ਬੇਕਾਬੂ ਟਰੱਕ ਸੜਕ ’ਤੇ ਪਲਟਿਆ
ਬੇਕਾਬੂ ਟਰੱਕ ਸੜਕ ’ਤੇ ਪਲਟਿਆ
Publish Date: Mon, 02 Mar 2026 06:56 PM (IST)
Updated Date: Mon, 02 Mar 2026 06:58 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਬੀਤੀ ਦੇਰ ਰਾਤ ਡੀਏਵੀ ਕਾਲਜ ਫਲਾਈਓਵਰ ’ਤੇ ਟਰੱਕ ਪਲਟ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਹਾਦਸੇ ਉਪਰੰਤ ਡਰਾਈਵਰ ਟਰੱਕ ’ਚ ਹੀ ਫਸ ਗਿਆ। ਉਸ ਨੂੰ ਜੱਦੋ-ਜਹਿਦ ਕਰਕੇ ਲੋਕਾਂ ਵੱਲੋਂ ਬਾਹਰ ਕੱਢਿਆ ਗਿਆ। ਮੌਕੇ ’ਤੇ ਜਾਮ ਲੱਗ ਗਿਆ ਜਿਸ ਨੂੰ ਮੌਕੇ ਤੇ ਪੁੱਜੀ ਪੁਲਿਸ ਵੱਲੋਂ ਕਰੇਨ ਦੀ ਮਦਦ ਨਾਲ ਸੜਕ ਤੋਂ ਹਟਵਾਂ ਕੇ ਟ੍ਰੈਫਿਕ ਬਹਾਲ ਕਰਵਾਇਆ। ਡਰਾਈਵਰ ਸਤਿੰਦਰ ਨੇ ਦੱਸਿਆ ਕਿ ਉਹ ਕਪੂਰਥਲਾ ਤੋਂ ਅੰਬਾਲਾ ਜਾ ਰਿਹਾ ਸੀ ਤਾਂ ਜਦ ਉਸ ਨੇ ਰਾਤ ਤਕਰੀਬਨ 11:30 ਵਜੇ ਡੀਏਵੀ ਕਾਲਜ ਦੇ ਫਲਾਈਓਵਰ ਤੋਂ ਉਤਰਦਿਆਂ ਬ੍ਰੇਕ ਲਾਈ ਤਾਂ ਟਰੱਕ ’ਚ ਪਈਆ ਕਾਗਜ਼ ਦੀਆਂ ਰੀਲਾਂ ਹਿੱਲ ਗਈਆਂ, ਜਿਸ ਕਾਰਨ ਟਰੱਕ ਦਾ ਸੰਤੁਲਨ ਵਿਗੜ ਗਈ। ਉਸ ਦਾ ਕਹਿਣਾ ਹੈ ਕਿ ਭਾਵੇਂ ਹਾਦਸਾ ਵਾਪਰਨ ’ਤੇ ਉਹ ਟਰੱਕ ’ਚ ਹੀ ਬੱਸ ਗਿਆ ਸੀ ਪਰ ਖੁਸ਼ਕਿਸਮਤੀ ਨਾਲ ਉਸ ਨੂੰ ਮਾਮੂਲੀ ਸੱਟਾਂ ਹੀ ਲੱਗੀਆਂ ਹਨ।