ਚੋਰੀਸ਼ੁਦਾ ਮੋਟਰਸਾਈਕਲ ਸਣੇ ਇਕ ਕਾਬੂ
ਅਮਰਜੀਤ ਸਿੰਘ ਵੇਹਗਲ, ਪੰਜਾਬੀ
Publish Date: Mon, 30 Mar 2026 09:58 PM (IST)
Updated Date: Mon, 30 Mar 2026 10:00 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ:
ਥਾਣਾ-1 ਦੀ ਪੁਲਿਸ ਨੇ ਚੋਰੀ ਕੀਤੇ ਮੋਟਰਸਾਈਕਲ ਸਮੇਤ ਇਕ ਨੌਜਵਾਨ ਨੂੰ ਕਾਬੂ ਕੀਤਾ ਹੈ। ਥਾਣਾ-1 ਦੇ ਮੁਖੀ ਐੱਸਆਈ ਰਕੇਸ਼ ਕੁਮਾਰ ਨੇ ਦੱਸਿਆ ਰਤਨੇਸ਼ ਮੰਡਲ ਪੁੱਤਰ ਸ਼ੰਕਰ ਮੰਡਲ ਵਾਸੀ ਨੰ.64 ਬੀ ਗਲੀ ਨੰ. 4 ਨਿਊ ਜਵਾਲਾ ਨਗਰ, ਮਕਸੂਦਾਂ ਜਲੰਧਰ ਨੇ ਸ਼ਿਕਾਇਤ ਦਿੱਤੀ ਸੀ ਕਿ 26 ਮਾਰਚ ਨੂੰ ਸ਼ਾਮ 6:30 ਵਜੇ ਉਸ ਨੇ ਆਪਣੇ ਘਰ ਦੇ ਬਾਹਰ ਪੀਬੀ 08-ਈ ਏ-1096 ਮੋਟਰਸਾਈਕਲ ਖੜ੍ਹਾ ਕੀਤਾ ਸੀ ਤਾਂ ਜਦੋਂ ਕੁਝ ਦੇਰ ਬਾਅਦ ਘਰ ਦੇ ਬਾਹਰ ਨਿਕਲਿਆ ਤਾਂ ਮੋਟਰਸਾਈਕਲ ਚੋਰੀ ਹੋ ਚੁੱਕਾ ਸੀ। ਥਾਣਾ ਮੁਖੀ ਨੇ ਦੱਸਿਆ ਕਿ ਸ਼ਿਕਾਇਤ ਮਿਲਣ ਉਪਰੰਤ ਆਸ-ਪਾਸ ਦੇ ਸੀਸੀ ਟੀਵੀ ਕੈਮਰਿਆਂ ਦੀ ਫੁਟੇਜ ਖੰਘਾਲਣ ਉਪਰੰਤ ਥਾਣੇਦਾਰ ਸਾਹਿਬ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਬਰਲਟਨ ਪਾਰਕ ’ਚ ਚੋਰੀ ਦੇ ਮੋਟਰਸਾਈਕਲ ’ਤੇ ਘੁੰਮ ਰਹੇ ਸਾਹਿਲ ਮੱਟੂ ਉਰਫ ਗੁੱਦੜ ਵਾਸੀ ਪਿੰਡ ਗੜ੍ਹਾ, ਜਲੰਧਰ ਨੂੰ ਚੋਰੀ ਕੀਤੇ ਮੋਟਰਸਾਈਕਲ ਸਮੇਤ ਕਾਬੂ ਕੀਤਾ ਗਿਆ ਹੈ। ਇਸ ਨੂੰ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਗਿਆ ਹੈ। ਕਾਬੂ ਕੀਤੇ ਨੌਜਵਾਨ ਵਿਰੁੱਧ ਪਹਿਲਾਂ ਸਾਲ 2021 ’ਚ ਥਾਣਾ ਕਰਤਾਰਪੁਰ, 2023 ’ਚ ਥਾਣਾ ਕਰਤਾਰਪੁਰ, 2024 ’ਚ ਥਾਣਾ ਕਰਤਾਰਪੁਰ, 2024 ’ਚ ਥਾਣਾ ਭੁਲੱਥ, 2025 ’ਚ ਥਾਣਾ ਕਰਤਾਰਪੁਰ ਤਹਿਤ ਮੁਕੱਦਮੇ ਦਰਜ ਹਨ।