ਰਤਨ ਗੋਤਰ ਦੇ ਜਠੇਰਿਆਂ ਦੀ ਜਗ੍ਹਾ ’ਤੇ ਲੈਂਟਰ ਲਈ ਇੱਕ ਲੱਖ ਰੁਪਏ ਭੇਟ
ਰਤਨ ਗੋਤਰ ਦੇ ਜਠੇਰਿਆਂ ਦੀ ਜਗ੍ਹਾ ’ਤੇ ਲੈਂਟਰ ਲਈ ਇਕ ਲੱਖ ਰੁਪਏ ਭੇਟ
Publish Date: Sun, 22 Mar 2026 08:57 PM (IST)
Updated Date: Sun, 22 Mar 2026 08:58 PM (IST)
ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਲੋਹੀਆਂ-ਸ਼ਾਹਜਹਾਨ ਪੁਰ ਰੋਡ ਦੇ ਨੇੜੇ ਰਤਨ ਗੋਤਰ ਦੇ ਜਠੇਰਿਆਂ ਵਾਲੀ ਜਗ੍ਹਾ ’ਤੇ ਲੈਂਟਰ ਪਾਉਣ ਵਾਸਤੇ ਆਸਟ੍ਰੇਲੀਆ ਰਹਿੰਦੇ ਐੱਨਆਰਆਈ ਮਨਦੀਪ ਰਤਨ ਤੇ ਉਨ੍ਹਾਂ ਦੀ ਪਤਨੀ ਮਨੀਸ਼ਾ ਰਤਨ ਵੱਲੋਂ ਜਠੇਰਿਆਂ ਵਾਲੀ ਜਗ੍ਹਾ ’ਤੇ ਲੈਂਟਰ ਪਾਉਣ ਵਾਸਤੇ ਇਕ ਲੱਖ ਰੁਪਏ ਪ੍ਰਬੰਧਕੀ ਕਮੇਟੀ ਨੂੰ ਦਿੱਤੇ ਗਏ ਹਨ। ਜਾਣਕਾਰੀ ਦਿੰਦਿਆਂ ਮਨਦੀਪ ਰਤਨ ਦੇ ਪਿਤਾ ਹਰਵਿੰਦਰ ਰਤਨ ਵੱਲੋਂ ਦੱਸਿਆ ਗਿਆ ਕਿ ਜਠੇਰਿਆਂ ਦਾ ਦਿਨ ਮਨਾਉਣ ਲਈ ਸੰਗਤ ਦਾ ਵੱਡਾ ਇਕੱਠ ਹੋ ਗਿਆ ਸੀ ਤੇ ਮੀਂਹ ਵੀ ਪੈ ਰਿਹਾ ਸੀ, ਜਿਸ ਕਰ ਕੇ ਸੰਗਤ ਨੂੰ ਦਿਨ ਮਨਾਉਣ ਵਿਚ ਕਾਫ਼ੀ ਦਿੱਕਤ ਪੇਸ਼ ਆਈ, ਜਿਸ ਨੂੰ ਦੂਰ ਕਰਨ ਲਈ ਉਨ੍ਹਾਂ ਦੇ ਪੁੱਤਰ ਅਤੇ ਨੂੰਹ ਰਾਣੀ ਵੱਲੋਂ ਉਕਤ ਰਕਮ ਭੇਜੀ ਗਈ ਹੈ ਤਾਂ ਕਿ ਜਠੇਰਿਆਂ ਦਾ ਦਿਨ ਮਨਾਉਣ ਲਈ ਆਈ ਹੋਈ ਸੰਗਤ ਨੂੰ ਕੋਈ ਦਿੱਕਤ ਪੇਸ਼ ਨਾ ਆਏ। ਮੌਕੇ ’ਤੇ ਤਰਸੇਮ ਲਾਲ ਰਤਨ, ਮਨਜੀਤ ਸਿੰਘ ਰਤਨ ਤੇ ਕਪਿਲ ਦੇਵ ਰਤਨ ਵੀ ਮੌਜੂਦ ਸਨ, ਜਿਨ੍ਹਾਂ ਵੱਲੋਂ ਹਰਵਿੰਦਰ ਰਤਨ ਦੇ ਪਰਿਵਾਰ ਦਾ ਧੰਨਵਾਦ ਵੀ ਕੀਤਾ ਗਿਆ।