ਪੀਏ ਸੋਨੂੰ ਕੰਗ ਨੂੰ ਸਦਮਾ, ਮਾਮੇ ਦਾ ਦੇਹਾਂਤ
ਪੀਏ ਸੋਨੂੰ ਕੰਗ ਨੂੰ ਸਦਮਾ, ਮਾਮੇ ਦਾ ਦੇਹਾਂਤ
Publish Date: Sat, 28 Feb 2026 06:15 PM (IST)
Updated Date: Sat, 28 Feb 2026 06:16 PM (IST)
ਗਿਆਨ ਸੈਦਪੁਰੀ, ਪੰਜਾਬੀ ਜਾਗਰਣ, ਸ਼ਾਹਕੋਟ : ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੇ ਪੀਏ ਸੁਖਦੀਪ ਸਿੰਘ ਸੋਨੂੰ ਕੰਗ ਨੂੰ ਉਸ ਮੌਕੇ ਗਹਿਰਾ ਸਦਮਾ ਪੁੱਜਾ ਜਦ ਉਨ੍ਹਾਂ ਦੇ ਮਾਮਾ ਜੈਮਲ ਸਿੰਘ ਢਿੱਲੋਂ ਸੀਦਵੀਂ ਵਿਛੋੜਾ ਦੇ ਗਏ। ਸ਼ੁੱਕਰਵਾਰ ਰਾਤ ਨੂੰ ਜੈਮਲ ਸਿੰਘ ਨੇ ਆਖ਼ਰੀ ਸਵਾਸ ਆਪਣੇ ਪਿੰਡ ਖੀਵਾ ਵਿਖੇ ਲਏ। ਜ਼ਿਕਰਯੋਗ ਹੈ ਕਿ ਜੈਮਲ ਸਿੰਘ ਢਿੱਲੋਂ ਪਿਛਲੇ ਕਾਫੀ ਸਮੇਂ ਤੋਂ ਆਪਣੇ ਭਾਣਜੇ ਸੋਨੂੰ ਕੰਗ ਪੀਏ ਦੇ ਗ੍ਰਹਿ ਸ਼ਾਹਕੋਟ ਵਿਖੇ ਰਹਿ ਰਹੇ ਸਨ। ਕੁਝ ਦਿਨ ਪਹਿਲਾਂ ਹੀ ਜੈਮਲ ਸਿੰਘ ਪਿੰਡ ਖੀਵਾ ਵਿਖੇ ਗਏ ਸਨ। ਸ਼ਨਿਚਰਵਾਰ ਨੂੰ ਪਿੰਡ ਖੀਵਾ ਦੇ ਸ਼ਮਸ਼ਾਨਘਾਟ ਵਿਖੇ ਉਨ੍ਹਾਂ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ। ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਭਤੀਜੇ ਬਲਵਿੰਦਰ ਸਿੰਘ ਢਿੱਲੋਂ ਤੇ ਭਾਣਜੇ ਸੋਨੂੰ ਕੰਗ ਨੇ ਦਿੱਤੀ। ਜੈਮਲ ਸਿੰਘ ਨਮਿੱਤ ਪਾਠ ਦੇ ਭੋਗ ਤੇ ਅੰਤਿਮ ਅਰਦਾਸ 8 ਮਾਰਚ ਨੂੰ ਪਿੰਡ ਖੀਵਾ ਵਿਖੇ ਦੁਪਹਿਰ ਇਕ ਵਜੇ ਹੋਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਨਜੀਤ ਸਿੰਘ ਸੱਤਾ ਟਰਾਂਸਪੋਰਟ, ਗੁਰਪ੍ਰੀਤ ਬੱਬੂ, ਸਾਬਾ ਪੰਡਿਤ, ਅਮਨਦੀਪ ਸੈਦਪੁਰੀ, ਗੁਰਦੇਵ ਸਿੰਘ ਤਲਵੰਡੀ ਮਾਧੋ, ਗਗਨ ਤਲਵੰਡੀ ਬੂਟਿਆਂ, ਜਗਦੇਵ ਸਿੰਘ, ਗੁਰਸਿਮਰ ਸਿੰਘ ਕੰਗ, ਪਰਮਿੰਦਰ ਸਿੰਘ ਪ੍ਰਗਟ ਸਿੰਘ, ਹਰਮਨ ਸਿੰਘ, ਕੀਰਤ ਸਿੰਘ, ਮੌਜੂਦ ਸਨ।