ਮੌਸਮ ਦਾ ਅਲਰਟ : ਇਸ ਤਾਰੀਖ ਤੱਕ ਜਲੰਧਰ ’ਚ 'ਆਰੇਂਜ ਅਲਰਟ', ਸੰਘਣੀ ਧੁੰਦ ਨੇ ਵਧਾਈਆਂ ਮੁਸ਼ਕਲਾਂ , ਮੌਸਮ ਵਿਭਾਗ ਨੇ ਜਾਰੀ ਕੀਤੀ ਭਵਿੱਖਬਾਣੀ
ਐਤਵਾਰ ਸਵੇਰ ਤੋਂ ਹੀ ਧੁੰਦ ਛਾਈ ਰਹੀ ਤੇ ਨਾਲ ਹੀ ਸੀਤ ਲਹਿਰ ਵੀ ਚੱਲਦੀ ਰਹੀ। ਦਿਨ ਭਰ ਸੂਰਜ ਦੇ ਦਰਸ਼ਨ ਨਹੀਂ ਹੋਏ। ਠੰਢੀ ਹਵਾ ਕਾਰਨ ਲੋਕ ਕੰਬਦੇ ਨਜ਼ਰ ਆਏ। ਮੌਸਮ ਵਿਭਾਗ ਵੱਲੋਂ ਸੰਘਣੀ ਧੁੰਦ ਨੂੰ ਲੈ ਕੇ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਘੱਟੋ-ਘੱਟ ਤੇ ਵੱਧ ਤੋਂ ਵੱਧ ਤਾਪਮਾਨ ’ਚ ਹਲਕਾ ਵਾਧਾ ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ ਅਨੁਸਾਰ ਇਸ ਸਮੇਂ ਉੱਤਰੀ ਪਾਕਿਸਤਾਨ ਤੇ ਅਫਗਾਨਿਸਤਾਨ ਦੇ ਉਪਰ ਪੱਛਮੀ ਵਿਖੰਡਨ (ਵੈਸਟਰਨ ਡਿਸਟਰਬੈਂਸ) ਬਣਿਆ ਹੋਇਆ ਹੈ, ਜੋ ਉੱਪਰੀ ਵਾਤਾਵਰਣ ’ਚ ਸਰਗਰਮ ਹੈ।
Publish Date: Mon, 05 Jan 2026 12:40 PM (IST)
Updated Date: Mon, 05 Jan 2026 12:48 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ। ਐਤਵਾਰ ਸਵੇਰ ਤੋਂ ਹੀ ਧੁੰਦ ਛਾਈ ਰਹੀ ਤੇ ਨਾਲ ਹੀ ਸੀਤ ਲਹਿਰ ਵੀ ਚੱਲਦੀ ਰਹੀ। ਦਿਨ ਭਰ ਸੂਰਜ ਦੇ ਦਰਸ਼ਨ ਨਹੀਂ ਹੋਏ। ਠੰਢੀ ਹਵਾ ਕਾਰਨ ਲੋਕ ਕੰਬਦੇ ਨਜ਼ਰ ਆਏ। ਮੌਸਮ ਵਿਭਾਗ ਵੱਲੋਂ ਸੰਘਣੀ ਧੁੰਦ ਨੂੰ ਲੈ ਕੇ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਘੱਟੋ-ਘੱਟ ਤੇ ਵੱਧ ਤੋਂ ਵੱਧ ਤਾਪਮਾਨ ’ਚ ਹਲਕਾ ਵਾਧਾ ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ ਅਨੁਸਾਰ ਇਸ ਸਮੇਂ ਉੱਤਰੀ ਪਾਕਿਸਤਾਨ ਤੇ ਅਫਗਾਨਿਸਤਾਨ ਦੇ ਉਪਰ ਪੱਛਮੀ ਵਿਖੰਡਨ (ਵੈਸਟਰਨ ਡਿਸਟਰਬੈਂਸ) ਬਣਿਆ ਹੋਇਆ ਹੈ, ਜੋ ਉੱਪਰੀ ਵਾਤਾਵਰਣ ’ਚ ਸਰਗਰਮ ਹੈ।
ਦੱਖਣੀ ਪੰਜਾਬ ਤੇ ਆਸ-ਪਾਸ ਦੇ ਇਲਾਕਿਆਂ ’ਚ ਤੇਜ਼ ਹਵਾਵਾਂ ਚੱਲ ਰਹੀਆਂ ਹਨ। ਆਉਣ ਵਾਲੇ ਸਮੇਂ ’ਚ ਤਾਪਮਾਨ ’ਚ 2 ਤੋਂ 3 ਡਿਗਰੀ ਦੀ ਗਿਰਾਵਟ ਆਉਣ ਦੀ ਸੰਭਾਵਨਾ ਦੱਸੀ ਗਈ ਹੈ। ਇਸ ਤੋਂ ਬਾਅਦ ਤਾਪਮਾਨ ’ਚ ਕਿਸੇ ਵੱਡੇ ਬਦਲਾਅ ਦੀ ਉਮੀਦ ਨਹੀਂ ਹੈ। ਬਾਰਿਸ਼ ਦੀ ਕੋਈ ਸੰਭਾਵਨਾ ਨਹੀਂ ਪ੍ਰਗਟਾਈ ਗਈ। ਮੌਸਮ ਵਿਭਾਗ ਨੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ ਤੇ ਵਾਹਨ ਚਾਲਕਾਂ ਨੂੰ ਵੀ ਅਲਰਟ ਰਹਿਣ ਲਈ ਕਿਹਾ ਗਿਆ ਹੈ। ਠੰਢ ਤੇ ਕੋਹਰੇ ਕਾਰਨ ਆਮ ਜਨਜੀਵਨ ਦੇ ਨਾਲ-ਨਾਲ ਰੇਲ ਤੇ ਸੜਕ ਆਵਾਜਾਈ ਵੀ ਪ੍ਰਭਾਵਿਤ ਹੋ ਰਹੀ ਹੈ।
ਆਉਣ ਵਾਲੇ ਦਿਨਾਂ ’ਚ ਤਾਪਮਾਨ ’ਚ ਹੋਰ ਗਿਰਾਵਟ ਦਰਜ ਹੋਵੇਗੀ। ਐਤਵਾਰ ਨੂੰ ਘੱਟੋ-ਘੱਟ ਤਾਪਮਾਨ 7 ਡਿਗਰੀ ਤੇ ਵੱਧ ਤੋਂ ਵੱਧ ਤਾਪਮਾਨ 15 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸੀਤ ਲਹਿਰ ਕਾਰਨ ਰੈਣਕ ਬਾਜ਼ਾਰ ’ਚ ਖਰੀਦਦਾਰੀ ਲਈ ਆਉਣ ਵਾਲੇ ਲੋਕਾਂ ਦੀ ਭੀੜ ਵੀ ਘੱਟ ਨਜ਼ਰ ਆਈ। ਕਈ ਲੋਕ ਠੰਢ ਤੋਂ ਬਚਣ ਲਈ ਅੱਗ ਬਾਲ ਕੇ ਬੈਠੇ ਹੋਏ ਸਨ।
ਬਾਕਸ--
