ਸਿਰਫ 20 ਫ਼ੀਸਦੀ ਮਿਲੇਗੀ ਸਪਲਾਈ, ਇੰਡਸਟਰੀ ਨੂੰ ਮਿਲੀ ਕੁਝ ਹੱਦ ਤੱਕ ਰਾਹਤ
ਸਿਰਫ ਵੀਹ ਫੀਸਦੀ ਮਿਲੇਗੀ ਸਪਲਾਈ, ਇੰਡਸਟਰੀ ਨੂੰ ਮਿਲੀ ਕੁਝ ਹੱਦ ਤੱਕ ਰਾਹਤ
Publish Date: Tue, 31 Mar 2026 09:44 PM (IST)
Updated Date: Tue, 31 Mar 2026 09:46 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਗੈਸ ਸਪਲਾਈ ਪਟੜੀ ’ਤੇ ਵਾਪਸ ਆਉਂਦੇ ਹੀ ਕੇਂਦਰ ਸਰਕਾਰ ਨੇ ਕਾਰੋਬਾਰੀ ਗੈਸ ਦੀ ਸਪਲਾਈ 70 ਫੀਸਦੀ ਕਰ ਦਿੱਤੀ ਹੈ। ਇਸ ’ਚੋਂ ਸਿਰਫ 20 ਫੀਸਦੀ ਸਪਲਾਈ ਇੰਡਸਟਰੀ ਨੂੰ ਮਿਲੇਗੀ। ਇਸ ਨਾਲ ਇੰਡਸਟਰੀ ਨੂੰ ਕੁਝ ਹੱਦ ਤੱਕ ਰਾਹਤ ਤਾਂ ਮਿਲੇਗੀ ਪਰ ਪੂਰੀ ਸਮੱਸਿਆ ਹੱਲ ਨਹੀਂ ਹੋਵੇਗੀ। ਕਾਰੋਬਾਰੀ ਗੈਸ ਦੀ ਕਮੀ ਕਾਰਨ ਉਤਪਾਦਨ ਸਮਰੱਥਾ ’ਤੇ ਅਸਰ ਪੈਣਾ ਸ਼ੁਰੂ ਹੋ ਗਿਆ ਸੀ। ਆਰਡਰ ਸਮੇਂ ’ਤੇ ਪੂਰੇ ਕਰਨ ’ਚ ਮੁਸ਼ਕਲਾਂ ਆ ਰਹੀਆਂ ਸਨ। ਇੰਡੀਅਨ ਆਇਲ ਦੀ ਗੱਲ ਕਰੀਏ ਤਾਂ ਪਹਿਲਾਂ ਹਰ ਰੋਜ਼ ਲਗਭਗ 10 ਮੈਟ੍ਰਿਕ ਟਨ ਗੈਸ ਦੀ ਸਪਲਾਈ ਹੁੰਦੀ ਸੀ ਜੋ ਹੁਣ ਘੱਟ ਕੇ 7.50 ਮੈਟ੍ਰਿਕ ਟਨ ਰਹਿ ਗਈ ਹੈ। --------------------- ਐੱਚਆਰ ਇੰਟਰਨੈਸ਼ਨਲ ਦੇ ਐੱਮਡੀ ਨਰੇਸ਼ ਸ਼ਰਮਾ ਨੇ ਕਿਹਾ ਕਿ ਕਮਰਸ਼ੀਅਲ ਗੈਸ ਦੀ ਸਪਲਾਈ ਸ਼ੁਰੂ ਹੋਣ ਨਾਲ ਇੰਡਸਟਰੀ ਨੂੰ ਕੁਝ ਹੱਦ ਤੱਕ ਰਾਹਤ ਮਿਲੀ ਹੈ। ਸਪਲਾਈ ਨਾ ਹੋਣ ਕਾਰਨ ਉਤਪਾਦਨ ਸਮਰੱਥਾ ’ਤੇ ਅਸਰ ਪੈਣਾ ਸ਼ੁਰੂ ਹੋ ਗਿਆ ਸੀ। ਆਰਡਰ ਸਮੇਂ ’ਤੇ ਪੂਰੇ ਕਰਨਾ ਮੁਸ਼ਕਲ ਹੋ ਰਿਹਾ ਸੀ। ਨਵੇਂ ਆਰਡਰ ਲੈਣਾ ਹਰ ਇਕ ਇੰਡਸਟਰੀ ਲਈ ਔਖਾ ਬਣ ਗਿਆ ਸੀ। ਕਾਰੋਬਾਰ ’ਤੇ ਅਸਰ ਦਿਖਣਾ ਸ਼ੁਰੂ ਹੋ ਗਿਆ ਸੀ। ------------------- ਅਲਾਸਕਾ ਤੇ ਫਲੈਕਸੋਲਾਈਟ ਦੇ ਐੱਮਡੀ ਵਿਵੇਕ ਗੁਪਤਾ ਨੇ ਕਿਹਾ ਕਿ ਜੇ ਕਮਰਸ਼ੀਅਲ ਗੈਸ ਦੀ ਸਪਲਾਈ ਜਾਰੀ ਰਹਿੰਦੀ ਹੈ ਤਾਂ ਕਾਰੋਬਾਰ ਦੀ ਰਫ਼ਤਾਰ ਮੁੜ ਤੇਜ਼ ਹੋਵੇਗੀ। ਗੈਸ ਨਾ ਮਿਲਣ ਕਰਕੇ ਉਤਪਾਦਨ ਪ੍ਰਭਾਵਿਤ ਹੋ ਰਿਹਾ ਸੀ। ਆਉਣ ਵਾਲੇ ਸਮੇਂ ’ਚ ਰੁਜ਼ਗਾਰ ’ਤੇ ਵੀ ਅਸਰ ਪੈ ਸਕਦਾ ਸੀ। ਜਦੋਂ ਇੰਡਸਟਰੀ ਕੋਲ ਆਰਡਰ ਹੋਣਗੇ ਤਾਂ ਮਜ਼ਦੂਰਾਂ ਨੂੰ ਵੀ ਕੰਮ ਮਿਲੇਗਾ। ਗੈਸ ਦੀ ਸਪਲਾਈ ਇੰਡਸਟਰੀ ਲਈ ਸਮੇਂ ਦੀ ਲੋੜ ਸੀ।