ਨਗਰ ਕੀਰਤਨ ਦੌਰਾਨ ਚਾਹ–ਸਮੋਸਿਆਂ ਦਾ ਲੰਗਰ ਲਾਇਆ
ਧੰਨ ਧੰਨ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਨਗਰ ਕੀਰਤਨ ਦੌਰਾਨ ਚਾਹ–ਸਮੋਸਿਆਂ ਦਾ ਲੰਗਰ ਲਗਾਇਆ
Publish Date: Sat, 07 Feb 2026 06:55 PM (IST)
Updated Date: Sun, 08 Feb 2026 04:09 AM (IST)
ਹਰਜਿੰਦਰ ਸਿੰਘ ਖਾਨਪੁਰ, ਪੰਜਾਬੀ ਜਾਗਰਣ, ਅੱਪਰਾ : ਸ੍ਰੀ ਗੁਰੂ ਰਵਿਦਾਸ ਜੀ ਦੇ 649ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਪਰਾ ਵਿਖੇ ਸਥਿਤ ਡੇਰਾ ਸੰਤ ਟਹਿਲ ਦਾਸ ਜੀ ਤਪ ਅਸਥਾਨ ਸੰਤ ਸਤਿਨਾਮ ਜੀ ਤੋਂ ਡੇਰਾ ਸੰਚਾਲਕ ਸੰਤ ਆਤਮਾ ਰਾਮ ਜੀ, ਡੇਰਾ ਸੰਤ ਟਹਿਲ ਦਾਸ ਜੀ ਪ੍ਰਬੰਧਕ ਕਮੇਟੀ ਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਵਿਸ਼ਾਲ ਤੇ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਮੌਕੇ ਸਥਾਨਕ ਦੁਰਗਾ ਮਾਤਾ ਮੰਦਰ ਚੌਕ ਵਿਖੇ ਸਮੂਹ ਦੁਕਾਨਦਾਰਾਂ ਵੱਲੋਂ ਸ਼ਰਧਾ ਨਾਲ ਚਾਹ–ਸਮੋਸਿਆਂ ਦਾ ਲੰਗਰ ਵਰਤਾਇਆ ਗਿਆ। ਇਸ ਸਮਾਗਮ ’ਚ ਮਾਤਾ ਸਵਰਨ ਦੇਵਾ (ਯੂਕੇ) ਤੇ ਛੋਟੇ ਮਾਤਾ ਸੀਤੇ ਮਾਤਾ (ਯੂਕੇ) ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰੀ। ਇਸ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਵੱਲੋਂ ਪ੍ਰਸਤਾਵਿਤ “ਬੇਗਮਪੁਰਾ” ਦੇ ਸੰਕਲਪ ਨੂੰ ਅਪਣਾਉਣ ਤੇ ਸਮਾਜ ’ਚ ਸਮਾਨਤਾ, ਭਾਈਚਾਰੇ ਤੇ ਭ੍ਰਾਤ੍ਰਭਾਵ ਨੂੰ ਮਜ਼ਬੂਤ ਕਰਨ ਦੀ ਅਤਿ ਲੋੜ ਹੈ। ਨਗਰ ਕੀਰਤਨ ਦੌਰਾਨ ਵੱਡੀ ਗਿਣਤੀ ’ਚ ਸੰਗਤਾਂ ਤੇ ਸੇਵਾਦਾਰ ਹਾਜ਼ਰ ਰਹੇ, ਜਿਨ੍ਹਾਂ ਨੇ ਸ਼ਰਧਾ ਤੇ ਉਤਸ਼ਾਹ ਨਾਲ ਸਮਾਗਮ ’ਚ ਭਾਗ ਲਿਆ।