ਡੀਏਵੀ ਪੁਲ਼ ਉਪਰ ਓਵਰਲੋਡ ਟਰਾਲੀ ਪਲਟੀ, ਵੱਡਾ ਹਾਦਸਾ ਹੋਣੋ ਟਲਿਆ
ਡੀਏਵੀ ਪੁੱਲ ਉਪਰ ਓਵਰਲੋਡ ਟਰਾਲੀ ਉਲਟੀ, ਵੱਡਾ ਹਾਦਸਾ ਹੋਣੋ ਟਲਿਆ
Publish Date: Tue, 03 Feb 2026 09:24 PM (IST)
Updated Date: Wed, 04 Feb 2026 04:14 AM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਡੀਏਵੀ ਕਾਲਜ ਪੁਲ ਉਪਰ ਓਵਰਲੋਡ ਟਰਾਲੀ ਉਲਟ ਗਈ। ਖੁਸ਼ਕਿਸਮਤੀ ਨਾਲ ਡਰਾਇਵਰ ਸੁਰੱਖਿਅਤ ਰਿਹਾਂ। ਰਾਹਗੀਰਾਂ ਦਾ ਕਹਿਣਾ ਹੈ ਕਿ ਮਕਸੂਦਾਂ ਤੋਂ ਡੀਏਵੀ ਕਾਲਜ ਵੱਲ ਜਾ ਰਹੀ ਓਵਰਲੋਡ ਟਰਾਲੀ ਦਾ ਸੰਤੁਲਨ ਵਿਗੜਨ ਕਰਕੇ ਟਰਾਲੀ ਪੁਲ ਦੇ ਨਾਲ ਲੱਗੀਆਂ ਲੋਹੇ ਦੀਆਂ ਰੋਕਾਂ ਨਾਲ ਟਕਰਾ ਕੇ ਰੁਕ ਗਈ। ਜੇਕਰ ਟਰਾਲੀ ਨੂੰ ਥੋੜਾ ਜਿਹਾ ਹੋਰ ਝਟਕਾ ਲੱਗਦਾ ਤਾਂ ਟਰਾਲੀ ਪੁੱਲ ਦੇ ਹੇਠਾਂ ਡਿੱਗ ਸਕਦੀ ਸੀ। ਟਰਾਲੀ ਉਲਟਣ ਉਪਰੰਤ ਭਾਵੇਂ ਪੁਲ ਉਪਰ ਜਾਮ ਲੱਗ ਗਿਆ ਪਰ ਕਿਸੇ ਵੱਲੋਂ ਵੀ ਪੁਲਿਸ ਪ੍ਰਸ਼ਾਸਨ ਨੂੰ ਸੂਚਨਾ ਨਹੀਂ ਦਿੱਤੀ। ਕਿਉਂਕਿ ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਟਰਾਲੀ ਉਲਟਣ ਬਾਰੇ ਕੋਈ ਵੀ ਜਾਣਕਾਰੀ ਪ੍ਰਾਪਤ ਨਹੀਂ ਹੋਈ। ਟਰਾਲੀ ਚਾਲਕ ਵੱਲੋਂ ਟਰਾਲੀ ਤੇ ਲੱਦਿਆ ਹੋਇਆ ਸਾਮਾਨ ਹੋਰ ਵਾਹਨ ਮੰਗਵਾ ਕੇ ਭੇਜਣ ਉਪਰੰਤ ਆਪਣੀ ਟਰਾਲੀ ਲੈਣ ਕੇ ਚੱਲਦਾ ਬਣਿਆ।