰ ਕਈ ਵਾਰੀ ਜ਼ਿਲ੍ਹਾ ਪ੍ਰਸ਼ਾਸਨਿਕ ਕੰਪਲੈਕਸ ਦੀ ਪਹਿਲੀ ਮੰਜ਼ਿਲ 'ਤੇ ਸਥਿਤ ਆਰਟੀਓ ਦਫਤਰ ਦੇ ਚੱਕਰ ਲਾਉਣੇ ਪੈਂਦੇ ਹਨ ਜਾਂ ਫਿਰ ਆਪਣੇ ਕੰਮ ਨੂੰ ਕਰਵਾਉਣ ਲਈ ਏਜੰਟ ਨਾਲ ਸਹਿਯੋਗ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ।
-----------
ਕਿਹੜੀਆਂ ਸੇਵਾਵਾਂ ਦੇ ਕਿੰਨੇ ਬਿਨੈ ਪੈਂਡਿੰਗ
- ਡੀਲਰ ਰਜਿਸਟ੍ਰੇਸ਼ਨ : 8000
- ਆਰਟੀਓ ਤੋਂ ਰਜਿਸਟ੍ਰੇਸ਼ਨ ਸਬੰਧੀ : 10,100
(ਇਸ ’ਚ ਮੁੱਖ ਤੌਰ 'ਤੇ ਨਵੇਂ ਰਜਿਸਟ੍ਰੇਸ਼ਨ, ਫਿਟਨੈੱਸ ਸਰਟੀਫਿਕੇਟ, ਡੁਪਲੀਕੇਟ ਆਰਸੀ, ਮਾਲਕੀ ਦਾ ਤਬਾਦਲਾ, ਹਾਈਪੋਥੇਕੇਸ਼ਨ ਖਤਮ ਕਰਨਾ, ਰਜਿਸਟ੍ਰੇਸ਼ਨ ਨੂੰ ਨਵੀਨੀਕਰਨ ਕਰਨਾ, ਐੱਨਓਸੀ ਜਾਰੀ ਕਰਨਾ, ਰਜਿਸਟ੍ਰੇਸ਼ਨ ਨਵੀਨੀਕਰਨ, ਬਲੈਕਲਿਸਟ ਕਰਨਾ, ਮੋਬਾਈਲ ਨੰਬਰ ਅਪਡੇਟ ਕਰਨਾ ਅਤੇ ਡਰਾਈਵਰ ਦਾ ਮੋਬਾਈਲ ਨੰਬਰ ਅਪਡੇਟ ਕਰਨਾ ਆਦਿ।)
- ਵਾਹਨਾਂ ਦਾ ਟੈਂਪਰਰੀ ਰਜਿਸਟ੍ਰੇਸ਼ਨ : 1,000
- ਦੂਜੇ ਸੂਬਿਆਂ ਦੇ ਵਾਹਨ : 368
-------------
ਪੁਰਾਣੀਆਂ ਤੇ ਅਧੂਰੀ ਫਾਈਲਾਂ ਵੀ ਪੈਂਡਿੰਗ ਰਿਕਾਰਡ ’ਚ ਸ਼ਾਮਲ: ਆਰਟੀਓ
ਸਰਕਾਰ ਵੱਲੋਂ 23 ਫਰਵਰੀ ਨੂੰ ਜਲੰਧਰ ਵਿਚ ਤਾਇਨਾਤੀ ਮਗਰੋਂ ਅਰਜ਼ੀਆਂ ਦੀ ਲਗਾਤਾਰ ਪੈਂਡੇਸੀ ਵਧਣ ਦੇ ਸਵਾਲ ’ਤੇ ਆਰਟੀਓ ਬਲਜਿੰਦਰ ਸਿੰਘ ਢਿੱਲੋਂ ਦਾ ਕਹਿਣਾ ਹੈ ਕਿ ਟ੍ਰਾਂਸਪੋਰਟ ਪੋਰਟਲ ’ਤੇ ਹਮੇਸ਼ਾ ਬਿਨੈਕਾਰਾਂ ਦੇ ਪੱਧਰ 'ਤੇ ਵੱਖ-ਵੱਖ ਖਾਮੀਆਂ ਕਾਰਨ ਪੈਂਡਿੰਗ ਚੱਲ ਰਹੀਆਂ ਅਰਜ਼ੀਆਂ ਵੀ ਸੂਚੀ ’ਚ ਦਿਖਾਈ ਦਿੰਦੀ ਹੈ। ਚਾਹੇ ਮਾਮਲਾ ਕਾਗਜ਼ਾਤ ਤੋਂ ਲੈ ਕੇ ਫੀਸ ਦੇ ਭੁਗਤਾਨ ਦਾ ਹੋਵੇ ਜਾਂ ਫਿਰ ਉਸ ਦੀ ਮਿਆਦ ਖਤਮ ਹੋਣ ਦਾ। ਉਹ ਸਾਰੀ ਆਰਜ਼ੀਆਂ ਪੈਂਡਿੰਗ ਹੀ ਦਿਖਾਈ ਦੇਣਗੀਆਂ। ਨਾਲ ਹੀ ਉਨ੍ਹਾਂ ਦੀ ਤਾਇਨਾਤੀ ਤੋਂ ਪਹਿਲਾਂ ਦੇ ਸਮੇਂ ਦੇ ਵੀ ਕਾਫੀ ਗਿਣਤੀ ’ਚ ਅਰਜ਼ੀਆਂ ਪੈਂਡਿੰਗ ਚੱਲ ਰਹੀਆਂ ਹਨ। ਬਾਵਜੂਦ ਇਸ ਦੇ ਉਹ ਸਾਰੀਆਂ ਪੈਂਡਿੰਗ ਅਰਜ਼ੀਆਂ ਦਾ ਜਲਦੀ ਨਿਬੇੜਾ ਕਰਨ ਦੇ ਹੁਕਮ ਨੂੰ ਅਮਲ ’ਚ ਲਿਆਉਣਗੇ।
-----------
ਡ੍ਰਾਈਵਿੰਗ ਟ੍ਰੈਕ ’ਤੇ ਏਟੀਓ ਦੀ ਮੌਜੂਦਗੀ ਨਹੀਂ
ਜਲੰਧਰ ਵਿਚ ਦੋ ਏਟੀਓ ਦੀ ਤਾਇਨਾਤੀ ਦੇ ਬਾਵਜੂਦ ਡ੍ਰਾਈਵਿੰਗ ਟ੍ਰੈਕ 'ਤੇ ਕਿਸੇ ਅਫਸਰ ਦੀ ਮੌਜੂਦਗੀ ਨਾ ਹੋਣ ਦੇ ਸਵਾਲ ’ਤੇ ਏਟੀਓ ਵਿਸ਼ਾਲ ਗੋਇਲ ਦਾ ਕਹਿਣਾ ਹੈ ਕਿ ਦੋਵੇਂ ਏਟੀਓ ਕੋਲ ਦੂਜੇ ਜ਼ਿਲ੍ਹਿਆਂ ਦਾ ਵਾਧੂ ਕਾਰਜਭਾਰ ਹੈ। ਉਨ੍ਹਾਂ ਕੋਲ ਅੰਮ੍ਰਿਤਸਰ ਤੇ ਏਟੀਓ ਕਮਲੇਸ਼ ਕੁਮਾਰੀ ਕੋਲ ਨਵਾਂਸ਼ਹਿਰ ਦਾ ਚਾਰਜ ਵੀ ਹੈ, ਜਿੱਥੇ ਹਫ਼ਤੇ ਵਿਚ ਦੋ ਦਿਨ ਜਾਣਾ ਹੁੰਦਾ ਹੈ। ਬਾਕੀ ਆਰਟੀਓ ਦਫਤਰ ਵਿਚ ਚਾਲਾਨ ਭੁਗਤਾਨ ਦੇ ਕੰਮ ਨੂੰ ਵੀ ਦੇਖਣਾ ਹੁੰਦਾ ਹੈ। ਇਸ ਕਾਰਨ ਟ੍ਰੈਕ 'ਤੇ ਕਈ ਵਾਰੀ ਮੌਜੂਦਗੀ ਦਰਜ ਨਹੀਂ ਹੁੰਦੀ।