ਦੂਜੇ ਦਿਨ ਵੀ ਆਊਟਸਰੋਸ ਡਰਾਈਵਰਾਂ ਨੇ ਨਹੀਂ ਚੁੱਕਿਆ ਕੂੜਾ
ਤਨਖਾਹ ਨਾ ਮਿਲਣ ’ਤੇ ਨਿਗਮ ਯੂਨੀਅਨ ਨੇ ਕੂੜੇ ਦੀ ਢੁਆਈ ਨਹੀਂ ਕੀਤੀ
Publish Date: Tue, 17 Mar 2026 08:54 PM (IST)
Updated Date: Tue, 17 Mar 2026 08:58 PM (IST)
ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ
ਨਗਰ ਨਿਗਮ ਦੀ ਡਰਾਈਵਰ ਤੇ ਟੈਕਨੀਕਲ ਯੂਨੀਅਨ ਨੇ ਡਰਾਈਵਰਾ ਨੂੰ ਤਨਖਾਹਾਂ ਨਾ ਮਿਲਣ ਕਾਰਨ ਮੰਗਲਵਾਰ ਦੂਜੇ ਦਿਨ ਵੀ ਕੂੜੇ ਦੀ ਢੁਆਈ ਨਹੀਂ ਕੀਤੀ। ਯੂਨੀਅਨ ਆਗੂ ਸ਼ਮੀ ਲੂਥਰ ਨੇ ਕਿਹਾ ਹੈ ਕਿ ਨਗਰ ਨਿਗਮ ਦੇ ਆਉਟਸੋਰਸ ਤੇ ਲੱਗੇ ਡਰਾਈਵਰਾਂ ਤੇ ਹੋਰ ਸਰਕਾਰੀ ਮੁਲਾਜ਼ਮਾਂ ਨੂੰ ਇਸ ਵਾਰ ਅਜੇ ਤਕ ਤਨਖਾਹ ਨਹੀਂ ਦਿੱਤੀ ਗਈ ਜਿਸ ਕਾਰਨ ਉਹ ਆਰਥਿਕ ਸੰਕਟ ਦਾ ਸ਼ਿਕਾਰ ਹੋ ਰਹੇ ਹਨ। ਇਸ ਕਾਰਨ ਡਰਾਈਵਰਾਂ ਨੇ ਨਗਰ ਨਿਗਮ ਦੇ ਪਿਛਲੇ ਪਾਸੇ ਡਿੱਚਾਂ ’ਤੇ ਟਿੱਪਰ ਆਦਿ ਖੜ੍ਹੇ ਕੀਤੇ। ਉਨ੍ਹਾਂ ਨੇ ਕਿਹਾ ਹੈ ਕਿ ਜਦੋਂ ਤਕ ਤਨਖਾਹ ਮੁਲਾਜ਼ਮਾਂ ਨੂੰ ਨਹੀਂ ਮਿਲਦੀ ਉਦੋਂ ਤਕ ਕੰਮ ਬੰਦ ਰਹੇਗਾ।