- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
-ਪਹਿਲਾਂ ਇਹ ਰਿਕਾਰਡ ਸਾਬਕਾ

-ਪਹਿਲਾਂ ਇਹ ਰਿਕਾਰਡ ਸਾਬਕਾ ਓਲੰਪੀਅਨ ਦਿਲੀਪ ਟਿਰਕੀ ਦੇ ਨਾਮ ਹੈ
-ਓਲੰਪੀਅਨ ਖਿਡਾਰੀ ਦਿਲੀਪ ਟਿਰਕੀ ਹਾਕੀ ਇੰਡੀਆ ਦੇ ਹਨ ਪ੍ਰਧਾਨ
ਫੋਟੋ33) ਓਲੰਪੀਅਨ ਮਨਪ੍ਰੀਤ ਸਿੰਘ
ਕਮਲ ਕਿਸ਼ੋਰ, ਜਾਗਰਣ : ਜਲੰਧਰ ਦੇ ਮਿੱਠਾਪੁਰ ਨਿਵਾਸੀ ਤੇ ਓਲੰਪਿਕ ਖਿਡਾਰੀ ਮਨਪ੍ਰੀਤ ਸਿੰਘ ਜਲਦ ਹੀ ਓਲੰਪੀਅਨ ਤੇ ਹਾਕੀ ਇੰਡੀਆ ਦੇ ਪ੍ਰਧਾਨ ਦਿਲੀਪ ਟਿਰਕੀ ਦਾ ਰਿਕਾਰਡ ਤੋੜਦੇ ਨਜ਼ਰ ਆਉਣਗੇ। ਮਨਪ੍ਰੀਤ ਸਿੰਘ ਸਿਰਫ਼ ਦੋ ਮੈਚ ਖੇਡਣ ਤੋਂ ਦੂਰ ਹਨ। ਜੇ ਉਹ ਦੋ ਮੈਚ ਖੇਡ ਲੈਂਦੇ ਹਨ, ਤਾਂ ਉਹ ਸਭ ਤੋਂ ਵੱਧ ਮੈਚ ਖੇਡਣ ਵਾਲੇ ਖਿਡਾਰੀ ਬਣ ਜਾਣਗੇ। ਮਨਪ੍ਰੀਤ ਸਿੰਘ ਦੀ ਉਮਰ 33 ਸਾਲ ਹੈ। ਯੂਰਪੀਅਨ ਲੀਗ ਲਈ ਭਾਰਤੀ ਹਾਕੀ ਟੀਮ ’ਚ ਮਨਪ੍ਰੀਤ ਸਿੰਘ ਦੀ ਚੋਣ ਹੋ ਚੁੱਕੀ ਹੈ, ਜਿੱਥੇ ਉਹ ਬੈਲਜੀਅਮ, ਹਾਲੈਂਡ ਤੇ ਹੋਰਨਾਂ ਦੇਸ਼ਾਂ ਦੇ ਖਿਡਾਰੀਆਂ ਨਾਲ ਮੈਚ ਖੇਡਣਗੇ। ਹਾਕੀ ਜਗਤ ਦੇ ਲੋਕਾਂ ਦੀ ਨਜ਼ਰ ਮਨਪ੍ਰੀਤ ਸਿੰਘ 'ਤੇ ਰਹੇਗੀ। ਜੇ ਉਹ ਦੋ ਮੈਚ ਖੇਡ ਲੈਂਦਾ ਹੈ, ਤਾਂ ਜਲੰਧਰ ਦੇ ਖਿਡਾਰੀ ਸਭ ਤੋਂ ਵੱਧ ਮੈਚ ਖੇਡਣ ਵਾਲੇ ਖਿਡਾਰੀ ਬਣ ਜਾਣਗੇ। ਮਨਪ੍ਰੀਤ ਸਿੰਘ ਦੋ ਵਾਰ ਓਲੰਪਿਕ ਵਿਚ ਕਾਂਸੀ ਦੇ ਮੈਡਲ ਜਿੱਤ ਚੁੱਕੇ ਹਨ। ਉਨ੍ਹਾਂ ਨੂੰ ਸਾਲ 2019 ਵਿਚ ਮੈਨਜ਼ ਫੀਐਚ ਪਲੇਅਰ ਆਫ ਦਿ ਇਅਰ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਸੀ। ਇਸ ਸਮੇਂ ਰੁੜਕੇਲਾ ਵਿਚ ਹੋ ਰਹੀ ਫੀਐਚ ਪ੍ਰੋ ਹਾਕੀ ਲੀਗ ਸ਼ੁਰੂ ਹੋ ਚੁੱਕੀ ਹੈ, ਜਿਸ ਵਿਚ ਮਨਪ੍ਰੀਤ ਸਿੰਘ ਨੂੰ ਸ਼ਾਮਲ ਨਹੀਂ ਕੀਤਾ ਗਿਆ ਸੀ। ਜੇ ਉਹ ਲੀਗ ਵਿਚ ਖੇਡਦੇ, ਤਾਂ ਦਿਲੀਪ ਟਿਰਕੀ ਦਾ ਰਿਕਾਰਡ ਟੁੱਟ ਜਾਣਾ ਸੀ। ਹਾਕੀ ਪ੍ਰੇਮੀਆਂ ਦੀ ਨਜ਼ਰ ਮਨਪ੍ਰੀਤ ਸਿੰਘ ਦੇ ਰਿਕਾਰਡ 'ਤੇ ਰਹੇਗੀ।
