ਨਵੇਂ ਸਾਲ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ
ਨਵੇਂ ਸਾਲ ਮੌਕੇ ਕਾਹਨਪੁਰ ’ਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ
Publish Date: Thu, 01 Jan 2026 09:33 PM (IST)
Updated Date: Fri, 02 Jan 2026 04:14 AM (IST)

‘ਆਪ’ ਦੇ ਜਿੱਤੇ ਸੰਮਤੀ ਮੈਂਬਰ ਬਿਮਲ ਮਡਾਰ , ਜਸਵੀਰ ਕੌਰ ਤੇ ਕੁਲਜੀਤ ਕੌਰ ਸਨਮਾਨਿਤ ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਪਿੰਡ ਕਾਹਨਪੁਰ ਦੇ ਸ੍ਰੀ ਗੁਰੂ ਰਵਿਦਾਸ ਧਾਮ ਵਿਖੇ ਨਵੇਂ ਸਾਲ ਦੀ ਖੁਸ਼ੀ ’ਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਐੱਸਸੀ ਕਮਿਸ਼ਨ ਪੰਜਾਬ ਦੇ ਮੈਂਬਰ ਪ੍ਰਭ ਦਿਆਲ ਰਾਮਪੁਰ, ਸੁਰਿੰਦਰ ਸਿੰਘ ਸੰਧਰ, ਬੀਰ ਚੰਦ ਸਰੀਲਾ, ਬਲਾਕ ਪ੍ਰਧਾਨ ਸੁਰੇਸ਼ ਕਲੇਰ, ਬਲਾਕ ਪ੍ਰਧਾਨ ਹਰਿਨਾਮ ਦਾਸ ਮਹੇ, ਬਲਾਕ ਪ੍ਰਧਾਨ ਹਰੀਪਾਲ ਬੱਧਣ, ਐੱਮਡੀ ਮੰਗਾ ਸਾਬਕਾ ਸਰਪੰਚ, ਜਸਵਿੰਦਰ ਬੱਲ, ਰਣਜੀਤ ਕੌਰ, ਭਾਈ ਮਨਜੀਤ ਲਾਲ ਲਾਡੀ ਵੱਲੋਂ ਬਲਾਕ ਸੰਮਤੀ ਚੋਣਾਂ ’ਚ ਨਵੇਂ ਜਿੱਤੇ ਉਮੀਦਵਾਰ ਐਡ. ਬਿਮਲ ਮਡਾਰ, ਜਸਵੀਰ ਕੌਰ ਤੇ ਕੁਲਜੀਤ ਕੌਰ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦੇ ਹੋਏ ਪ੍ਰਭ ਦਿਆਲ ਰਾਮਪੁਰ ਨੇ ਕਿਹਾ ਕਿ ਸਾਬਕਾ ਸਰਪੰਚ ਐੱਮਡੀ ਮੰਗਾ ਕਾਹਨਪੁਰ ਧਾਰਮਿਕ ਤੇ ਸਮਾਜ-ਸੇਵਾ ਦੇ ਕੰਮਾਂ ’ਚ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਹਮੇਸ਼ਾ ਚੱਲਦੇ ਰਹੇ ਹਨ। ਹੁਣ ਉਨ੍ਹਾਂ ਦੀ ਹੋਣਹਾਰ ਪੁੱਤਰੀ ਐਡਵੋਕੇਟ ਬਿਮਲ ਮੁਡਾਰ ਨੇ ਰਿਕਾਰਡਤੋੜ ਵੋਟਾਂ ਨਾਲ ਜਿੱਤ ਦਰਜ ਕੀਤੀ ਹੈ। ਆਖਰ ’ਚ ਸਾਬਕਾ ਸਰਪੰਚ ਐੱਮਡੀ ਮੰਗਾਂ ਵੱਲੋਂ ਆਈਆਂ ਹੋਈਆਂ ਸੰਗਤਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ ਤੇ ਨਵੇਂ ਸਾਲ ਦੀ ਵਧਾਈ ਵੀ ਦਿੱਤੀ ਗਈ। ਇਸ ਮੌਕੇ ਕਸ਼ਮੀਰ ਕੌਰ ਪਤਨੀ ਐੱਮਡੀ ਮੰਗਾ, ਤਜਿੰਦਰ ਬਿੱਲਾ ਸਾਬਕਾ ਸਰਪੰਚ ਰਾਏਪੁਰ ਰਸੂਲਪੁਰ, ਗੁਰਦੇਵ ਲਾਲ ਪੰਚ ਰਾਏਪੁਰ, ਸੋਹਣ ਸਿੰਘ ਪੰਚ ਰਾਏਪੁਰ, ਪ੍ਰਿਥੀਪਾਲ ਸਿੰਘ ਰਾਏਪੁਰ, ਸੰਦੀਪ ਸਿੰਘ ਬੁੱਟਰ ਕਾਲਾ ਬਾਹੀਆ, ਸੰਦੀਪ ਵਿਰਦੀ ਨੰਬਰਦਾਰ, ਵਿੱਕੀ ਦੌਲਤਪੁਰ, ਬੱਲੀ ਮੰਨਣ, ਸਾਬੀ ਮੰਨਣ, ਸਰਪੰਚ ਮਨੋਜ ਕੁਮਾਰ ਬੁਲੰਦਪੁਰ, ਸੋਮ ਪ੍ਰਕਾਸ਼, ਬਿੱਟੂ, ਬਾਬਾ ਜਰਨੈਲ ਸਿੰਘ, ਸੋਨੂ ਬੱਧਣ ਆਦੀ ਵੀ ਹਾਜ਼ਰ ਸਨ।