ਬਿਲਗਾ ’ਚ ਅੱਜ ਸਜਾਇਆ ਜਾਵੇ ਨਗਰ ਕੀਰਤਨ
ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਬਿਲਗਾ ’ਚ ਅੱਜ ਸਜਾਇਆ ਜਾਵੇ ਨਗਰ ਕੀਰਤਨ
Publish Date: Fri, 30 Jan 2026 09:34 PM (IST)
Updated Date: Fri, 30 Jan 2026 09:37 PM (IST)
ਤਜਿੰਦਰ ਕੁਮਾਰ, ਪੰਜਾਬੀ ਜਾਗਰਣ, ਨੂਰਮਹਿਲ/ਬਿਲਗਾ : ਸ੍ਰੀ ਗੁਰੂ ਰਵਿਦਾਸ ਨਗਰ ਕੀਰਤਨ ਪ੍ਰਬੰਧਕ ਕਮੇਟੀ ਨੂਰਮਹਿਲ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 649 ਵਾਂ ਪ੍ਰਕਾਸ਼ ਉਤਸਵ ਨਾਲ ਮਨਾਇਆ ਜਾਵੇਗਾ 31 ਜਨਵਰੀ ਦਿਨ ਸ਼ਨਿਚਰਵਾਰ ਨੂੰ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ। ਪਹਿਲੀ ਫਰਵਰੀ ਦਿਨ ਐਤਵਾਰ ਨੂੰ ਸ਼ਹਿਰ ਦੇ ਵੱਖ-ਵੱਖ ਮੁਹੱਲਿਆਂ ’ਚ ਸਥਿਤ ਸ੍ਰੀ ਗੁਰੂ ਰਵਿਦਾਸ ਗੁਰੂ ਘਰਾਂ ’ਚ ਪ੍ਰਕਾਸ਼ ਉਤਸਵ ਮਨਾਇਆ ਜਾਵੇਗਾ। ਸ੍ਰੀ ਗੁਰੂ ਰਵਿਦਾਸ ਚੌਕ ’ਚ ਦੀਪ ਮਾਲਾ ਕੀਤੀ ਜਾਵੇਗੀ। 2 ਫਰਵਰੀ ਨੂੰ ਸ੍ਰੀ ਗੁਰੂ ਰਵਿਦਾਸ ਚੌਕ ਨੂਰਮਹਿਲ ’ਚ ਮੁੱਖ ਮਹਿਮਾਨ ਪਰਮਜੀਤ ਪੰਮਾ ਚਾਹਲ ਵੱਲੋਂ ਧਾਰਮਿਕ ਪ੍ਰੋਗਰਾਮ ਮੌਕੇ ਸਟੇਜ ਦਾ ਉਦਘਾਟਨ ਰੀਬਨ ਕੱਟ ਕੇ ਕੀਤਾ ਜਾਵੇਗਾ। ਇਸ ਮੌਕੇ ਪ੍ਰਸਿੱਧ ਗਾਇਕ ਬਲਰਾਜ ਬਿਲਗਾ, ਮਨਵੀਰ ਰਾਣਾ, ਜੈਸਮੀਨ ਖਾਨ ਗੁਰੂ ਰਵਿਦਾਸ ਮਹਾਰਾਜ ਜੀ ਦਾ ਗੁਣਗਾਨ ਕਰਨਗੇ।