ਇਕ ਸਾਲ ਬਾਅਦ ਇਕ ਵਾਧੂ ਪੈਨਸ਼ਨ ਦਿੱਤੀ ਜਾਏ : ਫੈਡਰੇਸ਼ਨ
ਇਕ ਸਾਲ ਬਾਅਦ ਇਕ ਐਡੀਸ਼ਨਲ ਪੈਨਸ਼ਨ ਦਿੱਤੀ ਜਾਏ, ਫੈਡਰੇਸ਼ਨ
Publish Date: Tue, 13 Jan 2026 07:21 PM (IST)
Updated Date: Tue, 13 Jan 2026 07:24 PM (IST)
ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਨਾਰਦਰਨ ਰੇਲਵੇ ਰਿਟਾਇਰਡ ਇੰਪਲਾਈਜ਼ ਫੈਡਰੇਸ਼ਨ ਨੇ ਮੰਗ ਕੀਤੀ ਹੈ ਕਿ ਦੂਜੇ ਦੇਸ਼ਾਂ ਦੀ ਤਰ੍ਹਾਂ ਰੇਲਵੇ ਪੈਨਸ਼ਨਰਾਂ ਨੂੰ ਇਕ ਸਾਲ ਬਾਅਦ ਐਡੀਸ਼ਨਲ ਪੈਨਸ਼ਨ ਦੀ ਅਦਾਇਗੀ ਕਰੇ। ਉਕਤ ਮੰਗ ਜਥੇਬੰਦੀ ਦੀ ਮਾਸਕ ਮੀਟਿੰਗ ’ਚ ਕੀਤੀ ਗਈ, ਜਿਸ ਦੀ ਪ੍ਰਧਾਨਗੀ ਪੀ ਡੀ ਸ਼ਰਮਾ ਨੇ ਕੀਤੀ। ਮੀਟਿੰਗ ’ਚ ਪੈਨਸ਼ਨ 5,10,15 ਫੀਸਦੀ ਵਧਾਉਣ, ਮੈਡੀਕਲ ਭੱਤਾ 3 ਹਜ਼ਾਰ ਰੁਪਏ ਕਰਨ, 8ਵੇਂ ਤਨਖਾਹ ਕਮਿਸ਼ਨ ਦਾ ਗਠਨ ਦੇਰੀ ਨਾਲ ਹੋਣ ਤੇ 18 ਮਹੀਨੇ ਬਾਅਦ ਵੀ ਰਿਪੋਰਟ ਬਣਾਉਣ ’ਤੇ ਰੋਸ ਪਰਗਟ ਕੀਤਾ । ਮੀਟਿੰਗ ’ਚ ਚੇਅਰਮੈਨ ਰਾਮ ਪ੍ਰਕਾਸ਼, ਡਿਪਟੀ ਚੇਅਰਮੈਨ ਅਮਰੀਕ ਉੱਭੀ ਤੋਂ ਇਲਾਵਾ ਸੰਗਠਨ ਸਕੱਤਰ ਵਿਮਲ ਰਾਮਪਾਲ, ਅਨੂਪ ਕੁਮਾਰ, ਪਵਨ ਜਾਮਲਾ, ਦਿਲਬਾਗ ਚੰਦ, ਓਮ ਪ੍ਰਕਾਸ਼ ਪਰਮਾਰ, ਯੋਗੇਸ਼ ਸਾਨਲ, ਜੋਗਿੰਦਰ ਪਾਲ, ਦੀਪਕ ਚੌਧਰੀ ਸਮੇਤ ਵਧੇਰੇ ਪੈਨਸ਼ਨ ਹੋਲਡਰ ਸ਼ਾਮਲ ਹੋਏ।