- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
-ਬੁਕਿੰਗ ਤੋਂ ਬਾਅਦ ਵੀ

-ਬੁਕਿੰਗ ਤੋਂ ਬਾਅਦ ਵੀ 10 ਤੋਂ 15 ਦਿਨ ਲੱਗ ਰਹੇ ਹਨ, ਖਪਤਕਾਰਾਂ ਨੂੰ ਲਾਉਣੇ ਪੈ ਰਹੇ ਹਨ ਗੈਸ ਏਜੰਸੀਆਂ ਦੇ ਚੱਕਰ
ਜਾਗਰਣ ਸੰਵਾਦਦਾਤਾ, ਜਲੰਧਰ
ਖਾੜੀ ’ਚ ਜੰਗ ਕਾਰਨ ਐੱਲਪੀਜੀ ਦੀ ਸਪਲਾਈ ਪ੍ਰਭਾਵਿਤ ਹੋਣ ਕਾਰਨ ਹੁਣ ਘਰੇਲੂ ਖਪਤਕਾਰਾਂ ਨੂੰ ਇਕ ਸਿਲੰਡਰ ਲਈ 35 ਤੋਂ 40 ਦਿਨਾਂ ਤੱਕ ਇੰਤਜ਼ਾਰ ਕਰਨਾ ਪੈ ਰਿਹਾ ਹੈ। ਖਪਤਕਾਰਾਂ ਦਾ ਕਹਿਣਾ ਹੈ ਕਿ ਇਕ ਸਿਲੰਡਰ ਦੀ ਡਲਿਵਰੀ ਹੋਣ ਦੇ 25 ਦਿਨ ਬਾਅਦ ਹੀ ਦੂਜੇ ਦੀ ਬੁਕਿੰਗ ਸੰਭਵ ਹੋ ਰਹੀ ਹੈ। ਬੁਕਿੰਗ ਮਗਰੋਂ ਵੀ 10 ਤੋਂ 15 ਦਿਨਾਂ ਤੱਕ ਡਲਿਵਰੀ ਨਹੀਂ ਮਿਲ ਰਹੀ। ਹਾਲਾਂਕਿ, ਮੋਬਾਈਲ 'ਤੇ ਡਲਿਵਰੀ ਦਾ ਸੁਨੇਹਾ ਸਮੇਂ 'ਤੇ ਆ ਜਾਂਦਾ ਹੈ ਪਰ ਜ਼ਮੀਨੀ ਪੱਧਰ 'ਤੇ ਸਪਲਾਈ ’ਚ ਦੇਰੀ ਹੈ। ਇਸ ਕਾਰਨ, ਇੰਡਕਸ਼ਨ ਤੇ ਛੋਟੇ ਗੈਸੀ ਚੁੱਲ੍ਹੇ ਵਰਤਣ ਵਾਲੇ ਖਪਤਕਾਰਾਂ 'ਤੇ ਆਰਥਿਕ ਬੋਝ ਪੈ ਰਿਹਾ ਹੈ।
ਇਸ ਦੇ ਬਾਵਜੂ ਖੁਰਾਕ ਤੇ ਸਪਲਾਈ ਵਿਭਾਗ ਦੇ ਜ਼ਿਲ੍ਹਾ ਅਧਿਕਾਰੀ ਨਰਿੰਦਰ ਸਿੰਘ ਅਨੁਸਾਰ ਗੈਸ ਦੀ ਸਪਲਾਈ ਦੀ ਸਥਿਤੀ 'ਤੇ ਨਜ਼ਰ ਰੱਖੀ ਜਾ ਰਹੀ ਹੈ ਤੇ ਜਲਦੀ ਹੀ ਪ੍ਰਬੰਧ ਆਮ ਵਰਗੇ ਹੋ ਜਾਣਗੇ। ਇਸ ਸੰਦਰਭ ਵਿਚ ਖਪਤਕਾਰਾਂ ਨੂੰ ਹੌਸਲਾ ਰੱਖਣ ਤੇ ਬਿਨਾਂ ਲੋੜੋਂ ਵਾਧੂ ਬੁਕਿੰਗ ਨਹੀਂ ਕਰਵਾਉਣੀ ਚਾਹੀਦੀ ਹੈ। ਈਰਾਨ-ਇਜ਼ਰਾਈਲ ’ਚ ਜੰਗ ਕਾਰਨ ਐੱਲਪੀਜੀ ਦੀ ਕਿੱਲਤ ਵਿਚਾਲੇ ਤਿੰਨ ਪੈਟ੍ਰੋਲੀਅਮ ਮੰਤਰੀਆਂ ਨੇ ਤੇਲ ਕੰਪਨੀਆਂ (ਇੰਡੀਅਨ ਆਇਲ, ਭਾਰਤ ਤੇ ਹਿੰਦੁਸਤਾਨ ਪੈਟਰੋਲੀਅਮ) ਨੂੰ ਖਪਤਕਾਰਾਂ ਨੂੰ ਸਿਲੰਡਰ ਦੀ ਸਪਲਾਈ ਦੇਣ ਦੇ 25 ਦਿਨਾਂ ਬਾਅਦ ਦੂਜੇ ਸਿਲੰਡਰ ਦੀ ਬੁਕਿੰਗ ਦੀ ਤਜਵੀਜ਼ ਹੈ। ਇਸ ਦੇ ਨਾਲ ਕਾਰੋਬਾਰੀ ਗੈਸ ਸਿਲੰਡਰ ਦੀ ਸਪਲਾਈ ਦੇਣ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਪੱਧਰ 'ਤੇ ਇਕ ਕਮੇਟੀ ਦਾ ਗਠਨ ਕੀਤਾ ਗਿਆ ਹੈ।
ਇਸ ਦੌਰਾਨ, ਘਰੇਲੂ ਉਪਭੋਗਤਾ 25 ਦਿਨਾਂ ਬਾਅਦ ਬੁਕਿੰਗ ਤਾਂ ਕਰਵਾ ਰਹੇ ਹਨ, ਪਰ ਡਲਿਵਰੀ ਵਿਚ 10 ਤੋਂ 15 ਦਿਨ ਲੱਗ ਰਹੇ ਹਨ। ਇਸ ਬਾਰੇ ਖਪਤਕਾਰਾ ਮੁਨੀਸ਼ ਬਾਹਰੀ ਨੇ ਕਿਹਾ ਕਿ ਉਨ੍ਹਾਂ ਨੇ ਚਾਰ ਅਪ੍ਰੈਲ ਨੂੰ ਗੈਸ ਸਿਲੰਡਰ ਦੀ ਬੁਕਿੰਗ ਕਰਵਾਈ ਸੀ ਪਰ ਦਸ ਦਿਨ ਬਾਅਦ ਵੀ ਸਪਲਾਈ ਨਹੀਂ ਦਿੱਤੀ ਗਈ। ਜਦੋਂ 10 ਦਿਨ ਬਾਅਦ ਗੈਸ ਏਜੰਸੀ ਨਾਲ ਸੰਪਰਕ ਕੀਤਾ ਗਿਆ ਤਾਂ ਇਸ ਦੇ ਵੀ ਦੋ ਦਿਨ ਬਾਅਦ ਗੈਸ ਸਿਲੰਡਰ ਦੀ ਸਪਲਾਈ ਦਿੱਤੀ ਗਈ। ਇਸੇ ਤਰ੍ਹਾਂ, ਖਪਤਕਾਰ ਐੱਸਯੂਐੱਸ ਨਗਰ ਦੇ ਰਹਿਣ ਵਾਲੇ ਨਵਦੀਪ ਸ਼ਰਮਾ ਨੇ ਕਿਹਾ ਕਿ ਗੈਸ ਸਿਲੰਡਰ ਦੀ ਬੁਕਿੰਗ ਸਬੰਧੀ ਸੁਨੇਹਾ ਆਉਣ ਮਗਰੋਂ ਕੈਸ਼ ਮੀਮੋ ਜਾਰੀ ਹੋਣ ਤੇ ਡਲਿਵਰੀ ਦਾ ਸੁਨੇਹਾ ਸੱਤ ਦਿਨਾਂ ’ਚ ਆ ਗਿਆ ਸੀ ਪਰ ਸਪਲਾਈ ਉਨ੍ਹਾਂ ਨੂੰ 10 ਦਿਨਾਂ ਬਾਅਦ ਦਿੱਤੀ ਗਈ ਹੈ। ਇਸ ਬਾਰੇ ਖੁਰਾਕ ਤੇ ਸਪਲਾਈ ਵਿਭਾਗ ਦੇ ਜ਼ਿਲ੍ਹਾ ਅਧਿਕਾਰੀ ਨਰਿੰਦਰ ਸਿੰਘ ਦੱਸਦੇ ਹਨ ਕਿ ਸਿਲੰਡਰ ਦੀ ਸਪਲਾਈ ’ਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਬਾਰੇ ਸ਼ਿਕਾਇਤ ਕਮੇਟੀ ਨੂੰ ਕੀਤੀ ਜਾ ਸਕਦੀ ਹੈ। ਇਸ ਲਈ ਗੈਸ ਏਜੰਸੀਆਂ ਦੀ ਨਿਗਰਾਨੀ ਯਕੀਨੀ ਬਣਾਈ ਗਈ ਹੈ।
ਈਂਧਨ ਦੀ ਉਪਲੱਬਧਤਾ ਸਬੰਧੀ ਆਈਓਸੀਐੱਲ ਪੰਜਾਬ ਰਾਜ ਦਫਤਰ ਦੇ ਰਾਜ ਪ੍ਰਧਾਨ ਤੇ ਕਾਰਜਕਾਰੀ ਨਿਰਦੇਸ਼ਕ ਆਸ਼ੂਤੋਸ਼ ਗੁਪਤਾ ਨੇ ਮੰਗਲਵਾਰ ਨੂੰ ਇੰਡੀਅਨ ਆਇਲ ਭਵਨ, ਸੈਕਟਰ 19 ਚੰਡੀਗੜ੍ਹ ’ਚ ਪੈਟਰੋਲੀਅਮ ਉਤਪਾਦਾਂ ਤੇ ਐੱਲਪੀਜੀ ਦੀ ਸਪਲਾਈ ਸਥਿਰ ਤੇ ਢੁੱਕਵੀਂ ਹੋਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਲੋੜੀਂਦੇ ਈਂਧਨ ਦੀ ਉਪਲੱਬਧਤਾ ’ਚ ਕੋਈ ਰੁਕਾਵਟ ਨਹੀਂ ਹੈ। ਸੂਬੇ ਭਰ ’ਚ ਪੈਟਰੋਲੀਅਮ ਉਤਪਾਦਾਂ ਤੇ ਐੱਲਪੀਜੀ ਦੀ ਸਪਲਾਈ ਸਥਿਰ ਹੈ ਤੇ ਮੰਗ ਨੂੰ ਪੂਰਾ ਕਰਨ ਲਈ ਯੋਗ ਹੈ। ਐੱਲਪੀਜੀ ਦੀ ਕਾਲਾ ਬਾਜ਼ਾਰੀ ਤੇ ਜਮ੍ਹਾਂਖੋਰੀ ਨੂੰ ਰੋਕਣ ਲਈ ਡਿਸਟ੍ਰੀਬਿਊਟਰਾਂ ਦੀ ਜਾਂਚ ਕਰਨ ਦੀ ਵਿਵਸਥਾ ਕੀਤੀ ਗਈ ਹੈ। ਉਲੰਘਣਾ ਕਰਨ ਵਾਲੇ ਡਿਸਟ੍ਰੀਬਿਊਟਰਾਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਇਸ ਲਈ ਖਪਤਕਾਰਾਂ ਨੂੰ ਸੰਜਮ ਬਣਾਈ ਰੱਖਣਾ ਚਾਹੀਦਾ ਹੈ।