ਆਉਣ ਵਾਲੇ ਦਿਨਾਂ ’ਚ ਤਾਪਮਾਨ (ਡਿਗਰੀ ਸੈਲਸੀਅਸ)
| ਮਿਤੀ | ਘੱਟੋ-ਘੱਟ ਤਾਪਮਾਨ (°C) | ਵੱਧ ਤੋਂ ਵੱਧ ਤਾਪਮਾਨ (°C) |
| 4 ਜਨਵਰੀ | 7 | 15 |
| 5 ਜਨਵਰੀ | 6 | 16 |
| 6 ਜਨਵਰੀ | 6 | 16 |
| 7 ਜਨਵਰੀ | 5 | 17 |
| 8 ਜਨਵਰੀ | 4 | 17 |
| 9 ਜਨਵਰੀ | 3 | 16 |
| 10 ਜਨਵਰੀ | 3 | 16 |
ਸ਼ਹੀਦ ਐਕਸਪ੍ਰੈੱਸ ਪੌਣੇ 4 ਘੰਟੇ ਦੇਰੀ ਨਾਲ, ਯਾਤਰੀਆਂ ਦੀ ਮੁਸ਼ਕਲ ਵਧੀ
ਧੁੰਦ ਕਾਰਨ ਰੋਜ਼ਾਨਾ ਰੇਲਗੱਡੀਆਂ ਦੇਰੀ ਨਾਲ ਚੱਲ ਰਹੀਆਂ ਹਨ, ਜਿਸ ਨਾਲ ਯਾਤਰੀਆਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰੇਲਗੱਡੀਆਂ ਦੇ ਦੇਰੀ ਨਾਲ ਆਉਣ ਕਾਰਨ ਯਾਤਰੀਆਂ ਨੂੰ ਠੰਢ ’ਚ ਰੇਲਵੇ ਸਟੇਸ਼ਨਾਂ ’ਤੇ ਇੰਤਜ਼ਾਰ ਕਰਨਾ ਪੈਂਦਾ ਹੈ। ਐਤਵਾਰ ਨੂੰ ਵੀ ਯਾਤਰੀ ਪਰਿਵਾਰਕ ਮੈਂਬਰਾਂ ਸਮੇਤ ਟਿਕਟ ਕਾਊਂਟਰਾਂ ਤੇ ਪਲੇਟਫਾਰਮਾਂ ’ਤੇ ਰੇਲਗੱਡੀਆਂ ਦੀ ਉਡੀਕ ਕਰਦੇ ਨਜ਼ਰ ਆਏ।
ਜਲੰਧਰ ਸਿਟੀ-ਪਠਾਨਕੋਟ ਪੈਸੈਂਜਰ 30 ਮਿੰਟ, ਪੱਛਮੀ ਐੱਸਐੱਫ ਐਕਸਪ੍ਰੈੱਸ 20 ਮਿੰਟ, ਸ਼ਹੀਦ ਐਕਸਪ੍ਰੈੱਸ ਪੌਣੇ 4 ਘੰਟੇ, ਅੰਮ੍ਰਿਤਸਰ ਏਸੀ ਐੱਸਐੱਫ ਐਕਸਪ੍ਰੈੱਸ ਪੌਣੇ 2 ਘੰਟੇ, ਅੰਮ੍ਰਿਤਸਰ ਇੰਟਰਸਿਟੀ ਐਕਸਪ੍ਰੈੱਸ 40 ਮਿੰਟ, ਸੱਚਖੰਡ ਐਕਸਪ੍ਰੈੱਸ ਡੇਢ ਘੰਟਾ, ਅੰਮ੍ਰਿਤਸਰ ਸ਼ਤਾਬਦੀ ਐਕਸਪ੍ਰੈੱਸ 30 ਮਿੰਟ, ਹੀਰਾਕੁੰਡ 20 ਮਿੰਟ, ਗੋਲਡਨ ਟੈਂਪਲ ਮੇਲ 30 ਮਿੰਟ ਤੇ ਸਰਬੱਤ ਦਾ ਭਲਾ ਐਕਸਪ੍ਰੈੱਸ 40 ਮਿੰਟ ਦੇਰੀ ਨਾਲ ਚੱਲੀ। ਰੇਲਗੱਡੀਆਂ ਦੇ ਦੇਰੀ ਨਾਲ ਸਟੇਸ਼ਨ ’ਤੇ ਪਹੁੰਚਣ ਕਾਰਨ ਯਾਤਰੀਆਂ ਨੂੰ ਕਾਫ਼ੀ ਦਿੱਕਤ ਆਈ। ਯਾਤਰੀਆਂ ਨੇ ਕਿਹਾ ਕਿ ਧੁੰਦ ਕਾਰਨ ਰੇਲਗੱਡੀਆਂ ਦੇਰੀ ਨਾਲ ਆ ਰਹੀਆਂ ਹਨ ਤੇ ਠੰਢ ’ਚ ਲੰਮਾ ਇੰਤਜ਼ਾਰ ਕਰਨਾ ਪੈਂਦਾ ਹੈ।
ਠੰਢ ਕਾਰਨ ਬੱਚਿਆਂ ਤੇ ਬਜ਼ੁਰਗਾਂ ਨੂੰ ਰਹਿਣਾ ਹੋਵੇਗਾ ਸਾਵਧਾਨ
ਤਾਪਮਾਨ ’ਚ ਗਿਰਾਵਟ ਦੇ ਨਾਲ ਹੀ ਕੰਬਣੀ ਲੋਕਾਂ ਲਈ ਸਿਹਤ ਸਮੱਸਿਆਵਾਂ ਦਾ ਕਾਰਨ ਬਣ ਰਹੀ ਹੈ। ਆਉਣ ਵਾਲੇ ਦਿਨਾਂ ’ਚ ਘੱਟੋ ਘੱਟ ਤਾਪਮਾਨ 3 ਤੋਂ 4 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੀ ਸੰਭਾਵਨਾ ਹੈ। ਇਸ ਕਾਰਨ ਠੰਢ ਲੱਗਣ ਨਾਲ ਬੁਖਾਰ, ਮਨ ਮਚਲਣਾ, ਪੇਟ ਖ਼ਰਾਬੀ ਵਰਗੀਆਂ ਸਮੱਸਿਆਵਾਂ ਵਧ ਸਕਦੀਆਂ ਹਨ। ਸਿਵਲ ਹਸਪਤਾਲ ਦੇ ਡਾ. ਤਰਸੇਮ ਲਾਲ ਨੇ ਕਿਹਾ ਕਿ ਇਸ ਮੌਸਮ ’ਚ ਬੱਚਿਆਂ ਤੇ ਬਜ਼ੁਰਗਾਂ ਨੂੰ ਖਾਸ ਸਾਵਧਾਨੀ ਵਰਤਣ ਦੀ ਲੋੜ ਹੈ।
ਉਨ੍ਹਾਂ ਦੱਸਿਆ ਕਿ ਸਰਦੀ ਦੇ ਦਿਨਾਂ ’ਚ ਹਸਪਤਾਲ ’ਚ 45 ਸਾਲ ਤੋਂ ਵੱਧ ਉਮਰ ਦੇ ਮਰੀਜ਼ ਬੁਖਾਰ ਤੇ ਗਲਾ ਖ਼ਰਾਬ ਹੋਣ ਵਰਗੀਆਂ ਸਮੱਸਿਆਵਾਂ ਨਾਲ ਇਲਾਜ ਲਈ ਪਹੁੰਚ ਰਹੇ ਹਨ। ਉਨ੍ਹਾਂ ਸਲਾਹ ਦਿੱਤੀ ਕਿ ਖਾਣੇ ਤੋਂ ਬਾਅਦ ਗੁਣਗੁਣਾ ਪਾਣੀ ਪੀਣ, ਪਰਤਾਂ ’ਚ ਕੱਪੜੇ ਪਾਉਣ, ਗਰਮ ਜ਼ੁਰਾਬਾਂ ਪਹਿਨਣ, ਠੰਢ ’ਚ ਘੱਟ ਤੋਂ ਘੱਟ ਬਾਹਰ ਨਿਕਲਣ ਤੇ ਘਰ ’ਚ ਨੰਗੇ ਪੈਰ ਨਾ ਤੁਰਨ। ਕੰਬਣੀ ਜਾਂ ਘਬਰਾਹਟ ਮਹਿਸੂਸ ਹੋਣ ’ਤੇ ਤੁਰੰਤ ਡਾਕਟਰ ਦੀ ਸਲਾਹ ਲੈਣ ਦੀ ਵੀ ਅਪੀਲ ਕੀਤੀ।