ਗ੍ਰੀਨ ਏਰੀਏ ’ਚ ਚੌਪਾਟੀ ਤੇ ਪਾਰਕਿੰਗ ਬਣਾਉਣ ਦੀ ਯੋਜਨਾ ਦਾ ਵਿਰੋਧ
ਜਾਸ, ਜਲੰਧਰ : ਆਦਰਸ਼
Publish Date: Sat, 14 Mar 2026 10:07 PM (IST)
Updated Date: Sat, 14 Mar 2026 10:09 PM (IST)
ਜਾਸ, ਜਲੰਧਰ : ਆਦਰਸ਼ ਨਗਰ ਸਭਾ, ਜਲੰਧਰ ਦੇ ਪ੍ਰਧਾਨ ਪ੍ਰੋ. ਕੇ.ਕੇ. ਗਹਿਲ ਅਤੇ ਜਨਰਲ ਸਕੱਤਰ ਰਾਜਿੰਦਰ ਸ਼ਰਮਾ ਨੇ ਨਿਗਮ ਦੇ ਕਮਿਸ਼ਨਰ ਸੰਦੀਪ ਰਿਸ਼ੀ ਨੂੰ ਇਕ ਚਿੱਠੀ ਲਿਖ ਕੇ ਵਿਰੋਧ ਪ੍ਰਗਟਾਇਆ ਹੈ ਕਿ ਆਦਰਸ਼ ਨਗਰ ਦੇ ਨਿਵਾਸੀਆਂ ਜਾਂ ਸਭਾ ਦੀ ਸਹਿਮਤੀ ਦੇ ਬਗੈਰ ਮਾਰਕੀਟ ਦੇ ਗ੍ਰੀਨ ਏਰੀਏ ਨੂੰ ਨਸ਼ਟ ਕਰਕੇ ਨਗਰ ਨਿਗਮ ਵੱਲੋਂ ਚੌਪਾਟੀ ਬਾਜ਼ਾਰ ਤੇ ਪਾਰਕਿੰਗ ਖੇਤਰ ਬਣਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ। ਇਹ ਥਾਂ ਆਦਰਸ਼ ਨਗਰ ਦੇ ਨਿਵਾਸੀਆਂ ਦੀ ਜਾਇਦਾਦ ਹੈ, ਜੋ ਕਿ ਕਮਿਊਨਿਟੀ ਸੈਂਟਰ ਲਈ ਤੈਅ ਕੀਤੀ ਗਈ ਸੀ ਪਰ ਸਹੀ ਯੋਜਨਾਬੰਦੀ ਕਾਰਨ ਕਿਸੇ ਕੌਂਸਲਰ ਦੀ ਮਦਦ ਨਾਲ ਇਸ ਨੂੰ ਗ੍ਰੀਨ ਏਰੀਏ ’ਚ ਬਦਲ ਦਿੱਤਾ ਗਿਆ। ਹੁਣ ਨਗਰ ਨਿਗਮ ਗ੍ਰੀਨ ਏਰੀਏ ਨੂੰ ਤਬਾਹ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਸ ਲਈ ਆਦਰਸ਼ ਨਗਰ ਸਭਾ ਬੇਨਤੀ ਕਰਦੀ ਹੈ ਕਿ ਉਸ ਥਾਂ ’ਤੇ ਕਮਿਊਨਿਟੀ ਭਵਨ ਦਾ ਨਿਰਮਾਣ ਕੀਤਾ ਜਾਵੇ ਜਾਂ ਫਿਰ ਇਸ ਨੂੰ ਗ੍ਰੀਨ ਏਰੀਆ ਹੀ ਰਹਿਣ ਦਿੱਤਾ ਜਾਵੇ ਤਾਂ ਜੋ ਆਦਰਸ਼ ਨਗਰ ਦੇ ਨਿਵਾਸੀਆਂ ਨੂੰ ਇਨਸਾਫ਼ ਮਿਲ ਸਕੇ।