---
-ਮਨਪ੍ਰੀਤ ਸਿੰਘ ਖੇਡ ਚੁੱਕੇ ਹਨ 411 ਮੈਚ
ਓਲੰਪੀਅਨ ਖਿਡਾਰੀ ਮਨਪ੍ਰੀਤ ਸਿੰਘ ਰਾਸ਼ਟਰੀ ਰਿਕਾਰਡ ਦੀ ਬਰਾਬਰੀ ਲਈ ਸਿਰਫ ਦੋ ਮੈਚਾਂ ਤੋਂ ਦੂਰ ਹਨ। ਹਾਕੀ ਇੰਡੀਆ ਦੇ ਪ੍ਰਧਾਨ ਦਿਲੀਪ ਟਿਰਕੀ ਹੁਣ ਤੱਕ 412 ਮੈਚ ਖੇਡ ਚੁੱਕੇ ਹਨ। ਮਨਪ੍ਰੀਤ ਸਿੰਘ 411 ਮੈਚ ਖੇਡ ਚੁੱਕੇ ਹਨ ਅਤੇ ਸਿਰਫ ਇਕ ਮੈਚ ਨਾਲ ਰਿਕਾਰਡ ਦੇ ਲਈ ਦੂਰ ਹਨ। ਇਹ ਰਿਕਾਰਡ ਸਿਰਫ ਦਿਲੀਪ ਟਿਰਕੀ ਦੇ ਨਾਮ 'ਤੇ ਹੈ। ਮਨਪ੍ਰੀਤ ਸਿੰਘ ਹੁਣ ਤੱਕ ਚਾਰ ਓਲੰਪਿਕ ਖੇਡ ਚੁੱਕੇ ਹਨ ਅਤੇ ਕਈ ਰਿਕਾਰਡ ਉਨ੍ਹਾਂ ਦੇ ਨਾਮ ਹਨ। ਉਹ ਆਪਣੀ ਫਿਟਨੈੱਸ 'ਤੇ ਵੱਧ ਧਿਆਨ ਦਿੰਦੇ ਹਨ।
-ਓਲੰਪੀਅਨ ਮਨਪ੍ਰੀਤ ਸਿੰਘ ਦੇ ਨਾਮ ਹਨ ਕਈ ਖ਼ਿਤਾਬ
* ਸਾਲ 2021 ’ਚ ਮੇਜਰ ਧਿਆਨਚੰਦ ਖੇਲ ਰਤਨ ਐਵਾਰਡ
* ਹਾਕੀ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ 'ਤੇ ਅਰਜੁਨ ਐਵਾਰਡ ਨਾਲ ਸਨਮਾਨਿਤ
* ਟੋਕਿਓ 2020 ਵਿਚ ਮਨਪ੍ਰੀਤ ਸਿੰਘ ਦੀ ਕਪਤਾਨੀ ਵਿਚ ਭਾਰਤ ਨੇ 41 ਸਾਲ ਬਾਅਦ ਓਲੰਪਿਕ ਵਿਚ ਕਾਂਸੀ ਦਾ ਮੈਡਲ ਜਿੱਤਿਆ
* ਪੈਰਿਸ ਓਲੰਪਿਕ ਵਿਚ ਵੀ ਕਾਂਸੀ ਦਾ ਮੈਡਲ ਜਿੱਤਿਆ
* ਦੋ ਵਾਰੀ ਫੀਐਚ ਪਲੇਅਰ ਆਫ ਦਿ ਇਅਰ ਦਾ ਖਿਤਾਬ ਆਪਣੇ ਨਾਮ ਕੀਤਾ।
---------------
ਫੋਟੋ35) ਨਿਤਿਨ ਕੋਹਲੀ
ਹਾਕੀ ਇੰਡੀਆ ਦੇ ਵਾਈਸ ਪ੍ਰਧਾਨ ਅਤੇ ਹਾਕੀ ਪੰਜਾਬ ਦੇ ਪ੍ਰਧਾਨ ਨਿਤਿਨ ਕੋਹਲੀ ਨੇ ਕਿਹਾ ਕਿ ਰਿਕਾਰਡ ਟੁੱਟਣ ਲਈ ਹੁੰਦੇ ਹਨ। ਓਲੰਪਿਕ ਖਿਡਾਰੀ ਮਨਪ੍ਰੀਤ ਸਿੰਘ ਇਕ ਸ਼ਾਨਦਾਰ ਤੇ ਮਿਹਨਤੀ ਖਿਡਾਰੀ ਹਨ। ਜਲੰਧਰ ਦੇ ਖਿਡਾਰੀ ਦੇ ਨਾਮ ਰਿਕਾਰਡ ਹੋਣਾ, ਇਸ ਤੋਂ ਵੱਡੀ ਖੁਸ਼ੀ ਦੀ ਗੱਲ ਕੀ ਹੋ ਸਕਦੀ ਹੈ। ਦੋ ਮੈਚ ਖੇਡਣ ਤੋਂ ਬਾਅਦ ਉਹ ਸਭ ਤੋਂ ਵੱਧ ਮੈਚ ਖੇਡਣ ਵਾਲੇ ਖਿਡਾਰੀ ਬਣ ਜਾਣਗੇ। ਹਾਕੀ ਜਗਤ ਦੇ ਲੋਕਾਂ ਦੀ ਨਜ਼ਰ ਮਨਪ੍ਰੀਤ ਸਿੰਘ ਦੇ ਰਿਕਾਰਡ 'ਤੇ ਰਹੇਗੀ।
