ਓਂਕਾਰ ਨਗਰ ਫਗਵਾੜਾ ਦੀ ਟੀਮ ਨੇ ਜਿੱਤਿਆ ਕ੍ਰਿਕਟ ਕੱਪ
ਓਂਕਾਰ ਨਗਰ ਫਗਵਾੜਾ ਦੀ ਟੀਮ ਨੇ ਰੰਧਾਵਾ ਨੂੰ ਹਰਾਕੇ ਗੁਰਾਇਆ ਕ੍ਰਿਕਟ ਕੱਪ ’ਤੇ ਕੀਤਾ ਕਬਜ਼ਾ
Publish Date: Mon, 06 Apr 2026 07:49 PM (IST)
Updated Date: Mon, 06 Apr 2026 07:52 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗੁਰਾਇਆ : ਧੰਨ-ਧੰਨ ਬਾਬਾ ਦੀਪ ਸਿੰਘ ਜੀ ਮੈਮੋਰੀਅਲ ਕ੍ਰਿਕਟ ਕਲੱਬ ਗੁਰਾਇਆ ਵੱਲੋਂ ਚੌਥੀ ਕ੍ਰਿਕਟ ਚੈਂਪੀਅਨਸ਼ਿਪ-2026 ਵਾਰਡ ਨੰਬਰ 6, ਗੁਰਾਇਆ ’ਚ ਕਰਵਾਈ ਗਈ। ਪ੍ਰਬੰਧਕਾਂ ਮੁਤਾਬਕ ਟੂਰਨਾਮੈਂਟ ’ਚ ਕੁੱਲ 17 ਟੀਮਾਂ ਨੇ ਹਿੱਸਾ ਲਿਆ। ਫਾਈਨਲ ਮੁਕਾਬਲਾ ਓਂਕਾਰ ਨਗਰ ਫਗਵਾੜਾ ਤੇ ਰੰਧਾਵਾ ਦੀ ਟੀਮ ਦਰਮਿਆਨ ਖੇਡਿਆ ਗਿਆ, ਜਿਸ ’ਚ ਓਂਕਾਰ ਨਗਰ ਫਗਵਾੜਾ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਜਿੱਤ ਹਾਸਲ ਕੀਤੀ। ਜੇਤੂ ਟੀਮ ਨੂੰ ਮੁੱਖ ਮਹਿਮਾਨ ਅਜੈ ਮਾਟਾ (ਪ੍ਰਧਾਨ, ਗੀਤਾ ਭਵਨ ਗੁਰਾਇਆ) ਵੱਲੋਂ 4100 ਰੁਪਏ ਨਗਦ ਇਨਾਮ, ਕੱਪ ਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਜਦਕਿ ਉਪ-ਜੇਤੂ ਰਹੀ ਰੰਧਾਵਾ ਦੀ ਟੀਮ ਨੂੰ ਵਾਰਡ ਕੌਂਸਲਰ ਪ੍ਰੋਫੈਸਰ ਰਿਸ਼ੂ ਵੱਲੋਂ 2100 ਰੁਪਏ ਨਗਦ ਇਨਾਮ, ਕੱਪ ਤੇ ਟਰਾਫੀਆਂ ਦਿੱਤੀਆਂ ਗਈਆਂ। ਇਨਾਮਾਂ ਦੀ ਵੰਡ ਸਮਾਗਮ ਦੌਰਾਨ ਮੁੱਖ ਮਹਿਮਾਨ ਅਜੈ ਮਾਟਾ, ਭਾਜਪਾ ਮੰਡਲ ਗੁਰਾਇਆ ਦੇ ਪ੍ਰਧਾਨ ਵਿਪਨ ਯਾਦਵ, ਸ਼੍ਰੋਮਣੀ ਅਕਾਲੀ ਦਲ ਸਰਕਲ ਗੁਰਾਇਆ ਦੇ ਪ੍ਰਧਾਨ ਕੁਲਵਿੰਦਰ ਸੰਧੂ, ਗੁਰਾਇਆ ਕਰਿਆਨਾ ਐਸੋਸੀਏਸ਼ਨ ਦੇ ਖਜਾਨਚੀ ਕ੍ਰਿਸ਼ਨ ਲਾਲ ਗੁਗਨਾਨੀ, ਲੇਖਰਾਜ ਬੱਗਾ, ਅਮਨ ਸ਼ਰਮਾ, ਮੁਨੀਸ਼ ਕੌਸ਼ਲ ਤੇ ਸੁਮਿਤ ਵਰਮਾ ਵੱਲੋਂ ਸਾਂਝੇ ਤੌਰ ’ਤੇ ਕੀਤੀ ਗਈ। ਇਸ ਮੌਕੇ ਕਮੇਟੀ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਨਿਖਿਲੇਸ਼ ਬਾਵਾ, ਮਾਧਵ ਸ਼ਰਮਾ, ਯੁਵਰਾਜ, ਅਲੀ, ਅਮਨ, ਮਨੂੰ, ਪ੍ਰਿਆਸੂ, ਜਤਿੰਦਰ, ਗੁਰਮਨ ਤੇ ਮੋਨੂੰ ਸਮੇਤ ਹੋਰ ਹਾਜ਼ਰ ਸਨ।