ਪੀਐੱਫ ਮੈਂਬਰ ਤੱਕ ਸਮੇਂ ਸਿਰ ਸੇਵਾ ਪਹੁੰਚਾਉਣਾ ਮੁੱਖ ਤਰਜੀਹ : ਕੁਮਾਰ
ਪੀਐੱਫ ਮੈਂਬਰ ਤੱਕ ਸਮੇਂ ਸਿਰ ਸੇਵਾ ਪਹੁੰਚਾਉਣਾ ਸਾਡੀ ਪਹਿਲ - ਪੰਕਜ ਕੁਮਾਰ
Publish Date: Tue, 24 Feb 2026 10:06 PM (IST)
Updated Date: Tue, 24 Feb 2026 10:10 PM (IST)

ਮਨਜੀਤ ਸ਼ੇਮਾਰੂ, ਪੰਜਾਬੀ ਜਾਗਰਣ, ਜਲੰਧਰ : ਕਰਮਚਾਰੀ ਭਵਿੱਖ ਨਿਧੀ ਸੰਗਠਨ ਕਿਰਤ ਤੇ ਰੁਜ਼ਗਾਰ ਮੰਤਰਾਲਾ, ਭਾਰਤ ਸਰਕਾਰ ਦੇ ਅਧੀਨ ਕੰਮ ਕਰ ਰਿਹਾ ਖੇਤਰੀ ਦਫ਼ਤਰ ਜਲੰਧਰ ਨੇ ਵਰ੍ਹਾ 2025 ਦੌਰਾਨ ਸਮਾਜਿਕ ਸੁਰੱਖਿਆ ਦੇ ਖੇਤਰ ’ਚ ਜ਼ਿਕਰਯੋਗੀ ਪ੍ਰਾਪਤੀਆਂ ਹਾਸਲ ਕਰਦਿਆਂ ਹਜ਼ਾਰਾਂ ਕਰਮਚਾਰੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਨਿਰਧਾਰਿਤ ਸਮੇਂ ਅੰਦਰ ਆਰਥਿਕ ਸਹਾਇਤਾ ਪ੍ਰਦਾਨ ਕੀਤੀ ਹੈ। ਖੇਤਰੀ ਕਮਿਸ਼ਨਰ ਪੰਕਜ ਕੁਮਾਰ ਨੇ ਦੱਸਿਆ ਕਿ ਦਫ਼ਤਰ ਵੱਲੋਂ ਮੈਂਬਰ ਹਿੱਤਾਂ ਨੂੰ ਸਭ ਤੋਂ ਉੱਚੀ ਤਰਜੀਹ ਦਿੰਦਿਆਂ ਦਾਵਿਆਂ ਦੇ ਨਿਪਟਾਰੇ ਦੀ ਪ੍ਰਕਿਰਿਆ ਨੂੰ ਹੋਰ ਵੀ ਸਰਲ, ਪਾਰਦਰਸ਼ੀ ਤੇ ਤੇਜ਼ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪੀਐੱਫ ਮੈਂਬਰ ਤੱਕ ਸਮੇਂ ਸਿਰ ਸੇਵਾ ਪਹੁੰਚਾਉਣਾ ਹੀ ਵਿਭਾਗ ਦੀ ਪਹਿਲੀ ਜ਼ਿੰਮੇਵਾਰੀ ਹੈ ਤੇ ਇਸੇ ਉਦੇਸ਼ ਨਾਲ ਕਾਰਗੁਜ਼ਾਰੀ ’ਚ ਲਗਾਤਾਰ ਸੁਧਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਖ਼ਾਸ ਤੌਰ ’ਤੇ ਦੱਸਿਆ ਕਿ ਮੈਡੀਕਲ ਐਮਰਜੈਂਸੀ ਦੇ ਮਾਮਲਿਆਂ ’ਚ ਇਸ ਸਾਲ ਸਭ ਤੋਂ ਵੱਧ ਦਾਅਵਿਆਂ ਦਾ ਨਿਪਟਾਰਾ ਕੀਤਾ ਗਿਆ। ਪੰਕਜ ਕੁਮਾਰ ਨੇ ਕਿਹਾ ਕਿ ਈਪੀਐੱਫਓ ਸਿਰਫ਼ ਇਕ ਸਮਾਜਿਕ ਸੁਰੱਖਿਆ ਸੰਸਥਾ ਨਹੀਂ, ਸਗੋਂ ਕਰਮਚਾਰੀਆਂ ਦੇ ਜੀਵਨ ਦੇ ਹਰ ਮਹੱਤਵਪੂਰਨ ਪੜਾਅ ਬਿਮਾਰੀ, ਘਰ, ਸਿੱਖਿਆ, ਵਿਆਹ ਤੇ ਰੁਜ਼ਗਾਰ ਬਦਲਾਅ ’ਚ ਇਕ ਮਜ਼ਬੂਤ ਸਮਾਜਿਕ ਸੁਰੱਖਿਆ ਕਵਚ ਹੈ। ਖੇਤਰੀ ਦਫ਼ਤਰ ਜਲੰਧਰ ਭਵਿੱਖ ’ਚ ਵੀ ਇਸੇ ਵਚਨਬੱਧਤਾ ਨਾਲ ਪਾਰਦਰਸ਼ੀ, ਤੁਰੰਤ ਤੇ ਮੈਂਬਰ-ਕੇਂਦ੍ਰਿਤ ਸੇਵਾਵਾਂ ਪ੍ਰਦਾਨ ਕਰਦਾ ਹੈ l