---
-19 ਸਾਲ ਦੀ ਉਮਰ ’ਚ ਭਾਰਤ ਲਈ ਖੇਡਣਾ ਸ਼ੁਰੂ ਕੀਤਾ
ਮਨਪ੍ਰੀਤ ਨੇ 19 ਸਾਲ ਦੀ ਉਮਰ ’ਚ ਭਾਰਤ ਲਈ ਖੇਡਣਾ ਸ਼ੁਰੂ ਕੀਤਾ ਸੀ। ਸਾਲ 2012 ਵਿਚ ਓਲੰਪੀਅਨ ’ਚ ਭਾਰਤ ਦੀ ਪ੍ਰਤੀਨਿੱਧਤਾ ਕੀਤੀ। ਉਹ ਹਾਲੇ ਤੱਕ ਖੇਡ ਰਹੇ ਹਨ। 8 ਸਾਲ ਦੀ ਉਮਰ ਵਿਚ ਹਾਕੀ ਸਟਿਕ ਫੜਨ ਤੋਂ ਬਾਅਦ ਉਨ੍ਹਾਂ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ। ਛੋਟੇ ਹੋਣ ਕਾਰਨ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨੂੰ ਹਾਕੀ ਖੇਡਣ ਤੋਂ ਰੋਕਿਆ ਸੀ ਕਿ ਕੋਈ ਸੱਟ ਨਾ ਲੱਗ ਜਾਵੇ। ਪਰ ਮਨਪ੍ਰੀਤ ਸਿੰਘ ਕਿਸੇ ਨਾ ਕਿਸੇ ਢੰਗ ਨਾਲ ਘਰ ਦੀ ਕੰਧ ਟੱਪ ਕੇ ਮੈਦਾਨ ਵਿਚ ਪਹੁੰਚ ਜਾਂਦੇ ਸਨ। ਮਨਪ੍ਰੀਤ ਸਿੰਘ ਦਾ ਹਾਕੀ ਪ੍ਰਤੀ ਇੰਨਾ ਜਜ਼ਬਾ ਸੀ ਕਿ ਉਹ ਰਿਸ਼ਤੇਦਾਰਾਂ ਦੇ ਸਮਾਗਮਾਂ ਵਿਚ ਵੀ ਘੱਟ ਜਾਂਦੇ ਸਨ। ਪਹਿਲੀ ਤੋਂ ਛੇਵੀਂ ਜਮਾਤ ਤੱਕ ਮਿੱਠਾਪੁਰ ਦੇ ਗੁਰੂ ਨਾਨਕ ਪਬਲਿਕ ਸਕੂਲ ਵਿਚ ਪੜ੍ਹਾਈ ਕੀਤੀ। ਇਸ ਤੋਂ ਬਾਅਦ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਲਾਡੋਵਾਲੀ ਰੋਡ ਜਲੰਧਰ ’ਚ ਦਸਵੀਂ ਕੀਤੀ। ਇਸ ਦੌਰਾਨ ਉਨ੍ਹਾਂ ਨੇ ਸੁਰਜੀਤ ਹਾਕੀ ਸੋਸਾਇਟੀ ਨੂੰ ਜੁੜਿਆ। ਡੀਏਵੀ ਕਾਲਜ ਵਿਚ ਬੀਏ ਆਰਟਸ ਦੀ ਪੜ੍ਹਾਈ ਦੇ ਨਾਲ-ਨਾਲ ਡੀਏਵੀ ਕਾਲਜ ਦੀ ਹਾਕੀ ਟੀਮ ਵਿਚ ਵੀ ਸ਼ਾਮਲ ਰਹੇ। ਮਨਪ੍ਰੀਤ ਸਿੰਘ ਵਿਚ ਮੈਚ ਨੂੰ ਪਲਟਣ ਦੀ ਸਮਰੱਥਾ ਹੈ ਅਤੇ ਉਹ ਟੀਮ ਦਾ ਮਹੱਤਵਪੂਰਨ ਹਿੱਸਾ ਹਨ।