ਦੋ ਹੋਰ ਠੇਕੇਦਾਰਾਂ ਨੂੰ ਬਲੈਕ ਲਿਸਟ ਕਰਨ ਦੇ ਹੁਕਮ
ਜਾਸ, ਜਲੰਧਰ : ਮੇਅਰ
Publish Date: Thu, 19 Mar 2026 08:46 PM (IST)
Updated Date: Thu, 19 Mar 2026 08:49 PM (IST)
ਜਾਸ, ਜਲੰਧਰ : ਮੇਅਰ ਵਨੀਤ ਧੀਰ ਨੇ ਦੋ ਹੋਰ ਠੇਕੇਦਾਰਾਂ ਨੂੰ ਬਲੈਕ ਲਿਸਟ ਕਰਨ ਦੇ ਹੁਕਮ ਦਿੱਤੇ ਹਨ। ਉਨ੍ਹਾਂ ਕਿਹਾ ਕਿ ਕਈ ਠੇਕੇ ਲੈ ਕੇ ਵੀ ਕੰਮ ਨਾ ਕਰਨ ਵਾਲੀਆਂ ਫਰਮਾਂ, ਪੀਪੀ ਇੰਟਰਪ੍ਰਾਈਜ਼ਿਜ਼ ਅਤੇ ਜੀਐੱਨ ਕਨਸਟਰਕਸ਼ਨ, ਨੂੰ ਬਲੈਕ ਲਿਸਟ ਕਰਨ ਦੀ ਲੋੜ ਹੈ। ਮੇਅਰ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਅਜਿਹੇ ਠੇਕੇਦਾਰਾਂ ਦੇ ਕਾਰਨ ਨਗਰ ਨਿਗਮ ਦੇ ਕੰਮ ’ਤੇ ਨਾਂਹਪੱਖੀ ਪ੍ਰਭਾਵ ਪੈ ਰਿਹਾ ਹੈ। ਇਨ੍ਹਾਂ ਦੋਵਾਂ ਫਰਮਾਂ ਕੋਲ ਸ਼ਹਿਰ ਦੇ ਵਿਕਾਸ ਕਾਰਜਾਂ ਦੇ ਕਈ ਠੇਕੇ ਹਨ ਪਰ ਇਹ ਕੰਮ ਸ਼ੁਰੂ ਨਹੀਂ ਹੋ ਰਹੇ। ਠੇਕੇਦਾਰਾਂ ਨੂੰ ਨੋਟਿਸ ਵੀ ਦਿੱਤੇ ਗਏ ਹਨ ਪਰ ਇਸ ਦਾ ਕੋਈ ਅਸਰ ਨਹੀਂ ਹੋ ਰਿਹਾ।
ਮੇਅਰ ਨੇ ਐੱਸਈ ਬੀਐਂਡਆਰ ਰਜਨੀਸ਼ ਡੋਗਰਾ ਨੂੰ ਹੁਕਮ ਦਿੱਤਾ ਹੈ ਕਿ ਇਨ੍ਹਾਂ ਦੋ ਠੇਕੇਦਾਰਾਂ ਨੂੰ ਬਲੈਕ ਲਿਸਟ ਕਰਨ ਦਾ ਪੱਤਰ ਜਾਰੀ ਕੀਤਾ ਜਾਵੇ। ਜੇ ਇਨ੍ਹਾਂ ਦੋ ਠੇਕੇਦਾਰਾਂ ਦਾ ਕੋਈ ਪੈਂਡਿੰਗ ਭੁਗਤਾਨ ਹੈ ਤਾਂ ਉਸ ਭੁਗਤਾਨ ਨੂੰ ਵੀ ਰੋਕ ਦਿੱਤਾ ਜਾਵੇ। ਜਦੋਂ ਇਨ੍ਹਾਂ ਠੇਕੇਦਾਰਾਂ ਨੇ ਕੰਮ ਕਰਨਾ ਹੀ ਨਹੀਂ ਹੈ ਤਾਂ ਇਹ ਟੈਂਡਰ ਕਿਉਂ ਲੈ ਰਹੇ ਹਨ। ਉਹ ਹਰ ਮਹੀਨੇ ਠੇਕੇਦਾਰਾਂ ਦੇ ਕੰਮ ਦੀ ਮਾਨੀਟਰਿੰਗ ਕਰਨਗੇ ਤੇ ਜੋ ਠੇਕੇਦਾਰ ਸਹੀ ਕੰਮ ਨਹੀਂ ਕਰ ਰਹੇ, ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।