ਡਾ. ਅੰਬੇਡਕਰ ਜੈਅੰਤੀ ਮੌਕੇ ਅਕਾਲੀ ਦਲ ਕੱਢੇਗਾ ਬਾਈਕ ਰੈਲੀ
ਡਾ. ਭੀਮ ਰਾਓ ਅੰਬੇਦਕਰ ਜਯੰਤੀ ਮੌਕੇ ਜ਼ਿਲ੍ਹਾ ਅਕਾਲੀ ਦਲ ਵੱਲੋਂ ਕੱਢੀ ਜਾਵੇਗੀ ਮੋਟਰਸਾਈਕਲ ਸਕੂਟਰ ਰੈਲੀ
Publish Date: Mon, 06 Apr 2026 06:58 PM (IST)
Updated Date: Mon, 06 Apr 2026 07:01 PM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਡਾ. ਭੀਮ ਰਾਓ ਅੰਬੇਡਕਰ ਜੈਅੰਤੀ ਸਬੰਧੀ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਜਲੰਧਰ ਸ਼ਹਿਰੀ ਦੀ ਮੀਟਿੰਗ ਇਕਬਾਲ ਸਿੰਘ ਢੀਂਡਸਾ ਪ੍ਰਧਾਨ ਦੀ ਅਗਵਾਈ ਹੇਠ ਕੀਤੀ ਗਈ। ਮੀਟਿੰਗ ਦੌਰਾਨ ਅਕਾਲੀ ਦਲ ਐੱਸਸੀ ਵਿੰਗ ਦੇ ਉੱਘੇ ਆਗੂ ਤੇ ਸਮਾਜ ਸੇਵਕ ਮਨੀਸ਼ ਗਿੱਲ ਵੀ ਹਾਜ਼ਰ ਹੋਏ। ਇਸ ਮੌਕੇ ਜੈਅੰਤੀ ਮਨਾਉਣ ਸਬੰਧੀ ਵਿਚਾਰਾਂ ਕੀਤੀਆਂ ਗਈਆਂ ਉਪਰੰਤ 14 ਅਪ੍ਰੈਲ ਨੂੰ ਜ਼ਿਲ੍ਹਾ ਅਕਾਲੀ ਦਲ ਤੇ ਐੱਸਸੀ ਵਿੰਗ ਵੱਲੋਂ ਸਾਂਝੇ ਤੌਰ ’ਤੇ ਮੋਟਰਸਾਈਕਲ, ਸਕੂਟਰ ਰੈਲੀ ਕੱਢੇ ਜਾਣ ਦਾ ਫੈਸਲਾ ਕੀਤਾ ਗਿਆ। ਇਸ ਸਬੰਧੀ ਮਨਿੰਦਰਪਾਲ ਸਿੰਘ ਗੁੰਬਰ ਸਕੱਤਰ ਜਨਰਲ ਨੇ ਦੱਸਿਆ ਕਿ 14 ਅਪ੍ਰੈਲ ਨੂੰ ਬਾਅਦ ਦੁਪਹਿਰ 3 ਵਜੇ ਡੀਸੀ ਕੰਪਲੈਕਸ ਤੋਂ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਤੇ ਫੁੱਲ ਮਲਾਵਾ ਭੇਟ ਕਰਨ ਉਪਰੰਤ ਇਕਬਾਲ ਸਿੰਘ ਢੀਂਡਸਾ ਤੇ ਮਨੀਸ਼ ਗਿੱਲ ਦੀ ਅਗਵਾਈ ਹੇਠ ਕੱਢੀ ਜਾਵੇਗੀ। ਜੋ ਡਿਪਟੀ ਕਮਿਸ਼ਨਰ ਦਫ਼ਤਰ ਡੀਸੀ ਕੰਪਲੈਕਸ ਤੋਂ ਆਰੰਭ ਹੋ ਕਰਕੇ ਕਚਹਿਰੀ ਚੌਕ, ਬੀਐੱਮਸੀ ਚੌਕ, ਨਾਮਦੇਵ ਚੌਕ, ਪ੍ਰੈੱਸ ਕਲੱਬ, ਪੀਐੱਨਬੀ ਚੌਕ ਕੰਪਨੀ ਬਾਗ ਭਗਵਾਨ ਵਾਲਮੀਕਿ ਚੌਕ, ਜੋਤੀ ਚੌਕ, ਅੱਡਾ ਬਸਤੀਆਂ ਫੁਟਬਾਲ ਚੌਕ ਤੋਂ ਹੁੰਦਾ ਹੋਇਆ ਨਕੋਦਰ ਚੌਕ ਵਿਖੇ ਡਾ. ਭੀਮ ਰਾਓ ਅੰਬੇਦਕਰ ਦੇ ਬੁੱਤ ’ਤੇ ਫੁੱਲ ਮਲਾਵਾ ਭੇਂਟ ਕਰਨ ਉਪਰੰਤ ਸਮਾਪਤੀ ਹੋਵੇਗੀ। ਮੀਟਿੰਗ ਉਪਰੰਤ ਇਕਬਾਲ ਸਿੰਘ ਢੀਂਡਸਾ ਪ੍ਰਧਾਨ ਜ਼ਿਲ੍ਹਾ ਅਕਾਲੀ ਦਲ ਜਲੰਧਰ ਸ਼ਹਿਰੀ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਨੂੰ ਵਫ਼ਦ ਮਿਲਿਆ ਤੇ ਰੈਲੀ ਸਬੰਧੀ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਇਕਬਾਲ ਸਿੰਘ ਢੀਂਡਸਾ, ਮਨੀਸ਼ ਗਿੱਲ, ਮਨਿੰਦਰਪਾਲ ਸਿੰਘ ਗੁੰਬਰ, ਅੰਮ੍ਰਿਤ ਬੀਰ ਸਿੰਘ ਲੂਥਰਾ, ਸੁਰਜੀਤ ਸਿੰਘ ਨੀਲਾਮਹਿਲ, ਰਵਿੰਦਰ ਸਿੰਘ ਸਵੀਟੀ, ਰਾਜਬੀਰ ਸਿੰਘ ਸ਼ੰਟੀ, ਮਨਬੀਰ ਸਿੰਘ ਅਕਾਲੀ, ਪ੍ਰਮਜੀਤ ਸਿੰਘ ਰੰਧਾਵਾ, ਗੁਰਬਿੰਦਰ ਸਿੰਘ ਜੱਜ, ਹਰਦੀਪ ਸਿੰਘ ਰਿੰਪੀ, ਗੋਰਵ ਭਗਤ, ਅਮਿਤ ਕੁਮਾਰ, ਪ੍ਰਿੰਸ ਠੁਕਰਾਲ, ਗੋਲਡੀ, ਅਰਜਨ ਬੈਹਲ, ਜੀਵਨਜੋਤ ਸਿੰਘ, ਭੁਪਿੰਦਰ ਪਾਲ ਸਿੰਘ ਬਿੱਟੂ, ਤਜਿੰਦਰ ਸਿੰਘ,ਕਮਲ, ਰਿੱਕੀ ਲੂਥਰ, ਬਲਬੀਰ ਸਿੰਘ ਖੱਖ ਆਦਿ ਹਾਜ਼ਰ ਸਨ।