ਐੱਚਐੱਮਵੀ ’ਚ ਵੈਦਿਕ ਰਵਾਇਤਾਂ ਬਾਰੇ ਦੱਸਿਆ
ਐੱਚਐੱਮਵੀ ਵਿਖੇ ਆਈਕੇਐੱਸ ਸਬੰਧੀ ਇਕ ਰੋਜ਼ਾ ਵਰਕਸ਼ਾਪ ਕਰਵਾਈ
Publish Date: Wed, 11 Feb 2026 06:22 PM (IST)
Updated Date: Wed, 11 Feb 2026 06:23 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਐੱਚਐੱਮਵੀ ਕਾਲਜ ’ਚ ਸੰਸਥਾ ਮੁਖੀ ਪ੍ਰੋ. ਡਾ. ਏਕਤਾ ਖੋਸਲਾ ਦੀ ਰਹਿਨੁਮਾਈ ਹੇਠ ਆਈਕੇਐੱਸ ਅਧੀਨ ਤੇ ਉਤਕਰਸ਼ ਮਾਈਂਡ, ਪੂਨੇ ਦੇ ਸਹਿਯੋਗ ਨਾਲ “ਵੈਦਿਕ ਟੈਕਨੀਕਸ ਫਾਰ ਗੋਲ ਐਂਡ ਪਰਸਨੈਲਿਟੀ ਮਾਸਟਰੀ” ਵਿਸ਼ੇ ਇਕ ਰੋਜ਼ਾ ਵਰਕਸ਼ਾਪ ਕਰਵਾਈ ਗਈ। ਪ੍ਰੋਗਰਾਮ ਦੀ ਸ਼ੁਰੂਆਤ ਗਿਆਨ ਜੋਤੀ ਪ੍ਰਜਵਲਿਤ ਕਰਕੇ ਤੇ ਡੀਏਵੀ ਗਾਨ ਨਾਲ ਹੋਈ। ਮੁੱਖ ਵਕਤਾ ਵਜੋਂ ਡਾ. ਸ਼੍ਰੀਕਾਂਤ ਪੀ ਕਾਲੂਰਕਰ ਤੇ ਡਾ. ਅਨੰਦ ਪ੍ਰਕਾਸ਼ ਨੇ ਸ਼ਿਰਕਤ ਕਰਦੇ ਹੋਏ ਵੈਦਿਕ ਪਰੰਪਰਾ, ਯੱਗ ਦੀ ਮਹੱਤਤਾ, ਪ੍ਰਣਾਯਾਮ ਤੇ ਰਿਲੇਸ਼ਨਸ਼ਿਪ ਸਕਿੱਲ ਬਾਰੇ ਵਿਦਿਆਰਥਣਾਂ ਨੂੰ ਜਾਣਕਾਰੀ ਦਿੱਤੀ। ਡਾ. ਮਮਤਾ ਤੇ ਪ੍ਰੋਗਰਾਮ ਕਨਵੀਨਰ ਡਾ. ਰਮਨੀਤਾ ਸ਼ਾਰਧਾ ਸੈਣੀ ਨੇ ਵੈਦਿਕ ਗਿਆਨ ਪਰੰਪਰਾ ਦੇ ਮਹੱਤਵ ’ਤੇ ਚਾਨਣ ਪਾਇਆ। ਇਸ ਮੌਕੇ ਕਾਲਜ ਵੱਲੋਂ ਉਤਕਰਸ਼ ਮਾਈਂਡ, ਪੂਨੇ ਨਾਲ ਐੱਮਓਯੂ ਵੀ ਸਾਈਨ ਕੀਤਾ ਗਿਆ। ਮੰਚ ਸੰਚਾਲਨ ਡਾ. ਕਾਜਲ ਪੁਰੀ ਨੇ ਕੀਤਾ ਤੇ ਧੰਨਵਾਦ ਡਾ. ਜੋਯਤੀ ਗੋਗੀਆਂ ਵੱਲੋਂ ਪੇਸ਼ ਕੀਤਾ ਗਿਆ। ਕਾਲਜ ਦੇ ਹੋਰ ਸਟਾਫ ਮੈਂਬਰ ਵੀ ਇਸ ਮੌਕੇ ਹਾਜ਼ਰ ਰਹੇ।